Fri. Apr 19th, 2019

ਮੋਦੀ ਉਗਲਦਾ ਅੱਗ, ਪਾਕਿ ਨੂੰ ਭੁਟਾਨ ਜਾਂ ਨੇਪਾਲ ਨਾ ਸਮਝੋ !

ਮੋਦੀ ਉਗਲਦਾ ਅੱਗ, ਪਾਕਿ ਨੂੰ ਭੁਟਾਨ ਜਾਂ ਨੇਪਾਲ ਨਾ ਸਮਝੋ !

parvez-580x395

ਨਵੀਂ ਦਿੱਲੀ: ਉੜੀ ਹਮਲੇ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ‘ਚ ਫਿਰ ਤੋਂ ਦਰਾਰ ਲਿਆ ਦਿੱਤੀ ਹੈ। ਯੂ.ਐਨ. ‘ਚ ਬਿਆਨਬਾਜ਼ੀ ਦੌਰਾਨ ਭਾਰਤ ਨੇ ਆਪਣੇ ਤੇਵਰ ਸਖਤ ਕਰ ਦਿੱਤੇ ਹਨ। ਨਰੇਂਦਰ ਮੋਦੀ ਨੇ ਸਾਰਕ ਸੰਮੇਲਨ ‘ਚ ਪਾਕਿਸਤਾਨ ਨਾ ਜਾਣ ਦਾ ਫੈਸਲਾ ਲਿਆ ਹੈ, ਜਿਸ ਤੋਂ ਪਾਕਿਸਤਾਨ ਬੁਖਲਾ ਗਿਆ ਹੈ।

ਇਸੇ ਦੌਰਾਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਮੁਸ਼ੱਰਫ ਨੇ ਕਿਹਾ, “ਮੋਦੀ ਹਮੇਸ਼ਾ ਅੱਗ ਉਗਲਦੇ ਰਹਿੰਦੇ ਹਨ, ਉਹ ਜੰਗ ਚਾਹੁੰਦੇ ਹਨ ਪਰ ਸਾਨੂੰ ਭੁਟਾਨ ਜਾਂ ਨੇਪਾਲ ਨਾ ਸਮਝੋ।” ਉਨ੍ਹਾਂ ਇਹ ਵੀ ਕਿਹਾ, “ਕਸ਼ਮੀਰ ਸਮੱਸਿਆ ਹੱਲ ਹੋ ਜਾਏਗੀ ਤਾਂ ਸਾਰੇ ਅੱਤਵਾਦੀ ਠੰਢੇ ਪੈ ਜਾਣਗੇ।” ਉਨ੍ਹਾਂ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਵਾਜਪਾਈ ਤੇ ਮਨਮੋਹਨ ਸਿੰਘ ‘ਚ ਗੰਭੀਰਤਾ ਸੀ, ਪਰ ਮੋਦੀ ‘ਚ ਅਜਿਹਾ ਨਹੀਂ ਹੈ।

ਇੱਕ ਭਾਰਤੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਮੁਸ਼ੱਰਫ ਨੇ ਕਿਹਾ, “ਵਾਜਪਾਈ ਸਾਹਿਬ ਤੇ ਮਨਮੋਹਨ ਸਿੰਘ ‘ਚ ਗੰਭੀਰਤਾ ਸੀ। ਉਹ ਸ਼ਾਂਤਮਈ ਅੱਗੇ ਜਾਣਾ ਚਾਹੁੰਦੇ ਸਨ। ਹੁਣ ਮੋਦੀ ਸਾਹਿਬ ਆ ਗਏ ਹਨ। ਉਹ ਤਾਂ ਅੱਗ ਉਗਲਦੇ ਰਹਿੰਦੇ ਹਨ। ਇਨ੍ਹਾਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਨ ਜਿਹੜੇ ਵਾਜਪਾਈ ਦੇ ਸਮੇਂ ‘ਚ ਇੰਨਫਰਾਮੇਸ਼ਨ ਮਨਿਸਟਰ ਸਨ, ਜਦ ਮੈਂ ਉੱਥੇ ਗਿਆ ਸੀ। ਉਹ ਅੱਗ ਉਗਲਦੇ ਸਨ ਮੇਰੇ ਖਿਲਾਫ ਹਰ ਤੀਸਰੇ ਦਿਨ। ਅਸੀਂ ਪੀਸ ਵੱਲ ਜਾ ਰਹੇ ਸੀ ਪਰ ਉਹ ਟੀਵੀ ‘ਤੇ ਅੱਗ ਉਗਲਦੇ ਸਨ। ਹੁਣ ਜਾ ਕੇ ਯੂਐਨ ‘ਚ ਅਜਿਹਾ ਕਰ ਰਹੇ ਹਨ।” “ਮੈਂ ਮੋਦੀ ਸਾਹਿਬ ਨੂੰ ਵਧਾਈ ਦਿੰਦਾ ਹਾਂ। ਬਹੁਤ ਸਹੀ ਵਿਦੇਸ਼ ਮੰਤਰੀ ਚੁਣੀ ਹੈ ਜਿਹੜੀ ਪਾਕਿਸਾਨ ਨੂੰ ਹਮੇਸ਼ਾ ਗਾਲਾਂ ਕੱਢਦੀ ਰਹੇ। ਉਹ ਯੂਐਨ ‘ਚ ਜਾ ਕੇ ਕਹਿ ਰਹੀ ਹਨ ਕਿ ਸਾਰਾ ਕਸ਼ਮੀਰ ਸਾਡਾ ਹੈ।”

Share Button

Leave a Reply

Your email address will not be published. Required fields are marked *

%d bloggers like this: