Sun. Oct 20th, 2019

ਮੈਡੀਕਲ ਖੇਤਰ ’ਚ ਤਿੰਨ ਵਿਗਿਆਨੀਆਂ ਨੂੰ ਮਿਲਿਆ ਸਾਂਝਾ ਨੋਬਲ ਪੁਰਸਕਾਰ

ਮੈਡੀਕਲ ਖੇਤਰ ’ਚ ਤਿੰਨ ਵਿਗਿਆਨੀਆਂ ਨੂੰ ਮਿਲਿਆ ਸਾਂਝਾ ਨੋਬਲ ਪੁਰਸਕਾਰ

ਨੋਬਲ ਪੁਰਸਕਾਰਾਂ ਦੀ ਘੋਸ਼ਣਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਲਾਜ ਦੇ ਖੇਤਰ ਚ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਵਿਸ਼ਵ ਦੇ ਸਰਵਉੱਚ ਸਨਮਾਨ ਨਾਲ ਸਨਮਾਨਤ ਕਰਨ ਲਈ ਚੁਣਿਆ ਗਿਆ ਹੈ।

ਇਨ੍ਹਾਂ ਸਨਮਾਨਤ ਵਿਗਿਆਨੀਆਂ ਦੇ ਨਾਮ ਹਨ ਵਿਲੀਅਮ ਜੀ ਕੈਲਿਨ, ਸਰ ਪੀਟਰ ਜੇ ਰੈਟਕਲਿਫ ਅਤੇ ਗ੍ਰੇਗ ਐਲ ਸੇਮੇਂਜ਼ਾ। ਇਨ੍ਹਾਂ ਨੇ ਇਹ ਖੋਜ ਕੀਤੀ ਸੀ ਕਿ ਸੈੱਲ ਕਿਵੇਂ ਆਕਸੀਜਨ ਨੂੰ ਸਾੜਦੇ ਹਨ ਤਾਂ ਕਿ ਸਰੀਰ ਨੂੰ ਊਰਜਾ ਮਿਲ ਸਕੇ ਅਤੇ ਨਵੇਂ ਸੈੱਲਾਂ ਨੂੰ ਬਣਾਉਣ ਚ ਮਦਦ ਮਿਲੇ।

ਹੁਣ ਮੰਗਲਵਾਰ ਨੂੰ ਭੌਤਿਕ ਵਿਗਿਆਨ ਦੇ ਖੇਤਰ ਚ ਜੇਤੂਆਂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ 14 ਅਕਤੂਬਰ ਤੱਕ ਪੰਜ ਹੋਰ ਖੇਤਰਾਂ ਚ ਜੇਤੂਆਂ ਦੇ ਨਾਮ ਐਲਾਨ ਕੀਤੇ ਜਾਣਗੇ।

ਸਵੀਡਿਸ਼ ਅਕੈਡਮੀ ਸਾਲ 2018 ਅਤੇ 2019 ਦੋਵਾਂ ਲਈ ਸਾਹਿਤ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕਰੇਗੀ। ਪਿਛਲੇ ਸਾਲ ਹੋਏ ਜਿਨਸੀ ਸ਼ੋਸ਼ਣ ਦੇ ਇੱਕ ਕੇਸ ਦੇ ਕਾਰਨ 2018 ਦੇ ਸਾਹਿਤ ਨੋਬਲ ਦੀ ਘੋਸ਼ਣਾ ਅਕੈਡਮੀ ਦੁਆਰਾ ਮੁਲਤਵੀ ਕਰ ਦਿੱਤੀ ਗਈ ਸੀ।

Leave a Reply

Your email address will not be published. Required fields are marked *

%d bloggers like this: