ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਮੈਰੀਲੈਂਡ ਦੀ ਲੈਜਿਸਲੇਟਵ ਨਾਈਟ ਵਿੱਚ ਸਾਰੇ ਕਮਿਸ਼ਨਾ ਵਲੋਂ ਸ਼ਮੂਲੀਅਤ

ਮੈਰੀਲੈਂਡ ਦੀ ਲੈਜਿਸਲੇਟਵ ਨਾਈਟ ਵਿੱਚ ਸਾਰੇ ਕਮਿਸ਼ਨਾ ਵਲੋਂ ਸ਼ਮੂਲੀਅਤ

ਮੈਰੀਲੈਂਡ, 14 ਮਾਰਚ (ਰਾਜ ਗੋਗਨਾ) – ਮੈਰੀਲੈਂਡ ਸਟੇਟ ਵਲੋਂ ਸਲਾਨਾ ਲੈਜਿਸਲੇਟਿਵ ਨਾਈਟ ਦਾ ਅਯੋਜਿਨ ਲੈਜਿਸਲੇਟਵ ਹਾਊਸ ਅਨੈਪਲਿਸ ਵਿਖੇ ਕੀਤਾ ਗਿਆ। ਜਿੱਥੇ ਸਟੇਟ ਦੇ ਸਾਰੇ ਕਮਿਸ਼ਨਾਂ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ। ਇਸ ਲੈਜਿਸਲੇਟਿਵ ਦਾ ਅਗਾਜ਼ ਵੱਖ-ਵੱਖ ਦੇਸ਼ਾਂ ਦੇ ਪਕਵਾਨਾਂ ਨੂੰ ਖਾਣ ਉਪਰੰਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸੈਕਟਰੀ ਵਲੋਂ ਆਏ ਮਹਿਮਾਨਾਂ ਦੇ ਸਵਾਗਤ ਅਤੇ ਸਪਾਂਸਰਾਂ ਦਾ ਧੰਨਵਾਦ ਕਰ ਕੇ ਕੀਤੀ। ਜਿਸ ਵਿੱਚ ਸਟੇਟ ਫਾਰਮ, ਰਾਯਲ ਤਾਜ, ਸੈਂਟਰ ਫਾਰ ਸੋਸ਼ਲ ਚੇਂਜ ਅਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ।
ਉਪਰੰਤ ਸਟੀਵ ਮਕੈਡਿਮ ਡਾਇਰੈਕਟਰ ਕਮਿਊਨਿਟੀ ਨੂੰ ਨਿਮੰਤ੍ਰਤ ਕੀਤਾ ਗਿਆ।
ਸਟੀਵ ਵਲੋਂ ਮੈਰੀਲੈਂਡ ਸਟੇਟ ਵਲੋਂ ਸਿੱਖਿਆ, ਹੈਲਥ, ਹਾਊਸਿੰਗ ਅਤੇ ਟੈਕਸ ਵਿੱਚ ਦਿੱਤੀ ਛੋਟ ਸਬੰਧੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੈਰੀ ਹੋਗਨ ਗਵਰਨਰ ਮੈਰੀਲੈਂਡ ਵਲੋਂ ਇਸ ਸਟੇਟ ਨੂੰ ਬਿਹਤਰ ਬਣਾਉਣ ਵਿੱਚ ਅਥਾਹ ਯੋਗਦਾਨ ਪਾਇਆ ਹੈ। ਉਨ੍ਹਾਂ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿੱਚ ਅਤੇ ਉਂਨਾਂ ਦੀ ਬਿਹਤਰੀ ਲਈ ਸ਼ੁਰੂ ਕੀਤੇ ਕਈ ਪ੍ਰੋਗਰਾਮ ਦਾ ਜ਼ਿਕਰ ਕੀਤਾ ਜੋ ਕਮਿਊਨਿਟੀ ਦੀ ਬਿਹਤਰੀ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਸਟੀਵ ਮਕੈਡਿਮ ਨੇ ਭਰਪੂਰ ਜਾਣਕਾਰੀ ਦਿੰਦੇ ਕਿਹਾ ਕਿ ਮੈਰੀਲੈਂਡ ਸਟੇਟ ਆਰਥਿਕ ਪੱਖੋਂ ਮਜ਼ਬੂਤ ਹੈ ਜਿਸਨੇ ਰੋਜ਼ਗਾਰ ਦੇ ਵਸੀਲੇ ਵੀ ਬਹੁਤ ਜੁਟਾਏ ਹਨ।
ਸਟੇਟ ਸੈਕਟਰੀ ਜਾਨ ਵੋਬਨਸਮਿਥ ਨੇ ਕਿਹਾ ਮੈਰੀਲੈਂਡ ਸਿਸਟਰ ਸਟੇਟ ਪ੍ਰੋਗਰਾਮ ਤਹਿਤ ਕੋਰੀਆ, ਭਾਰਤ, ਚੀਨ ਅਤੇ ਫਰਾਂਸ ਨਾਲ ਅਦਾਨ ਪ੍ਰਦਾਨ ਕਰ ਰਹੀ ਹੈ ਜਿਸ ਤਹਿਤ ਸਾਈਬਰ ਸਕਿਓਰਿਟੀ, ਟਰਾਂਸਪੋਰਟ, ਬਿਜ਼ਨਸ ਅਤੇ ਸਿੱਖਿਆ ਸਬੰਧੀ ਅਨੇਕਾਂ ਪ੍ਰੋਗਰਾਮਾਂ ਨੂੰ ਵਿਕਸਤ ਕੀਤਾ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਵੱਡੇ ਉਦਯੋਗਾਂ ਲਈ ਮੈਰੀਲੈਂਡ ਬਿਜ਼ਨਸ ਹੱਬ ਬਣ ਚੁੱਕਿਆ ਹੈ, ਜਿੱਥੇ ਕਾਰੋਬਾਰ ਕਰਨ ਵਾਲੇ ਆਪਣੇ ਵਸੀਲੇ ਜੁਟਾ ਰਹੇ ਹਨ। ਉਨ੍ਹਾਂ ਕਿਹਾ ਗਵਰਨਰ ਮੈਰੀਲੈਂਡ ਲੈਰੀ ਹੋਗਨ ਨੇ ਇਸ ਸਟੇਟ ਦੀ ਕਾਇਆ ਬਦਲ ਕੇ ਰੱਖ ਦਿੱਤੀ ਹੈ ਜੋ ਉਨ੍ਹਾਂ ਦਾ ਵਾਅਦਾ ਸੀ।
ਕ੍ਰਿਸ ਸ਼ੈਂਕ ਚੀਫ ਲੈਜਿਸਲੇਟਿਵ ਅਫਸਰ ਮੈਰੀਲੈਂਡ ਨੇ ਕਿਹਾ ਕਿ ਮੈਰੀਲੈਂਡ ਕਮਿਊਨਿਟੀ ਦੀ ਬਿਹਤਰੀ ਲਈ ਅਨੇਕਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਜਿਸ ਨਾਲ ਬਿਜ਼ਨਸ ਵਿਕਸਤ ਹੋਏ ਹਨ। ਨਵੇਂ ਸਕੂਲਾਂ ਦੀਆਂ ਬਿਲਡਿੰਗਾਂ ਅਤੇ ਨਵੇਂ ਘਰ ਖ੍ਰੀਦਣ ਵਾਲਿਆਂ ਨੂੰ ਭਰਪੂਰ ਲਾਭ ਦਿੱਤਾ ਗਿਆ ਹੈ। ਜਿੱਥੇ ਹਰ ਕਮਿਊਨਿਟੀ ਨੂੰ ਤਰਜੀਹ ਦਿੱਤੀ ਗਈ ਹੈ, ਉੱਥੇ ਨੌਕਰੀਆਂ ਦੇ ਵਸੀਲੇ ਉਤਪੰਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੈਰੀਲੈਂਡ ਸਟੇਟ ਅਮਰੀਕਾ ਦੀ ਵਧੀਆ ਅਤੇ ਉੱਤਮ ਸਟੇਟ ਵੱਲ ਕਦਮ ਵਧਾ ਰਹੀ ਹੈ, ਜਿਸ ਸਦਕਾ ਲੋਕ ਦੂਜੀਆਂ ਸਟੇਟਾਂ ਤੋਂ ਕੂਚ ਕਰਕੇ ਏਥੇ ਆਪਣੇ ਵਸੀਲੇ ਜੁਟਾ ਰਹੇ ਹਨ ਜੋ ਮੈਰੀਲੈਂਡ ਦੀ ਦਿਖ ਵਿੱਚ ਵੱਡੀ ਤਬਦੀਲੀ ਦਾ ਅਗਾਜ਼ ਹੈ।
ਅਖੀਰ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਪਸੀ ਤਾਲਮੇਲ ਅਤੇ ਮਿਲਾਪ ਰਾਹੀਂ ਆਪੋ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਨ ਨੂੰ ਤਰਜੀਹ ਦਿੱਤੀ ਗਈ। ਸਾਊਥ ਏਸ਼ੀਅਨ ਕਮਿਸ਼ਨ ਤੋਂ ਬਲਜਿੰਦਰ ਸਿੰਘ ਸ਼ੰਮੀ, ਪਵਨ ਬੈਜਵਾੜਾ, ਅੰਜਨਾ ਬਰੋਦਰੀ, ਅਰੁਨਾਦੀ ,ਮੋਹਨ ਗਰੋਵਰ ਅਤੇ ਗੁਰਪ੍ਰੀਤ ਕੋਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਲੈਜਿਸਲੇਟਿਵ ਨਾਈਟ ਨੇ ਗਵਰਨਰ ਦੀਆਂ ਪ੍ਰਾਪਤੀਆਂ ਅਤੇ ਮੈਰੀਲੈਂਡ ਸਟੇਟ ਵਿੱਚ ਕੀਤੀਆਂ ਤਬਦੀਲੀਆਂ ਸਬੰਧੀ ਆਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਤਾਂ ਜੋ ਉਹ ਇਸ ਦਾ ਉਪਯੋਗ ਬਿਹਤਰੀ ਲਈ ਕਰ ਸਕਣ। ਸਮੁੱਚੇ ਤੌਰ ਤੇ ਇਹ ਲੈਜਿਸਲੇਟਿਵ ਸਮਾਗਮ ਸ਼ਲਾਘਾ ਦਾ ਪ੍ਰਤੀਕ ਰਿਹਾ ਹੈ।

Leave a Reply

Your email address will not be published. Required fields are marked *

%d bloggers like this: