ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ
ਮੀਟਿੰਗ ਵਿੱਚ 20 ਅਗਸਤ ਦੀ ਫਾਜਿਲਕਾ ਰੈਲੀ ਸੰਬੰਧੀ ਕੀਤੀਆਂ ਵਿਚਾਰਾਂ

6-25
ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਤਲਵੰਡੀ ਸਾਬੋ ਦੀ ਇੱਕ ਅਹਿਮ ਮੀਟਿੰਗ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਤਲਵੰਡੀ ਸਾਬੋ ਵਿਖੇ ਕੀਤੀ ਗਈ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਆਰ ਐਮ ਪੀ’ਜ਼ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਫਾਜਿਲਕਾ ਰੈਲੀ ਦੇ ਸੰਬੰਧ ‘ਚ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬਲਾਕ ਪ੍ਰਧਾਨ ਡਾ. ਘਈ ਨੇ ਡਾਕਟਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੀ ਈਸੀ ਬਾਡੀ ਵੱਲੋਂ 20 ਅਗਸਤ ਨੂੰ ਦਾਣਾ ਮੰਡੀ ਫਾਜਿਲਕਾ ਵਿਖੇ ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ ਮਹੀਨੇ ਕੀਤੀ ਗਈ ਬਠਿੰਡਾ ਰੈਲੀ ਤੋਂ ਵੀ ਭਰਵੀਂ ਰੈਲੀ ਕਰਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਰੋ ਜਾਂ ਮਰੋ ਦੌ ਨੀਤੀ ਤਹਿਤ ਕੀਤੀ ਗਈ ਹੈ। ਜਿਸ ਦੇ ਚਲਦਿਆਂ ਇਲਾਕੇ ਭਰ ਦੇ ਸਭ ਡਾਕਟਰ ਇਸ ਰੈਲੀ ਵਿਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਕੇ ਆਪਣੀਆਂ ਮੰਗਾਂ ਮਨਵਾਉਣ ਪ੍ਰਤੀ ਸੁਚੇਤ ਹਨ।
ਆਪਣੇ ਸੰਬੋਧਨ ਵਿਚ ਡਾ. ਘਈ ਨੇ ਦੱਸਿਆ ਕਿ 2017 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਰਿਹਾਇਸ਼ ‘ਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬੁਲਾ ਕੇ ਆਰ ਐਮ ਪੀ ਡਾਕਟਰਾਂ ਦੀਆਂ ਮੰਗਾਂ ਨੂੰ ਮੰਨੇ ਜਾਣ ਬਾਰੇ ਅਤੇ ਇਹਨਾਂ ਮੰਗਾਂ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵੀ ਪਾਉਣ ਦੀ ਗੱਲ ਕਹੀ ਹੈ ਅਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਯੂਨੀਅਨ ਦੀਆਂ ਮੰਗਾਂ ਮੰਨਣ ਬਾਰੇ ਕਿਹਾ ਗਿਆ ਹੈ ਪਰ ਐਸੋਸੀਏਸ਼ਨ ਓਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਜਗਾ, ਸਲਾਹਕਾਰ ਗੁਰਨਾਮ ਸਿੰਘ ਖੋਖਰ, ਡਾ. ਭਰਭੂਰ ਸਿੰਘ ਸੀਂਗੋ ਪ੍ਰਧਾਨ ਸੀਂਗੋ ਸਰਕਲ, ਗਿਰਧਾਰੀ ਲਾਲ, ਡਾ. ਗੁਰਮੇਲ ਸਿੰਘ ਬਹਿਮਣ, ਡਾ. ਗੱਗੜ ਗਹਿਲੇਵਾਲਾ, ਡਾ. ਹਰਪ੍ਰੀਤ ਸਿੰਘ ਕੋਟਭਾਰਾ, ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਡਾ. ਜਸਵੀਰ ਸਿੰਘ ਜੀਵਨ ਸਿੰਘ ਵਾਲਾ, ਡਾ. ਕੇਵਲ ਸਿੰਘ, ਡਾ. ਮੋਦਨ ਸੁਖਲੱਧੀ,ਡਾ. ਜਗਰੂਪ ਗੋਲੇਵਾਲਾ, ਡਾ. ਕ੍ਰਿਸ਼ਨ ਕੁਮਾਰ ਧਿੰਗੜ, ਡਾ. ਬਲਵੀਰ ਮੈਨੂਆਣਾ, ਡਾ. ਕੌਰ ਸਿੰਘ ਸੀਂਗੋ ਆਦਿ ਨੇ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ ।

Share Button

Leave a Reply

Your email address will not be published. Required fields are marked *

%d bloggers like this: