Sat. Jul 20th, 2019

ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ

ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ

 ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਤੇ ਭਗੌੜੇ ਨੀਰਵ ਮੋਦੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ ਨੇ ਸਵਿਟਜ਼ਰਲੈਂਡ ਵਿੱਚ ਨੀਰਵ ਮੋਦੀ ਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਹਨ। ਇਨ੍ਹਾਂ ਚਾਰ ਖ਼ਾਤਿਆਂ ਵਿੱਚ ਕਰੀਬ 283.16 ਕਰੋੜ ਰੁਪਏ ਜਮ੍ਹਾ ਹਨ। ਇਹ ਜਾਣਕਾਰੀ ਸਵਿਸ ਬੈਂਕ ਵੱਲੋਂ ਦਿੱਤੀ ਗਈ ਹੈ।

ਸਵਿਸ ਬੈਂਕ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੀ ਜਾਂਚ ਏਜੰਸੀ ਈਡੀ ਦੀ ਮੰਗ ‘ਤੇ ਸਵਿਸ ਬੈਂਕ ਨੇ ਨੀਰਵ ਮੋਦੀ ਤੇ ਪੂਰਵੀ ਮੋਦੀ ਦੇ ਚਾਰ ਖ਼ਾਤੇ ਸੀਜ਼ ਕਰ ਲਏ ਹਨ। ਦੱਸ ਦੇਈਏ ਪੀਐਨਬੀ ਬੈਂਕ ਦੇ ਕਰੀਬ 11 ਹਜ਼ਾਰ ਕਰੋੜ ਦੇ ਘਪਲੇ ਦਾ ਮੁਲਜ਼ਮ ਨੀਰਵ ਮੋਦੀ ਮਾਚਰ ਵਿੱਚ ਆਪਣੀ ਗ੍ਰਿਫ਼ਤਾਰੀ ਮਗਰੋਂ ਦੱਖਣ ਪੱਛਮੀ ਲੰਦਨ ਦੀ ਵਾਂਡਸਵਰਥ ਜੇਲ੍ਹ ਵਿੱਚ ਕੈਦ ਹੈ। ਨੀਰਵ ਮੋਦੀ ਦੀ ਜ਼ਮਾਨਤ ਦੀ ਅਰਜ਼ੀ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।

Leave a Reply

Your email address will not be published. Required fields are marked *

%d bloggers like this: