Fri. Aug 23rd, 2019

ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ 27 ਮਈ ਨੂੰ ਹੋਵੇਗੀ ਕੌਂਸਲਿੰਗ

ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ 27 ਮਈ ਨੂੰ ਹੋਵੇਗੀ ਕੌਂਸਲਿੰਗ

ਐਸ.ਏ.ਐਸ ਨਗਰ, 21 ਮਈ: ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀਆਂ (ਜਿਹਨਾਂ ਵਲੋਂ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜ਼ੁਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਵਲੋਂ ਲਿਆ ਗਿਆ ਦਾਖਲਾ ਟੈਸਟ ਪਾਸ ਕੀਤਾ ਗਿਆ ਹੈ) ਦੀ ਕੌਂਸਲਿੰਗ ਹੁਣ 25 ਮਈ ਦੀ ਥਾਂ 27 ਮਈ ਨੂੰ ਕਰਵਾਈ ਜਾਵੇਗੀ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰੀਟੋਰੀਅਸ ਸੋਸਾਇਟੀ ਦੇ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਇਸ ਸੰਬੰਧੀ ਲੜਕਿਆਂ ਅਤੇ ਲੜਕੀਆਂ ਲਈ ਵੱਖਰੀ ਕੌਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਇਸ ਵਾਰ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਦੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਲਈ ਕੁੱਲ 300 ਸੀਟਾਂ (ਲੜਕਿਆਂ ਲਈ 120 ਅਤੇ ਲੜਕੀਆਂ ਲਈ 180), ਮੈਡੀਕਲ ਦੇ ਵਿਦਿਆਰਥੀਆਂ ਲਈ ਕੁਲ 100 ਸੀਟਾਂ ( ਲੜਕਿਆਂ ਲਈ 40 ਅਤੇ ਲੜਕੀਆਂ ਲਈ 60) ਕਾਮਰਸ ਦੇ ਵਿਦਿਆਰਥੀਆਂ ਲਈ ਕੁਲ 100 ਸੀਟਾਂ (ਲੜਕਿਆਂ ਲਈ 40 ਅਤੇ ਲੜਕੀਆਂ ਲਈ 60) ਅਤੇ ਫਿਰੋਜ਼ਪੁਰ, ਗੁਰਦਾਸਪੁਰ ਅਤੇ ਸੰਗਰੂਰ ਦੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਕੁਲ 300 ਸੀਟਾਂ (ਲੜਕਿਆਂ ਲਈ 111 ਅਤੇ ਲੜਕੀਆਂ ਲਈ 189), ਮੈਡੀਕਲ ਦੇ ਵਿਦਿਆਰਥੀਆਂ ਦੀਆਂ ਕੁਲ 100 ਸੀਟਾਂ (ਲੜਕਿਆਂ ਲਈ 32 ਅਤੇ ਲੜਕੀਆਂ ਲਈ 68), ਕਾਮਰਸ ਦੇ ਵਿਦਿਆਰਥੀਆਂ ਲਈ ਕੁਲ 100 ਸੀਟਾਂ (ਲੜਕਿਆਂ ਲਈ 32 ਅਤੇ ਲੜਕੀਆਂ ਲਈ 68) ਅਤੇ ਤਲਵਾੜਾ ਵਿਚ ਨਾਨ ਮੈਡੀਕਲ ਲਈ 35, ਮੈਡੀਕਲ ਲਈ 35, ਅਤੇ ਕਾਮਰਸ ਲਈ 30 ਸੀਟਾਂ ਰੱਖੀਆਂ ਗਈਆਂ ਹਨ|

Leave a Reply

Your email address will not be published. Required fields are marked *

%d bloggers like this: