Sat. Aug 17th, 2019

ਮੋਟਾਪੇ ਦੇ ਕਾਰਨ ਤੇ ਲੱਛਣ

ਮੋਟਾਪੇ ਦੇ ਕਾਰਨ ਤੇ ਲੱਛਣ

ਅਜੋਕੇ ਸਮੇਂ ‘ਚ ਮੋਟਾਪਾ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹਨ। ਸਧਾਰਨ ਤੌਰ ‘ਤੇ ਜਦ ਸਰੀਰ ਦੇ ਨਾਰਮਲ ਭਾਰ ਨਾਲੋ ਕੁਝ ਭਾਰ ਵੱਧ ਜਾਦਾ ਹੈ ਤਾਂ ਉਸ ਨੂੰ ਮੋਟਾਪਾ ਕਹਿੰਦੇ ਹਨ। ਭਾਰਤ ਵਿੱਚ ਹੀ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਇਸ ਰੋਗ ਤੋਂ ਪੀੜਤ ਹੈ।

ਮੋਟਾਪੇ ਦੇ ਲੱਛਣ:

1 ਸਰੀਰ ਦਾ ਫੁਲ ਜਾਣਾ।
2 ਪਸੀਨਾ ਘੱਟ ਆਉਦਾ ਹੈ ਅਤੇ ਚਮੜੀ ਖੁਸ਼ਕ ਤੇ ਮੋਟੀ ਹੋ ਜਾਦੀ ਹੈ।
3 ਨੀਦ ਅਤੇ ਸੁਸਤੀ ਵੱਧ ਜਾਦੀ ਹੈ ਤੇ ਭੁੱਖ ਵੱਧ ਜਾਦੀ ਹੈ।
4 ਮੋਟਾਪੇ ਕਾਰਨ ਸਰੀਰ ਦੀ ਚੁਸਤੀ ਦਰੁਸਤੀ ਤਾ ਖਤਮ ਹੋ ਹੀ ਜਾਦੀ ਹੈ, ਨਾਲ ਦੇ ਨਾਲ ਸਰੀਰ ਦੀਆ ਹੱਡੀਆ ਉਪਰ ਵਾਧੂ ਭਾਰ ਪੈਣ ਕਾਰਨ ਜੋੜਾ ਦੇ ਦਰਦ ਵੀ ਸ਼ੁਰੂ ਹੋ ਜਾਦੇ ਹਨ।

ਮੋਟਾਪਾ ਹੋਣ ਦੇ ਕਾਰਨ :

1. ਮੋਟਾਪਾ ਪੀੜ੍ਹੀ ਦਰ ਪੀੜ੍ਹੀ ਵੀ ਚੱਲ ਸਕਦਾ ਹੈ ਜਾਂ ਪਰਿਵਾਰਕ ਕਾਰਨ ਵੀ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।
2. ਕੁਝ ਪਰਿਵਾਰਾਂ ਵਿੱਚ ਆਦਤ ਵਜੋਂ ਹੀ ਸੁਆਦੀ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਦਿਨ ’ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੁਝ ਨਾ ਕੁਝ ਖਾਣ ਦੀ ਆਦਤ ਬਣ ਜਾਂਦੀ ਹੈ ਜਿਸ ਨਾਲ ਸਰੀਰ ਵਿੱਚ ਜ਼ਿਆਦਾ ਮਾਤਰਾ ’ਚ ਕੈਲੋਰੀ ਪੁੱਜਦੀ ਹੈ ਅਤੇ ਵਜ਼ਨ ਵਧਦਾ ਜਾਂਦਾ ਹੈ।
3.ਚਿਪਸ, ਬਰਗਰ, ਪੀਜਾ ਵਰਗੇ ਖਾਦ ਪਦਾਰਥਾਂ ਨਾਲ ਮੋਟਾਪਾ ਹੁੰਦਾ ਹੈ ।
4.ਅੱਜ-ਕੱਲ੍ਹ ਜ਼ਿਆਦਾਤਰ ਮੋਟਾਪੇ ਦਾ ਕਾਰਨ ਆਰਾਮ ਤਲਬ ਜ਼ਿੰਦਗੀ, ਕਸਰਤ ਨਾ ਕਰਨਾ ਤੇ ਵਧੇਰੇ ਚਿਕਨਾਈ ਵਾਲੇ ਭੋਜਨ ਦਾ ਸੇਵਨ ਹੈ।
5. ਕੁਝ ਹਾਰਮੋਨਜ਼ ਜਾਂ ਐਨਜ਼ਾਈਮ ਦੇ ਸਰੀਰ ’ਚ ਵਹਾਅ ਸਬੰਧੀ ਗੜਬੜੀਆਂ ਵੀ ਮੋਟਾਪੇ ਦਾ ਕਾਰਨ ਬਣ ਸਕਦੀਆਂ ਹਨ।

Leave a Reply

Your email address will not be published. Required fields are marked *

%d bloggers like this: