ਮੋਕਾਪ੍ਸਤ ਰਾਜਨੀਤਕ ਦਲਾਂ ਦੇ ਮਨਸੂਬਿਆਂ ਨੂੰ ਨਹੀਂ ਹੋਣ ਦਿਆਂਗੇ ਕਾਮਯਾਬ-ਯਸ਼ਪਾਲ ਜਨੋਤਰਾ

ss1

ਮੋਕਾਪ੍ਸਤ ਰਾਜਨੀਤਕ ਦਲਾਂ ਦੇ ਮਨਸੂਬਿਆਂ ਨੂੰ ਨਹੀਂ ਹੋਣ ਦਿਆਂਗੇ ਕਾਮਯਾਬ-ਯਸ਼ਪਾਲ ਜਨੋਤਰਾ

IMG-20160723-WA0007
ਲੁਧਿਆਣਾ(ਜਸਵੀਰ ਕਲੋਤਰਾ)ਭਾਜਪਾ ਐੱਸ.ਸੀ.ਮੋਰਚੇ ਦੀ ਬੈਠਕ ਜਿਲ੍ਹਾ ਪ੍ਰਧਾਨ ਯਸ਼ਪਾਲ ਜਨੋਤਰਾ ਦੀ ਅਗਵਾਈ ਵਿੱਚ ਭਾਜਪਾ ਦਫਤਰ ਵਿੱਚ ਕੀਤੀ ਗਈ।ਜਨੋਤਰਾ ਨੇ ਕਿਹਾ ਕਿ ਭਾਜਪਾ ਐਸ.ਸੀ.ਮੋਰਚਾ ਦੀ ਸਾਰੀ ਟੀਮ ਉਨ੍ਹਾਂ ਮੋਕਾਪ੍ਰਸਤ ਰਾਜਨੀਤਕ ਦਲਾਂ ਦਾ ਪੂਰੇ ਜੋਰ ਨਾਲ ਵਿਰੋਧ ਕਰਦੀ ਹੀ ਜੋ ਸਿਰਫ ਵੋਟ ਖਾਤਿਰ ਹੀ ਦਲਿਤ ਸਮਾਜ ਦਾ ਇਸਤੇਮਾਲ ਕਰਦੇ ਆ ਰਹੇ ਹਨ।ਅੱਜ ਉਹੀ ਲੋਕ ਸਾਡੇ ਹਸਦੇ ਵਸਦੇ ਸਮਾਜ ਵਿੱਚ ਜਹਿਰ ਘੋਲ ਰਹੇ ਹਨ ਭਾਰਤੀਯ ਜਨਤਾ ਪਾਰਟੀ ਸ਼ੁਰੂ ਤੋਂ ਹੀ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ।ਅਸੀਂ ਮੋਕਾਪ੍ਸਤ ਰਾਜਨੀਤਕ ਦਲਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।
ਇਸ ਮੋਕੇ ਭਾਜਪਾ ਐੱਸ.ਸੀ.ਮੋਰਚਾ ਦੇ ਜਿਲ੍ਹਾ ਮਹਾਂਮੰਤਰੀ ਸੁਰਿੰਦਰ ਬਾਲੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 65ਸਾਲ ਦੇ ਰਾਜ ਵਿੱਚ ਹਮੇਸ਼ਾ ਹੀ ਦਲਿਤਾਂ ਦੇ ਦਮਨ ਕਰਨ ਵਾਲੀ ਰਾਜਨੀਤੀ ਕੀਤੀ ਹੈ ਹੁਣ ਜਦੋਂ ਕੇਂਦਰ ਦੀ ਐੱਨ.ਡੀ.ਏ ਸਰਕਾਰ ਦਲਿਤਾਂ ਦੇ ਹਿਤਾਂ ਲਈ ਕੰਮ ਵਿੱਚ ਜੁਟੀ ਹੋਈ ਹੈ ਜਿਸ ਕਾਰਨ ਕਾਂਗਰਸ ਪਾਰਟੀ ਬੋਖਲਾ ਗਈ ਹੈ।ਉਨ੍ਹਾਂ ਕਿਹਾ ਕਿ ਅਸੀਂ ਦਲਿਤ ਸਮਾਜ ਅੱਗੇ ਬੇਨਤੀ ਕਰਦੇ ਹਾਂ ਕਿ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਸ਼੍ਰੀ ਨਰਿੰਦਰ ਮੋਦੀ ਜੀ ਸਮਾਜ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ ਸਾਨੂੰ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੋਕੇ ਰਾਜਿੰਦਰ ਹੰਸ,ਰਾਮ ਲਾਲ ਚਗੋਤਰਾ,ਬਲਵੀਰ ਸਾਂਪਲਾ,ਸੁਧਾ ਖੰਨਾ,ਵੇਦ ਪ੍ਰਕਾਸ਼,ਜਤਿੰਦਰ ਗੋਰਾਇਆ,ਅਵਤਾਰ ਕੈਂਥ,ਸੁਖਜੀਵ ਬੇਦੀ,ਮਨਜੀਤ ਸ਼ੰਭੂ,ਜਗਦੀਸ਼ ਕਸ਼ਯਪ,ਨੰਦਕਿਸ਼ੋਰ,ਤਰਸੇਮ ਜਿੰਮੀ,ਚਰਣਦਾਸ ਕੈਂਥ,ਕਿਸ਼ਨਧੀਰ,ਨਿਰਮਲ ਪਾਂਬਲਾ ਅਤੇ ਬਲਰਾਮ ਰਿਸ਼ੀ ਆਦਿ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *