ਮੋਗਾ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਅਾਦਰਸ ਸੀਨੀ ਸਕੈ ਸਕੂਲ ਦੀ 10+2 ਕਲਾਸ ਦੇ ਵਿਦਿਆਰਥੀ ਅਤੇ ਵਿਦਿਆਰਥਣ ਦੀ ਸੱਕੀ ਹਲਾਤਾ ‘ਚ ਮੌਤ

ss1

ਮੋਗਾ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਅਾਦਰਸ ਸੀਨੀ ਸਕੈ ਸਕੂਲ ਦੀ 10+2 ਕਲਾਸ ਦੇ ਵਿਦਿਆਰਥੀ ਅਤੇ ਵਿਦਿਆਰਥਣ ਦੀ ਸੱਕੀ ਹਲਾਤਾ ‘ਚ ਮੌਤ
ਪੁਲਿਸ ਨੇ ਦੋਵਾਂ ਲਾਸਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਚ ਕੀਤੀ ਸ਼ੁਰੂ

ਮੋਗਾ 6 ਜਨਵਰੀ (ਸਰਬਜੀਤ ਰੋਲੀ) ਮੋਗਾ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਅਾਦਰਸ ਸੀਨੀ ਸਕੈ ਸਕੂਲ ਦੀ 10+2ਕਲਾਸ ਦੇ ਵਿਦਿਆਰਥੀ ਅਤੇ ਵਿਦਿਆਰਥਣ ਦੀ ਸਕੂਲ ਟਾਈਮ ਸਕੂਲ ਤੋ ਬਾਹਰ ਜ਼ਹਿਰੀਲੀ ਦਿਵਾਈ ਖਾ ਕੇ ਸੱਕੀ ਹਲਾਤਾ ਵਿੱਚ ਮੌਤ ਹੋ ਗਈ| ਮਿਲੀ ਜਾਣਕਾਰੀ ਅਨੁਸਾਰ ਮਮਤਾ ਕੌਰ ਨਿਵਾਸੀ ਖੋਟੇ ਸੁਖਵਿੰਦਰ ਸਿੰਘ ਸਿੰਘ ਵਾਸੀ ਬਾਰੇ ਆਲਾ ਸਿੰਘ ਵਾਲਾ ਨੇ ਸਕੂਲ ਟਾਈਮ ਸਕੂਲ ਤੋ ਬਾਹਰ ਜਾ ਕੇ ਨਾਲ ਲਗਦੇ ਖੇਤ ਵਿੱਚ ਜਾ ਕਿ ਜ਼ਹਿਰੀਲੀ ਦਿਵਾਈ ਖਾ ਲਈ ਤੇ ਸਕੂਲ ਵਿੱਚ ਪੜ੍ਹ ਰਹੇ ਆਪਣੇ ਦੋਸਤਾ ਨੂੰ ਸੂਚਿਤ ਕਰ ਦਿੱਤਾ ਕਿ ਅਸੀ ਦੋਵਾਂ ਨੇ ਜ਼ਹਿਰੀਲੀ ਦਿਵਾਈ ਖਾ ਲਈ ਹੈ| ਪਤਾ ਲੱਗਣ ਤੇ ਵਿਦਿਆਰਥੀ ਅਤੇ ਸਟਾਫ਼ ਮੈਂਬਰਾਂ ਨੇ ਦੋਵਾਂ ਬੱਚਿਆ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਜਦੋ ਕਿ ਤੇਜ਼ ਦਿਵਾਈ ਪੀਣ ਕਾਰਨ ਲੜਕੇ ਸੁਖਵਿੰਦਰ ਸਿੰਘ ਦੀ ਰਸਤੇ ਵਿੱਚ ਮੌਤ ਹੋ ਗਈ ਜਦੋ ਕਿ ਹਸਪਤਾਲ ਪਹੁੰਚਣ ਸਾਰ ਲੜਕੀ ਨੇ ਵੀ ਦਮ ਤੋ ਦਿੱਤਾ| ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਨੇ ਮੌਕੇ ਤੇ ਪਹੁੰਚ ਕੇ ਲਾਸਾਂ ਨੂੰ ਕਬਜ਼ੇ ਵਿੱਚ ਲੈ ਲਿਆ| ਇਸ ਮੌਕੇ ਡੀ ਐਸ ਪੀ ਸੁਬੇਗ ਸਿੰਘ ਨੇ ਦੱਸਿਆ ਕਿ ਦੋਵਾਂ ਬੱਚਿਆ ਨੇ ਜ਼ਹਿਰੀਲੀ ਦਿਵਾਈ ਖਾ ਲਈ ਜਿਸ ਕਾਰਨ ਦੋਵਾਂ ਦੀ.ਹਸਪਤਾਲ ਪਹੁੰਚਣ ਤੋ ਪਹਿਲਾ ਮੌਤ ਹੋ ਗਈ ਸੀ| ਦੋਵਾਂ ਲਾਸਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਿੰਨਾ ਦਾ ਕਲ ਪੋਸਟਮਾਰਟਮ ਕਰਵਾ ਕੇ ਲਾਸਾਂ ਵਾਰਿਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ| ਉੱਧਰ ਮ੍ਰਿਤਕ ਲੜਕੀ ਦੀ ਮਾਂ ਕਰਮਜੀਤ ਕੌਰ ਨੇ ਦੱਸਿਆ ਮੇਰੀ ਲੜਕੀ ਮਮਤਾ ਪੜਾਈ ਵਿੱਚ ਬਹੁਤ ਵਧੀਆ ਨੰਬਰ ਲੈਂਦੀ ਸੀ| ਹਰ ਰੋਜ਼ ਵਾਗ ਅੱਜ ਸਵੇਰੇ ਸਕੂਲ ਗਈ ਸਾਨੂੰ ਸਕੂਲ ਵਾਲਿਆਂ ਨੇ ਫ਼ੋਨ ਕਰਕੇ ਬੁਲਾਇਆ ਤੇ ਦੱਸਿਆ ਕਿ ਲੜਕੀ ਨੇ ਦਿਵਾਈ ਖਾ ਲਈ| ਉਨਾ ਲੜਕੀ ਦੇ ਪਿਤਾ ਦੀ ਤਿੰਨ ਸਾਲ ਪਹਿਲਾ ਮੌਤ ਹੋ ਗਈ ਸੀ ਅਤੇ ਮੈ ਲੋਕਾਂ ਘਰ ਕੰਮ ਕਰਕੇ ਉਸ ਨੂੰ ਪੜ੍ਹਾ ਰਹੀ ਸੀ| ਦੂਸਰੇ ਪਾਸੇ ਲੜਕੇ ਸੁਖਵਿੰਦਰ ਸਿੰਘ ਦਾ ਪਿਤਾ ਪੁਲਿਸ ਵਿਭਾਗ ਵਿੱਚ ਡਿਊਟੀ ਕਰਦਾ ਹੈ!

Share Button

Leave a Reply

Your email address will not be published. Required fields are marked *