Sat. Oct 19th, 2019

ਮੋਗਾ ਦੇ ਨੌਜਵਾਨ ਨੇ ਲੰਡਨ ‘ਚ ਡਿਪਟੀ ਮੇਅਰ ਬਣਕੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ

ਮੋਗਾ ਦੇ ਨੌਜਵਾਨ ਨੇ ਲੰਡਨ ‘ਚ ਡਿਪਟੀ ਮੇਅਰ ਬਣਕੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ

ਸਾਲ 2002 ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦਾ ਰਹਿਣ ਵਾਲਾ ਰਘਵਿੰਦਰ ਸਿੰਘ ਨਾਮ ਦਾ ਨੌਜਵਾਨ ਲੰਡਨ ਵਿੱਚ ਪੜਾਈ ਕਰਨ ਲਈ ਗਿਆ ਸੀ । ਅੱਜ ਇਸ ਨੌਜਵਾਨ ਨੇ ਉੱਥੇ ਪੜਾਈ ਕਰਨ ਮਗਰੋ ਪਹਿਲਾਂ ਵਕਾਲਤ ਕੀਤੀ ਤੇ ਹੁਣ ਸ਼ਹਿਰ ਦਾ ਡਿਪਟੀ ਮੇਯਰ ਬਣਕੇ ਪੰਜਾਬ ਦਾ ਨਾ ਰੌਸ਼ਨ ਕੀਤਾ ਹੈ । ਜਿਸਨੂੰ ਲੈ ਕੇ ਉਸਦੇ ਪਿੰਡ ਸਿੰਘਾਵਾਲਾ ਵਿਖੇ ਉਸਦੇ ਮਾਂ-ਪਿਓ ਨੂੰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ । ਉੱਥੇ ਹੀ ਪਰਿਵਾਰ ਵਾਲਿਆਂ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਉਣ ਤੋਂ ਬਾਅਦ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।

ਰਘਵਿੰਦਰ ਸਿੰਘ ਦੀ ਮਾਤਾ ਅਤੇ ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਸਾਲ 2002 ਵਿੱਚ ਰਘਵਿੰਦਰ ਪੜਾਈ ਕਰਨ ਲਈ ਲਈ ਲੰਡਨ ਗਿਆ ਸੀ ਤੇ ਉਸ ਤੋਂ ਬਾਅਦ ਵਕਾਲਤ ਦੀ ਡਿਗਰੀ ਹਾਸਿਲ ਕੀਤੀ । ਇਸ ਮਾਮਲੇ ਵਿੱਚ ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਉਸਦੇ ਦਾਦਾ ਜੀ ਨੇ ਲੰਬੇ ਸਮੇਂ ਤੱਕ ਪਿੰਡ ਦੀ ਸਰਪੰਚੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਰਘਵਿੰਦਰ ਆਪਣੇ ਦਾਦਾ ਜੀ ਨਾਲ ਬੈਠ ਕੇ ਸਿਆਸਤ ਵੱਲ ਧਿਆਨ ਦਿੰਦਾ ਰਹਿੰਦਾ ਸੀ । ਉਨ੍ਹਾਂ ਦੱਸਿਆ ਕਿ ਉਸਨੂੰ ਸਿਆਸਤ ਵਿੱਚ ਜਾਣ ਦਾ ਬਹੁਤ ਜਿਆਦਾ ਸ਼ੌਂਕ ਸੀ ਤੇ ਉਹ ਸਾਲ 2018 ਵਿੱਚ ਸਿਆਸਤ ਵਿੱਚ ਆ ਕੇ ਪਹਿਲਾਂ ਕੌਂਸਲਰ ਬਣਿਆ ਤੇ ਹੁਣ ਮਈ ਮਹੀਨੇ ਵਿੱਚ ਡਿਪਟੀ ਮੇਯਰ ਬਣਨ ਵਿੱਚ ਕਾਮਯਾਬ ਹੋਇਆ ਹੈ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਮੁੰਡਾ ਵੀ ਕੈਨੇਡਾ ਵਿੱਚ ਰਹਿੰਦਾ ਹੈ ।

ਉੱਥੇ ਹੀ ਘਰ ਵਧਾਈ ਦੇਣ ਪਹੁੰਚੇ ਰਘਵਿੰਦਰ ਦੇ ਦੋਸਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦੋਸਤ ਤੋਂ ਬਹੁਤ ਕੁਝ ਸਿੱਖਿਆ ਹੈ । ਉਸਨੇ ਦੱਸਿਆ ਕਿ ਛੋਟੇ ਹੁੰਦਿਆ ਤੋਂ ਹੀ ਰਘਵਿੰਦਰ ਪਿੰਡ ਵਿੱਚ ਉਨ੍ਹਾਂ ਦੀ ਪੜਾਈ ਵਿੱਚ ਮਦਦ ਕਰਦਾ ਸੀ ਅਤੇ ਹੁਣ ਉਸਨੇ ਲੰਡਨ ਵਿੱਚ ਇੰਨਾ ਵੱਡਾ ਅਹੁਦਾ ਹਾਸਿਲ ਕਰਕੇ ਸਾਡੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।

Leave a Reply

Your email address will not be published. Required fields are marked *

%d bloggers like this: