ਮੈਲਬੋਰਨ ਵਿੱਚ ਕਬੱਡੀ ਦਾ ਮਹਾਂਕੁੰਭ ਹੋਵੇਗਾ, ਪਹਿਲਾ ਇਨਾਮ 21 ਹਜਾਰ ਡਾਲਰ, ਦੂਜਾ ਇਨਾਮ 15 ਹਜਾਰ ਡਾਲਰ

ਮੈਲਬੋਰਨ ਵਿੱਚ ਕਬੱਡੀ ਦਾ ਮਹਾਂਕੁੰਭ ਹੋਵੇਗਾ
ਪਹਿਲਾ ਇਨਾਮ 21 ਹਜਾਰ ਡਾਲਰ, ਦੂਜਾ ਇਨਾਮ 15 ਹਜਾਰ ਡਾਲਰ
ਸਰਵੋਤਮ ਖਿਡਾਰੀ ਨੂੰ 60 ਲੱਖ ਦੀ ਗੱਡੀ ਮਿਲੇਗੀ

ਮੈਲਬੋਰਨ 22 ਅਗਸਤ ( ਵਰਿੰਦਰ ਸਿੰਘ) ਖੱਖ ਪੋ੍ਡਕਸ਼ਨਰ ਅਤੇ ਸਹਿਯੋਗੀਆ ਵੱਲੋਂ 20 ਅਤੇ 21 ਅਕਤੂਬਰ ਨੂੰ ਮੈਲਬੋਰਨ ਦੇ ਸਨਸਾਈਨ ਇਲਾਕੇ ਵਿੱਚ ਸਥਿਤ ਨਾਈਟਜ ਸਟੇਡੀਅਮ ਵਿੱਚ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ! ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਪਾਰਕਵਿਊ ਰਿਸ਼ੈਪਸਨ ਹਾਲ ਕਰੇਗੀਬਰਨ ਵਿਚ ਪੈ੍ਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ! ਇਸ ਕਬੱਡੀ ਮਹਾਂਕੁੰਭ ਦੇ ਮੁੱਖ ਪ੍ਬੰਧਕ ਨਵ ਖੱਖ, ਅਰਸ ਖੱਖ, ਸੋਨੂੰ ਖੇਮਕਰਨ ਪੰਮੀ, ਸੋਹਲ ਅਤੇ ਸਹਿਯੋਗੀਆ ਨੇ ਇਸ ਦੋ ਦਿਨ ਤੱਕ ਚੱਲਣ ਵਾਲੇ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਕਬੱਡੀ ਮਹਾਂਕੁੰਭ ਵਿਚ ਭਾਰਤ, ਪਾਕਿਸਤਾਨ, ਆਸਟੇਲੀਆ, ਨਿਊਜੀਲੈਂਡ, ਕਨੈਡਾ, ਕੀਨੀਆ, ਅਮਰੀਕਾ, ਦੀਆਂ ਟੀਮਾਂ ਭਾਂਗ ਲੈ ਰਹੀਆ ਹਨ!

  ਇਸ ਕਬੱਡੀ ਕੱਪ ਵਿਚ ਪਹਿਲਾ ਇਨਾਮ 21 ਹਜ਼ਾਰ ਡਾਲਰ, ਅਤੇ ਦੂਜਾ ਇਨਾਮ 15,000 ਡਾਲਰ ਰੱਖਿਆ ਗਿਆ ਹੈ! ਇਸ ਵਿਸਵ ਕੱਪ ਦੇ ਸਰਵੋਤਮ ਖਿਡਾਰੀ ਨੂੰ ਖੱਖ ਪੋ੍ਡਕਸਨਜ ਅਤੇ ਸਹਿਯੋਗੀਆਂ ਵੱਲੋਂ ਫੋਰਡ ਮਸਟੈਗ ਕਾਰ ਇਨਾਮ ਵਜੋ ਦਿੱਤੀ ਜਾ ਰਹੀ ਹੈ ਜਿਸ ਦੀ ਕੀਮਤ ਭਾਰਤੀ ਕਰੰਸੀ ਵਿਚ ਤਕਰੀਬਨ 60 ਲੱਖ ਰੁਪਏ ਬਣਦੀ ਹੈ! ਆਸਟੇ੍ਲੀਆ ਦੇ ਕਬੱਡੀ ਇਤਿਹਾਸ ਵਿਚ ਇਹ ਖਿਤਾਬ ਸਭ ਤੋਂ ਮਹਿੰਗਾ ਅਤੇ ਨਿਵੇਕਲਾ ਗਿਣਿਆ ਜਾਵੇਗਾ! ਮਰਦਾਂ ਦੀ ਕਬੱਡੀ ਤੋ ਇਲਾਵਾ ਨਿਊਜੀਲੈਂਡ ਅਤੇ ਭਾਰਤ ਤੋ ਔਰਤਾ ਦੀ ਟੀਮ ਵੀ ਕਬੱਡੀ ਵਿਚ ਜੋਰ ਅਜਮਾਇਸ ਕਰਨਗੀਆਂ! ਕਬੱਡੀ ਦੀ ਕੂਮੇਟਰੀ ਮੱਖਣ ਅਲੀ ਅਤੇ ਅਮਨ ਲੋਖੋ ਵੱਲੋ ਕੀਤੀ ਜਾਵੇਗੀ! ਕਬੱਡੀ ਤੋ ਇਲਾਵਾ ਕਈ ਹੋਰ ਦਿਲਚਪਸ ਵੰਨਗੀਆਂ ਆਕਰਸਣ ਦਾ ਕੇਦਰ ਹੋਣਗੀਆ! ਆਸਟੈ੍ਲੀਆ ਕ੍ਕਿਟ ਜਗਤ ਦੇ ਮਹਾਨ ਕ੍ਕਿਟਰ ਬਰੈਟਲੀ , ਭਾਰਤੀ ਪਹਿਲਵਾਨ ਖਲੀ ਅਤੇ ਪੰਜਾਬੀ ਫਿਲਮੀ ਜਗਤ ਦਾ ਦਮਦਾਰ ਚਿਰੇਮ ਯੋਗਰਾਜ ਸਿੰਘ ਆਪਣੀ ਭਰਵੀ ਹਾਜ਼ਰੀ ਲਗਾਉਣਗੇ! ਇਸ ਤੋ ਇਲਾਵਾ ਆਸਟੇ੍ਲੀਆ ਦੇ ਰਾਜਨੀਤਕ ਆਗੂ ਇਸ ਕਬੱਡੀ ਵਿਸਵ ਕੱਪ ਵਿੱਚ ਮੁੱਖ ਮਹਿਮਾਨ ਦਰਸਕਾਂ ਦੇ ਬੈਠਣ ਦਾ ਖਾਸ ਇਤਜਾਮ ਕੀਤਾ ਗਿਆ ਹੈ ਤੇ ਸੁਰੱਖਿਆ ਦੇ ਪ੍ਖਤਾ ਪ੍ਬੰਧ ਕੀਤੇ ਜਾਣਗੇ! ਪ੍ਬੰਧਕ ਨੇ ਸਮੂਹ ਖੇਡ ਪੇ੍ਮੀਆ ਨੂੰ ਇਸ ਕਬੱਡੀ ਮਹਾਕੁੰਭ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ । ਪ੍ਰੈਸ ਕਾਨਫਰੰਸ ਦੌਰਾਨ ਕਰਮ ਸਿੰਘ ਖੱਖ, ਬਲਕਾਰ ਸਿੰਘ ਖੱਖ, ਹਰਦੇਵ ਸਿੰਘ ਖੱਖ, ਸਕੱਤਰ ਗਿੱਲ, ਅਰਸ਼ ਖੱਖ, ਲਵ ਖੱਖ, ਸੋਨੂੰ ਖੇਮਕਰਨ, ਗੁਰਬਿੰਦਰ ਬੰਗੂ, ਪੰਮੀ ਸੋਹਲ, ਮਨਵੀਰ ਲਿੱਧੜ, ਪਵਨੀਤ ਮਾਨ, ਰਵਿੰਦਰ ਅਰੋੜਾ, ਮਨਮੋਹਨ ਸਿੰਘ, ਅਮਨ ਵਿਰਕ, ਜਗਦੀਪ ਵਿਰਕ, ਜੁਗਰਾਜ ਗਿੱਲ, ਗੁਰਮੀਤ ਸਿੱਧੂ , ਜੁਗਰਾਜ ਗਿੱਲ, ਪ੍ਰਦੀਪ ਸੰਧੂ ਆਦਿ ਸ਼ਾਮਿਲ ਸਨ । ਇਸ ਸਾਰੇ ਕਾਰਜ ਲਈ ਮੁੱਖ ਯੋਗਦਾਨ ਪਾ ਰਹੇ ਜਗਵਿੰਦਰ ਸਿੰਘ ਵਿਰਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: