Wed. Jun 26th, 2019

ਮੋਦੀ ਜੀ ਦੇ ਦੋਸਤ ਨੇ ਕਿਹਾਪੁਲਵਾਮਾ ਕੋਈ ਅੱਤਵਾਦੀ ਹਮਲਾ ਨਹੀਂ

ਮੋਦੀ ਜੀ ਦੇ ਦੋਸਤ ਨੇ ਕਿਹਾਪੁਲਵਾਮਾ ਕੋਈ ਅੱਤਵਾਦੀ ਹਮਲਾ ਨਹੀਂ

ਭਾਰਤ ਜਿਸ ਨੂੰ ਆਪਣਾ ਦੋਸਤ ਮੰਨਦਾ ਹੈ ਅਤੇ ਸਾਡੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਵਿਖੇ ਨਦੀ ਦੇ ਕਿਨਾਰੇ ਜਿਸ ਚੀਨੀ ਰਾਸ਼ਟਰਪਤੀ ਦੇ ਨਾਲ ਬੈਠ ਕੇ ਪੀਂਘ ਦੇ ਹੁਲਾਰੇ ਲਏ, ਜਿਸ ਨਾਲ ਮਿਲ ਕੇ ਪਤੰਗ ਉਡਾਈ ਉਸੇ ਚੀਨ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਕਿ ਕਸ਼ਮੀਰ ਦੇ ਪੁਲਵਾਮਾ ਵਿੱਚ ਰੱਖਿਆ ਫੌਜ਼ਾਂ ‘ਤੇ ਹੋਇਆ ਹਮਲਾ ਕੋਈ ਅੱਤਵਾਦੀ ਹਮਲਾ ਸੀ। ਇਸੇ ਚੀਨ ਨੇ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਰ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਣੇ ਜਾਣ ਦੇ ਰਾਹ ਵਿੱਚ ਰੁਕਾਵਟਾਂ ਲਾਈਆਂ ਅਤੇ ਸੁੰਯਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਨਿੰਦਿਆ ਪ੍ਰਸਤਾਵ ਨੂੰ ਇਕ ਹਫਤੇ ਤੱਕ ਰੁਕਵਾਇਆ , ਐਨਾ ਹੀ ਨਹੀਂ ਇਸ ਹਮਲੇ ਵਿਚ ਜੈਸ਼ਏਮੁਹੰਮਦ ਅੱਤਵਾਦੀ ਸੰਗਠਨ ਦਾ ਨਾਂਅ ਨਾ ਆਵੇ, ਇਸ ਲਈ ਵੀ ਚੀਨ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ।ਪਰ ਜਦੋਂ ਉਸ ਦੀ ਨਾ ਪੁੱਗ ਸਕੀ ਤਾਂ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਚੀਨ ਨੇ ਕਿਹਾ ਕਿ ਪ੍ਰਸਤਾਵ ਵਿੱਚ ਜੈਸ਼ ਦਾ ਨਾਂਅ ਆਉਣਾ ਮਾਮੂਲੀ ਗੱਲ ਹੈ, ਇਹ ਪ੍ਰਸਤਾਵ ਕੋਈ ਫੈਸਲਾ ਨਹੀਂ ਹੈ।ਇਹ ਉਹੀ ਚੀਨ ਹੈ ਜਿਸਨੇ ਚੀਨੀਹਿੰਦੂ ਭਾਈ ਭਾਈ ਦਾ ਨਾਅਰਾ ਦੇ ਕੇ ਭਾਰਤ ਦੀ ਪਿੱਠ ‘ਤੇ ਛੁਰਾ ਮਾਰ ਕੇ ਭਾਰਤ ‘ਤੇ ਹਮਲਾ ਕੀਤਾ ਸੀ। ਇਤਹਾਸ ਤੋਂ ਸਬਕ ਸਿੱਖਣ ਦੀ ਬਜਾਏ ਪ੍ਰਧਾਨਮੰਤਰੀ ਨੇ ਚੀਨ ਨੂੰ ਢੋਕਲਾ ਖੁਵਾਇਆ ਅਤੇ ਬਦਲੇ ਵਿਚ ਚੀਨ ਨੇ ਧੋਖਾ ਦਿੱਤਾ।
ਇਕ ਤਰ੍ਹਾ ਨਾਲ ਦੇਖਿਆ ਜਾਵੇ ਤਾਂ ਅੱਤਵਾਦ ‘ਤੇ ਚੀਨ ਯਾਨੀ ਕਿ ਡ੍ਰੈਗਨ ਦਾ ਦੋਹਰਾ ਚਿਹਰਾ ਪੁਰਾ ਦੁਨੀਆਂ ਦੇ ਸਾਹਮਣੇ ਉਜਾਗਰ ਹੋਇਆ ਹੈ।ਭਾਰਤ ਦੀ ਮੌਜੂਦਾ ਲੀਡਰਸ਼ਿੱਪ ਵੀ ਚੀਨ ਨੂੰ ਆਪਣਾ ਦੋਸਤ ਮੰਨ ਰਹੀ ਹੈ।ਉਸ ਸਮੇਂ ਜੋ ਗਲਤੀ ਨਹਿਰੂ ਨੇ ਕੀਤੀ ਸੀ ਉਹੀ ਗਲਤੀ ਮੋਦੀ ਨੇ ਕੀਤੀ।
ਨਹਿਰੂ ਵੀ ਚੀਨ ਨੂੰ ਭਾਰਤ ਦਾ ਖਾਸ ਦੋਸਤ ਮੰਨੀ ਬੈਠੇ ਸਨ ਅਤੇ ਜਿਹੋ ਜਿਹਾ ਧੋਖਾ ਨਹਿਰੂ ਨਾਲ ਹੋਇਆ ਅਹਿਜਾ ਹੀ ਮੋਦੀ ਜੀ ਦੇ ਨਾਲ ਹੋਇਆ। ਚੀਨ ਭੁੱਲ ਗਿਆ ਹੈ ਕਿ ਭਾਰਤ ਨੇ ਉਸ ਨੂੰ ਕਿੰਨੀ ਚੰਗੀ ਤਰ੍ਹਾਂ ਰੱਖਿਆ ਸੀ।ਕਿੰਨਾ ਵੱਡਾ ਭਰੋਸਾ ਕੀਤਾ ਸੀ।ਪਰ ਆਖ਼ਰ ਮੋਦੀ ਜੀ ਨੂੰ ਭਰੋਸੇ ਦੇ ਬਦਲੇ ਕੀ ਮਿਲਿਆ ? ਚੀਨ ਨੇ ਕਹਿ ਦਿੱਤਾ ਕਿ ਪੁਲਵਾਮਾ ਹਮਲਾ ਨਹੀਂ ਅਤੇ ਮਸੂਦ ਅਜ਼ਹਰ ਵੀ ਕੋਈ ਅੱਤਵਾਦੀ ਨਹੀਂ।
ਪੂਰਾ ਵਿਸ਼ਵ ਹੁਣ ਭਾਰਤ ਨੂੰ ਸੰਜੀਦਗੀ ਦੇ ਨਾਲ ਲੈਂਦਾ ਹੈ ਅਤੇ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਪਹਿਲੀ ਵਾਰ ਸਨਮਾਨ ਮਿਲਿਆ ਹੈ।ਅਹਿਜੀਆਂ ਗੱਲਾਂ ਦੇ ਦੌਰਾਨ ਹਕੀਕਤ ਇਹੀ ਹੈ ਕਿ ਸੰਯੁਕਤ ਰਾਸ਼ਟਰ ਮੰਡਲ ਵਿੱਚ ਚੀਨ ਦੀ ਹੀ ਚੱਲਦੀ ਹੈ।
ਇਕ ਹਫਤੇ ਤੱਕ ਚੀਨ ਨੇ ਭਾਰਤ ਦੇ ਹਮਲੇ ਬਾਰੇ ਨਿੰਦਿਆ ਪ੍ਰਸਤਾਵ ਨੂੰ ਰੋਕ ਕੇ ਰੱਖਿਆ ਪਰ ਭਾਰਤ ਨੇ ਕੀ ਕੀਤਾ ? ਕੀ ਭਾਰਤ ਨੇ ਇਸਦੀ ਨਿੰਦਿਆ ਕੀਤੀ? ਕੀ ਭਾਰਤ ਨੇ ਚੀਨ ਤੋਂ ਪੁੱਛਿਆ ਕਿ ਮਸੂਦ ਅਜ਼ਹਰ ਅੱਤਵਾਦੀ ਨਹੀਂ ਤਾਂ ਫਿਰ ਕਿ ਸਮਾਜਸੇਵੀ ਹੈ? ਉਸ ਦੇ ਅੱਤਵਾਦੀ ਪੁਲਵਾਮਾ ਵਿਖੇ ਭਾਰਤੀ ਜਵਾਨਾਂ ਦੀ ਸੇਵਾ ਕਰਨ ਆਏ ਸਨ? ਇਹ ਸਵਾਲ ਭਾਰਤ ਵਿਚ ਮੌਜੂਦ ਚੀਨ ਦੇ ਰਾਜਦੂਤ ਨੂੰ ਤਲਬ ਕਰਨਾ ਚਾਹੀਦਾ ਸੀ ਕਿ ਨਹੀਂ।ਭਾਰਤ ਚੀਨ ਨੂੰ ਆਪਣੇ ਕੋਲ ਬਿਠਾ ਕੇ ਜਿੰਨੇ ਮਰਜੀ ਪੀਂਘ ਦੇ ਹੁਲਾਰੇ ਦੇਵੇ, ਸਜਾਏ ਸੰਵਾਰੇ, ਢੋਕਲੇ ਅਤੇ ਹੋਰ ਪਕਵਾਨ ਖੁਆਵੇ ਪਰ ਡ੍ਰੇੈਗਨ ਦੇ ਮੂੰਹ ਵਿੱਚੋਂ ਤਾਂ ਅੱਗ ਦੇ ਅੰਗਿਆਰੇ ਹੀ ਨਿਕਲੱਣਗੇ।
ਚੀਨ ਭਾਰਤ ਦੇ ਦੁਸ਼ਮਣ ਅਤੇ ਅੱਤਵਾਦ ਦਾ ਪਾਲਣ ਪੋਸ਼ਣ ਕਰਨ ਵਾਲੇ ਪਾਕਿਸਤਾਨ ਦਾ ਹੀ ਪੱਕਾ ਦੋਸਤ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਹੈ।
ਭਾਰਤ ਦੇ ਨਾਲ ਚੀਨ ਦੇ ਚੰਗੇ ਸਬੰਧ ਇਕ ਦਿਖਾਵਾ ਹੈ, ਚੀਨ ਨੇ ਭਾਰਤ ਦੇ ਲਈ ਇਕ ਮੁਖੌਟਾ ਪਹਿਣ ਰੱਖਿਆ ਹੈ।ਹੋ ਸਕਦਾ ਹੈ ਕਿ ਮੋਦੀ ਜੀ ਇਹ ਜਾਣਦੇ ਹੀ ਹੋਣਗੇ ਅਤੇ ਹੁੱਣ ਤੱਕ ਨਹੀਂ ਜਾਣਿਆ ਤਾਂ ਪ੍ਰਤਸਾਵ ਨੂੰ ਰੋਕਣਾ, ਮਸੂਦ ਨੂੰ ਚੰਗਾ ਆਦਮੀ ਕਹਿਣਾ, ਆਦਿ ਤੋਂ ਬਾਅਦ ਭਾਰਤ ਅਤੇ ਮੋਦੀ ਜੀ ਹਜੇ ਵੀ ਸੰਭਲ ਜਾਣ। ਅਤੇ ਜਿਵੇ ਹੁਣ ਤੱਕ ਪਾਕਿਸਤਾਨ ਨੂੰ ਸਬਕ ਸਿਖਾਇਆ ਉਵੇਂ ਹੀ ਉਸਦੇ ਪੱਕੇ ਦੋਸਤ ਚੀਨ ਨੂੰ ਵੀ ਸਬਕ ਸਿਖਾਉਣ।ਉਸ ਦੇ ਨਾਲ ਵੀ ਕਾਰੋਬਾਰ ਵਿੱਚ ਕਟੌਤੀ ਕਰਨ, ਚੀਨ ਤੋਂ ਬਣੀਆਂ ਵਸਤਾਂ ਆਮ ਲੋਕ ਘੱਟ ਇਸਤੇਮਾਲ ਕਰਨ, ਅਹਿਜੀ ਮੁਹਿੰਮ ਸ਼ੁਰੂ ਕਰਨ।

ਭਾਰਤ ਸਰਕਾਰ ਚੀਨ ਤੋਂ ਡਰੇ ਬਿਨਾਂ ਇਕ ਬਿਆਨ ਜਾਰੀ ਕਰਕੇ ਪੁਲਵਾਮਾ ਨਿੰਦਿਆ ਪ੍ਰਸਤਾਵ ਨੂੰ ਇਕ ਹਫਤੇ ਤੱਕ ਸੰਯੁਕਤ ਰਾਸ਼ਟਰ ਵਿੱਚ ਰੋਕੇ ਜਾਣ ਦੀ ਸਖਤ ਨਿੰਦਿਆ ਹੋਣੀ ਚਾਹੀਦੀ ਹੈ, ਪ੍ਰਧਾਨਮੰਤਰੀ ਪੱਧਰ ‘ਤੇ ਜੇਕਰ ਅਹਿਜਾ ਬਿਆਨ ਜਾਰੀ ਨਹੀਂ ਕੀਤਾ ਜਾ ਸਕਦਾ ਤਾਂ ਵਿਦੇਸ਼ ਮੰਤਰਾਲੇ ਜਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਦੀ ਨਿੰਦਿਆ ਕਰਨ।
ਸਾਬਰਮਤੀ ਦੇ ਗਾਂਧੀ ਆਸ਼ਰਮ ਦਾ ਉਹ ਝੂਲਾ ਵੀ ਚੀਨ ਦੇ ਇਸ ਰਵੱਈਏ ਤੋਂ ਸ਼ਰਮਸਾਰ ਹੋ ਰਿਹਾ ਹੋਵੇਗਾ ਕਿ ਮੈਂ ਅਹਿਜੇ ਦੋਸਤ ਨੂੰ ਬਿਠਾਇਆ ਜਿਸ ਨੇ ਦੋਸਤ ਦੀ ਛਾਤੀ ‘ਤੇ ਹੀ ਛੁਰਾ ਖੋਬ ਦਿੱਤਾ।ਜੇਕਰ ਵਾਕਾਈ ਹੀ ਅੱਤਵਾਦ ਦੀ ਜੜ੍ਹ ਨੂੰ ਖਤਮ ਕਰਨ ਹੈ ਤਾਂ ਮਸੂਦ ਅਜ਼ਹਰ ਨੂੰ ਕਾਬੂ ਵਿਚ ਕਰਨਾ ਹੀ ਹੋਵੇਗਾ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: