ਮੈਡੀਕਲ ਕਾਲਜ ਇਸੇ ਸਾਲ ਤੋਂ ਸ਼ੁਰੂ ਕਰਨ ਦੀ ਮੰਗ

ss1

ਮੈਡੀਕਲ ਕਾਲਜ ਇਸੇ ਸਾਲ ਤੋਂ ਸ਼ੁਰੂ ਕਰਨ ਦੀ ਮੰਗ

ਮਲੋਟ (ਨਿਰਪੱਖ ਆਵਾਜ਼ ਬਿਊਰੋ): ਮਲੋਟ ਸ਼ਹਿਰ ਅਤੇ ਇਲਾਕਾ ਨਿਵਾਸੀਆ ਵੱਲੋ ਵਿਦਿਆਰਥੀਆਂ ਦੀ ਉੱਚ ਵਿੱਦਿਆ ਮੈਡੀਕਲ ਪੜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਵਿੱਚ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੇ ਮੈਡੀਕਲ ਕਾਲਜ ਨੂੰ ਇਸੇ ਸਾਲ ਤੋਂ ਹੀ ਸ਼ੁਰੂ ਕੀਤਾ ਜਾਵੇ । ਤਾਂ ਕਿ ਬੱਚਿਆ ਦਾ ਇੱਕ ਸਾਲ ਖਰਾਬ ਨਾ ਹੋਵੇ ।ਜੇਕਰ ਕਾਲਜ ਦੀ ਬਿਲਡਿੰਗ ਅਧੂਰੀ ਹੈ ਤਾਂ ਬਿਲਡਿੰਗ ਪੂਰੀ ਹੋਣ ਤੱਕ ਕਲਾਸਾ ਕਿਸੇ ਹੋਰ ਕਾਲਜ ਵਿੱਚ ਲਗਵਾਈਆਂ ਜਾਣ ।ਆਪਣੇ ਬੱਚਿਆ ਦੇ ਭੱਵਿਖ ਨੂੰ ਲੈ ਕੇ ਮਾਤਾ ਪਿਤਾ ਲਈ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਪੰਜਾਬ ਸਰਕਾਰ ਮਾਤਾ ਪਿਤਾ ਦੀ ਚਿੰਤਾ ਨੂੰ ਸਮਝਦੇ ਹੋਏ ਅਤੇ ਬੱਚਿਆ ਦੇ ਉਜਵਲ ਭੱਵਿਖ ਲਈ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਇਸੇ ਸਾਲ ਤੋੰ ਸ਼ਰੂ ਕੀਤਾ ਜਾਵੇ ਤਾਂ ਕਿ ਮਾਤਾ ਪਿਤਾ ਚਿੰਤਾ ਮੁਕਤ ਹੋ ਸਕਣ ।ਇਹਨਾਂ ਮਾਤਾ ਪਿਤਾ ਨੇ ਮੀਟਿੰਗ ਕਰਕਟ ਪੰਜਾਬ ਸਰਕਾਰ ਤੋਂ ਮੰਗ ਕੀਤੀ ।
ਸ਼੍ਰੀ ਸੰਤੋਸ਼ ਗਰਗ ,ਸ਼੍ਰੀ ਮਤੀ ਸੰਤੋਸ਼ ਗਰਗ , ਸ਼੍ਰੀ ਮਤੀ ਸੁਨੀਤਾ ਸੇਠੀ , ਸ਼੍ਰੀ ਕ੍ਰਿਸ਼ਨ ਲਾਲ , ਸ਼੍ਰੀ ਸੁਰੇਸ਼ ਕੁਮਾਰ , ਗੁਰਿੰਦਰ ਕੌਰ ,ਨਰੇਸ਼ ਬਾਂਸਲ , ਛਿੰਦਰਪਾਲ , ਰਾਜ ਕੁਮਾਰ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *