ਮੈਡੀਕਲ ਕਾਲਜ ਦੀ ਪ੍ਰੋਫੈਸਰ ਨਾਲ ਰੇਪ, ਵੀਡੀਓ ਕੀਤੀ ਵਾਇਰਲ

ss1

ਮੈਡੀਕਲ ਕਾਲਜ ਦੀ ਪ੍ਰੋਫੈਸਰ ਨਾਲ ਰੇਪ, ਵੀਡੀਓ ਕੀਤੀ ਵਾਇਰਲ

ਨੋਇਡਾ: ਅਮਰੀਕਾ ਵਿੱਚ ਰਹਿਣ ਵਾਲੇ ਰਾਜਸਥਾਨ ਦੇ ਇੱਕ ਮੁੰਡੇ ਵੱਲੋਂ ਕਾਨਪੁਰ ਦੇ ਮੈਡੀਕਲ ਕਾਲਜ ਦੀ ਮਹਿਲਾ ਪ੍ਰੋਫੈਸਰ ਨੂੰ ਵਿਆਹ ਦਾ ਝਾਂਸਾ ਦੇ ਕੇ ਨੋਇਡਾ ਵਿੱਚ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਮੁੰਡੇ ਨੇ ਉਨ੍ਹਾਂ ਦੀ ਅਸ਼ਲੀਲ ਸੀ.ਡੀ. ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਘਟਨਾ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਗਈ ਹੈ।

ਇੱਥੋਂ ਦੇ ਸੈਕਟਰ-20 ਥਾਣਾ ਮੁਖੀ ਅਨਿਲ ਕੁਮਾਰ ਸ਼ਾਹੀ ਨੇ ਦੱਸਿਆ ਕਿ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਰਹਿਣ ਵਾਲੀ ਡਾਕਟਰ ਕਾਨਪੁਰ ਦੇ ਇੱਕ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਹੈ। ਉਨ੍ਹਾਂ ਦੀ ਦੋਸਤੀ ਰਾਜਸਥਾਨ ਦੇ ਸੀਕਰ ਦੇ ਹੀ ਰਹਿਣ ਵਾਲੇ ਸ਼ੁਭਮ ਸ਼ਰਮਾ ਨਾਲ ਹੋ ਗਈ।

ਸ਼ੁਭਮ ਅਮਰੀਕਾ ਵਿੱਚ ਰਹਿੰਦਾ ਹੈ। ਉਹ ਦਸੰਬਰ ਮਹੀਨੇ ਵਿੱਚ 15 ਦਿਨ ਦੀ ਛੁੱਟੀ ‘ਤੇ ਭਾਰਤ ਆਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁਭਮ ਨੇ ਡਾਕਟਰ ਨੂੰ 27 ਦਸੰਬਰ ਨੂੰ ਮੰਗਣੀ ਲਈ ਨੋਇਡਾ ਬੁਲਾਇਆ। ਨੋਇਡਾ ਵਿੱਚ ਸ਼ੁਭਮ ਦੀ ਭੈਣ ਰਹਿੰਦੀ ਹੈ। ਉਸ ਨੇ ਕਿਹਾ ਕਿ ਉਹ ਆਪਣੀ ਭੈਣ ਦੀ ਮੌਜੂਦਗੀ ਵਿੱਚ ਉਸ ਨਾਲ ਮੰਗਣੀ ਕਰੇਗਾ।

ਥਾਣਾ ਇੰਚਾਰਜ ਨੇ ਦੱਸਿਆ ਕਿ ਡਾਕਟਰ ਦਾ ਇਲਜ਼ਾਮ ਹੈ ਕਿ ਸ਼ੁਭਮ ਨੇ ਉਸ ਨੂੰ ਇੱਕ ਗੈੱਸਟ ਹਾਊਸ ਵਿੱਚ ਠਹਿਰਾਇਆ। ਉੱਥੇ ਉਸ ਨੇ ਉਸ ਨਾਲ ਰੇਪ ਕੀਤਾ ਅਤੇ ਅਸ਼ਲੀਲ ਵੀਡੀਓ ਬਣਾ ਲਈ। ਬਾਅਦ ਵਿਚ ਉਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Share Button

Leave a Reply

Your email address will not be published. Required fields are marked *