ਮੈਲਬੌਰਨ ਵਿੱਚ ਝਾੜੀਆਂ ਨੂੰ ਲੱਗੀ ਅੱਗ, ਕਈ ਘਰਾਂ ਨੂੰ ਖਤਰਾ ਬਣਿਆ

ss1

ਮੈਲਬੌਰਨ ਵਿੱਚ ਝਾੜੀਆਂ ਨੂੰ ਲੱਗੀ ਅੱਗ, ਕਈ ਘਰਾਂ ਨੂੰ ਖਤਰਾ ਬਣਿਆ

ਮੈਲਬੌਰਨ, 6 ਜਨਵਰੀ: ਆਸਟ੍ਰੇਲੀਆ ਦੇ ਦੱਖਣੀ-ਪੂਰਬੀ ਮੈਲਬੌਰਨ ਦੇ ਰਿਹਾਇਸ਼ੀ ਇਲਾਕੇ ਕਾਰਰਮ ਡਾਊਨਜ਼ ਸਥਿਤ ਇਕ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਇਸ ਨਾਲ ਹੋਰ ਵੀ ਘਰਾਂ ਨੂੰ ਖਤਰਾ ਪੈਦਾ ਹੋ ਗਿਆ, ਕਿਉਂਕਿ ਝਾੜੀਆਂ ਵਿੱਚ ਲੱਗੀ ਅੱਗ ਇਲਾਕੇ ਦੇ ਕਈ ਖੇਤਰਾਂ ਵਿਚ ਫੈਲ ਗਈ ਹੈ| ਫਾਇਰ ਫਾਈਟਰਜ਼ ਅੱਗ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਹਨ|
ਅੱਗ ਬੁਝਾਉਣ ਲਈ ਮੌਕੇ ਤੇ ਪਾਣੀ ਤੇ 30 ਟੈਂਕਰ ਮੌਜੂਦ ਹਨ| ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਕਰੀਬਨ 2.40 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ| ਫਾਇਰ ਫਾਈਟਰਜ਼ ਅੱਗ ਬੁਝਾਉਣ ਵਿੱਚ ਜੁੱਟੇ ਹੋਏ ਹਨ|
ਹਾਲਾਂਕਿ ਕਾਰਰਮ ਡਾਊਨਜ਼ ਵਿੱਚ ਤੁਰੰਤ ਐਮਰਜੈਂਸੀ ਸੰਕਟ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਲਾਕੇ ਦੇ ਲੋਕਾਂ ਨੂੰ ਘਰ ਛੱਡਣ ਦੀ ਬੇਨਤੀ ਕੀਤੀ ਜਾ ਰਹੀ ਹੈ| ਜਿਨ੍ਹਾਂ ਰਿਹਾਇਸ਼ੀ ਖੇਤਰਾਂ ਵਿੱਚ ਅੱਗ ਕਾਰਨ ਜ਼ਿਆਦਾ ਖਤਰਾ ਹੈ, ਉਥੇ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ| ਵਿਕਟੋਰੀਆ ਟਾਊਨ ਦੇ ਉਤਰੀ ਗਲੇਨਰਮਿਸਟਨ, ਦੱਖਣੀ ਗਲੇਨਰਮਿਸਟਨ, ਨੂਰਤ, ਪੂਰਬੀ ਨੂਰਤ ਅਤੇ ਪੱਛਮੀ ਕੋਲਾੜ ਲਈ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ|

Share Button

Leave a Reply

Your email address will not be published. Required fields are marked *