Sat. Apr 20th, 2019

ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋ ਪੰਜਾਬ ਦੇ ਜਿਲ੍ਹਾ ਅਹੁਦੇਦਾਰਾਂ ਦੇ ਹੋਈ ਚੋਣ

ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋ ਪੰਜਾਬ ਦੇ ਜਿਲ੍ਹਾ ਅਹੁਦੇਦਾਰਾਂ ਦੇ ਹੋਈ ਚੋਣ

ਅੱਜ ਸਥਾਨਕ ਸ਼ਹਿਰ ਵਿਚ ਮੈਡੀਕਲ ਪ੍ਰੈਕਟੀਸ਼ਨਰਜ ਐਸ਼. ਪੰਜਾਬ ਦੀ ਇਕ ਮੀਟਿੰਗ ਹੋਈ ਜਿਸ ਵਿਚ ਮੋਹਾਲੀ ਜਿਲ੍ਹੇ  ਦੇ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੇ ਸਮੂਲੀਅਤ ਕੀਤੀ। ਡਾਕਟਰ ਠਾਕੁਰਜੀਤ ਸਿੰਘ ਚੈਅਰਮੈਨ ਪੰਜਾਬ ਦੇ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ  ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋ. ਪੰਜਾਬ ਦੇ ਜਿਲ੍ਹਾ ਕਾਰਜਕਾਰਨੀ ਦੀ ਚੋਣ ਕੀਤੀ ਗਈ ਇਸ ਮੀਟਿੰਗ ਵਿਚ ਸ਼ਮਿਲ ਹੋਏ  ਡਾਕਟਰਾਂ ਨੂੰ ਵੱਖ ਵੱਖ ਅਹੁਦਿਆਂ ਦੀ ਜਿੰਮੇਵਾਰੀ ਦਿਤੀ ਗਈ ਅਤੇ ਨਾਲ ਹੀ ਇਸ ਮੀਟਿੰਗ ਦੌਰਾਨ ਸਮਾਜ ਵਿਚ ਫੈਲੇ ਭਰੂਣ ਹੱਤਿਆ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁਟਣ ਦਾ ਪ੍ਰਣ ਵੀ ਲਿਆ ਗਿਆ ਇਸ ਮੌਕੇ ਡਾਕਟਰ ਠਾਕੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪਿਛਲੇ ਸਮੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵਜ਼ਾਏ ਲਾਰੇ  ਹੀ ਲਗਾਏ  ਜਾ ਰਹੇ ਹਨ ਇਸ ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਲਾਂਡਰਾਂ ਨੂੰ ਜਿਲ੍ਹਾ ਚੈਅਰਮੈਨ, ਡਾ. ਗੁਰਮੁਖ ਸਿੰਘ ਨੂੰ ਸਰਪ੍ਰਸਤ,  ਡਾ. ਕੁਲਬੀਰ ਸਿੰਘ ਨੂੰ ਜਿਲ੍ਹਾ ਪ੍ਰਧਾਨ, ਡਾ. ਜਗਦੀਸ਼ ਲਾਲ ਉੱਪ ਪ੍ਰਧਾਨ, ਡਾ. ਰਘਬੀਰ ਸਿੰਘ ਨੂੰ ਜਰਨਲ ਸਕੱਤਰ, ਡਾ. ਰਾਜ ਕੁਮਾਰ ਨੂੰ ਖਜਾਨਚੀ, ਡਾ. ਵਿਕਰਮ ਦੱਤ ਗੋਇਲ ਨੂੰ ਪ੍ਰੈੱਸ ਸਕੱਤਰ ਦੇ ਅਹੁਦਿਆਂ ਨਾਲ ਥਾਪਿਆ ਗਿਆ|

Share Button

Leave a Reply

Your email address will not be published. Required fields are marked *

%d bloggers like this: