ਮੈਰੀਲੈਂਡ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ ਇਤਿਹਾਸਕ ਹੋ ਨਿਬੜਿਆ

ss1

ਮੈਰੀਲੈਂਡ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ ਇਤਿਹਾਸਕ ਹੋ ਨਿਬੜਿਆ

ਗ੍ਰੀਨਬੈਲਟ , 15 ਜੂਨ ( ਰਾਜ ਗੋਗਨਾ )—ਬੀਤੇ ਦਿਨ ਮੈਰੀਲੈਂਡ ਸੂਬੇ ਦੇ ਗ੍ਰੀਨਬੈਲਟ ਵਿਖੇਂ ਜੂਨ ਦੇ ਦੂਜੇ ਹਫ਼ਤੇ ਵਿੱਚ ਪਹਿਲੀ ਵਾਰ ਇੰਨਾਂ ਵੱਡਾ ਪੰਜਾਬੀ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਚ’ ਦਰਸ਼ਕਾਂ ਨੇ ਆਨੰਦ ਮਾਣਿਆਂ । ਜਿਸ ਦਾ ਪ੍ਰਬੰਧ ਪੰਜਾਬੀ ਕਲੱਬ ਮੈਰੀਲੈਂਡ ਦੀ ਸੰਸਥਾ ਨੇ ਕੀਤਾ । ਯੂਨਾਈਟਡ ਪੰਜਾਬੀ ਸੰਸਥਾ ਨੇ ਇਸ ਪ੍ਰੋਗਰਾਮ ਲਈ ਪੂਰਾ ਸਹਿਯੋਗ ਵੀ ਦਿੱਤਾ ਗਿਆ ਜਿਸ ਵਿੱਚ ਕੁਲਵਿੰਦਰ ਬਿੱਲਾ , ਰਾਜਵੀਰ ਜਾਵੰਦਾ , ਅਮਨ ਹੇਅਰ , ਸ਼ਿਵਜੋਤ ,ਰੁਪਾਲੀ ਅਤੇ ਗੁਰਦੀਪ ਬਰਾੜ ਨੇ ਆਪਣੀ ਕਲਾ ਦੇ ਜ਼ੋਹਰ ਬਾਖੂਬੀ ਨਾਲ ਨਿਭਾਏ । ਪ੍ਰਬੰਧਕਾਂ ਨੇ ਪ੍ਰੋਗਰਾਮ ਸਕੂਲ ਵਿੱਚ ਹੋਣ ਦੀ ਵਜ੍ਹਾ ਕਰਕੇ ਪ੍ਰੌਗਰਾਮ ਵਿੱਚ ਹਿੱਸਾ ਲੈਣ ਵਾਲੇ ਦਰਸ਼ਕਾਂ ਲਈ ਬਹੁਤ ਜ਼ਿਆਦਾ ਪੁੱਖਤਾ ਇੰਤਜ਼ਾਮ ਕੀਤੇ ।
ਆਗਿਆਪਾਲ ਸਿੰਘ ਬਾਠ ਟੀ.ਵੀ ਹੋਸਟ ਨੇ ਪ੍ਰੋਗਰਾਮ ਦੀ ਸ਼ੁਰੂਆਤ ਮੈਟਰੋਪੋਲੀਟਨ ਇਲਾਕੇ ਦੇ ਬੱਚਿਆਂ ਨਾਲ ਸਟੇਜ ਤੋਂ ਭੰਗੜੇ ਨਾਲ ਸ਼ੁਰੂ ਕੀਤੀ । ਦਰਸ਼ਕਾਂ ਦੀਆਂ ਬੱਚਿਆ ਲਈ ਹੋਸਲਾ ਅਫ਼ਜਾਈ ਲਈ ਤਾੜੀਆਂ ਅਤੇ ਨੌਜਵਾਨਾਂ ਦੀਆਂ ਸੀਟੀਆਂ ਨਾਲ ਸਾਰਾ ਹਾਲ ਗੂੰਜ ਉੱਠਿਆ ਅਤੇ ਬੱਚਿਆ ਦੀ ਕਲਾ ਦੀ ਖੁੱਲ ਕੇ ਤਾਰੀਫ਼ ਕੀਤੀ। ਗੁਰਦੀਪ ਬਰਾੜ ਨੇ ਸਟੇਜ ਦੇ ਸੰਚਾਲਨ ਨੂੰ ਬੜੇ ਹੀ ਦਿਲਕਸ਼ ਅੰਦਾਜ਼ ਨਾਲ ਨਿਭਾਇਆ ।
ਰੁਪਾਲੀ ਨੇ ਆਪਣੇ ਸਾਰੇ ਅੰਦਾਜ਼ਾਂ ਦੇ ਨਾਲ ਨਾਲ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਟੱਪਿਆਂ ਨੂੰ ਖ਼ੂਬਸੂਰਤੀ ਨਾਲ ਆਪਣੀ ਸੁਰੀਲੀ ਆਵਾਜ਼ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ ਅਤੇ ਉਹਨਾ ਨੂੰ ਕੀਲ ਕੇ ਰੱਖ ਦਿੱਤਾ ।ਪ੍ਰੋਗਰਾਮ ਵਿੱਚ ਲ਼ੜਕੀਆਂ ਕੋਲੋ ਵੀ ਰੁਪਾਲੀ ਦੇ ਗੀਤਾਂ ਤੇ ਨੱਚਣੋ ਨਾ ਰਿਹਾ ਗਿਆ ਅਤੇ ਉਹਨਾ ਆਪਣੀਆਂ ਅੱਡੀਆਂ ਗਿੱਧੇ ਵਾਲੀ ਲੈਅ ਤੋਂ ਨਾਂ ਰੋਕ ਸਕੀਆਂ ਤੇ ਜੰਮ ਕੇ ਗਿੱਧਾ ਪਾ-ਪਾ ਨੱਚੀਆ ਸ਼ਿਵਜੋਤ ਨੇ ਆਪਣੇ ਸਾਰੇ ਹਿੱਟ ਗੀਤਾਂ ਨਾਲ ਸਭ ਦਾ ਮਨ ਮੌਹ ਲਿਆ । ਇੱਕ ਤੋਂ ਬਾਦ ਇੱਕ ਗਾਣਾ ਇਸ ਕਦਰ ਪੇਸ਼ ਕੀਤਾ ਕੇ ਕਿਸੇ ਵੀ ਦਰਸ਼ਕ ਨੂੰ ਪਸੰਦ ਦੇ ਗਾਣੇ ਦੀ ਫ਼ਰਮਾਇਸ਼ ਕਰਨ ਦਾ ਵੀ ਮੋਕਾ ਨਹੀਂ ਮਿਲਿਆ ।
ਰਾਜਵੀਰ ਜਾਵੰਦਾ ਨੇ ਸਟੇਜ ਦੀ ਸ਼ੁਰੂਆਤ ਬਹੁਤ ਵਿੱਲਖਣ ਕੀਤੀ ਭੰਗੜੇ ਦੀ ਪੋਸ਼ਾਕ ਵਿੱਚ ਬੱਚੇ ਉਸਦੇ ਗਾਣਿਆਂ ਦੇ ਨਾਲ ਸਾਥ ਦੇਣ ਲਈ ਅੱਗੇ ਵਧੇ ਤਾਂ ਰਾਜਵੀਰ ਜਾਵੰਦਾ ਨੇ ਭਾਵੁਕ ਬੇਨਤੀ ਨਾਲ ਪਹਿਲਾਂ ਵੀਰ ਰਸ ਵਾਰ ਗਾਉਣ ਦੀ ਇਜਾਜ਼ਤ ਮੰਗੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਨਾਲ ਬਹੁਤ ਹੀ ਭਾਵਨਾ ਨਾਲ ਆਪਣੀ ਬੁਲੰਦ ਆਵਾਜ਼ ਵਿੱਚ ਵਾਰ ਨੂੰ ਪੇਸ਼ ਕੀਤਾ । ਉਪ੍ਰੰਤ ਉਸ ਨੇ ਆਪਣੇ ਇੱਕ ਤੋਂ ਇੱਕ ਚੜਦੇ ਗਾਣਿਆਂ ਨਾਲ ਸਾਰੇ ਹਾਲ ਨੂੰ ਆਪਣੇ ਨਾਲ ਨੱਚਣ ਲਾ ਲਿਆ ।
ਕੁਲਵਿੰਦਰ ਬਿੱਲੇ ਦਾ ਨਾਂ ਸੁਣਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਰੋਮਾਂਟਿਕ ਗਾਣਿਆਂ ਦੇ ਨਾਲ ਨਾਲ ਉਸਨੇ ਭੰਗੜੇ ਦੇ ਸੁਰਾਂ ਵਾਲੇ ਵੀ ਖ਼ੂਬ ਗੀਤ ਸੁਣਾਏ । ਮੁੱਕਦੀ ਗੱਲ ਕਿ ਸਾਰੇ ਕਲਾਕਾਰਾਂ ਨੇ ਇਲਾਕੇ ਦੇ ਲੋਕਾਂ ਵੱਲੋਂ ਖ਼ਰਚੇ ਪੈਸੇ ਦਾ ਪੂਰਾ ਮੁੱਲ ਆਪਣੇ ਜੋਹਰ ਨਾਲ ਮੋੜਿਆ । ਗੁਰਦੇਵ ਸਿੰਘ , ਅਵਤਾਰ ਵੜਿੰਗ ਅਤੇ ਕੇ ਕੇ ਸਿੱਧੂ ਨੇ ਸਟੇਜ ਤੇ ਬਹੁਤ ਹੀ ਚੋਣਵੇਂ ਸ਼ਬਦਾਂ ਵਿੱਚ ਅਤੇ ਵਕਤ ਦੇ ਅੰਦਰ ਰਹਿਕੇ ਸਾਰ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ।
ਮੈਰੀਲੈਂਡ ਇਲਾਕੇ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ ਇੰਨਾਂ ਇਕੱਠ ਹੋਣਾ ਹੀ ਆਪਣੇ ਆਪ ਵਿੱਚ ਮਾਇਨੇ ਰਖਾਉਂਦਾ ਹੈ । ਪੰਜਾਬੀ ਕਲੱਬ ਮੈਰੀਲ਼ੈਂਡ ਇਸ ਪ੍ਰੋਗਰਾਮ ਵਿੱਚ ਪੂਰਬ ਤੋਰ ਤੇ ਵਧਾਈ ਦੀ ਹੱਕਦਾਰ ਹੈ । ਮੈਰੀਲੈਂਡ ਵਿੱਚ ਭਵਿੱਖ ਵਿੱਚ ਹੋਰ ਪੰਜਾਬੀ ਪ੍ਰੋਗਰਾਮ ਲਿਆਉਣ ਦੀ ਦੰਦ-ਕਥਾ ਇੱਕ ਇਤਿਹਾਸਕਾਰ ਛਾਪ ਦੇ ਰਾਹੀਂ ਪੰਜਾਬੀ ਕਲੱਬ ਨੇ ਸ਼ੁਰੂ ਕਰ ਦਿੱਤੀ ਹੈ । ਕਿਉਂਕਿ ਇੰਨਾਂ ਭਰਵਾਂ ਪ੍ਰੋਗਰਾਮ ਹੀ ਨਵੀਂਆਂ ਪੈੜਾਂ ਪਾ ਸਕਦਾ ਹੈ ।

Share Button

Leave a Reply

Your email address will not be published. Required fields are marked *