ਮੈਟ੍ਰਿਕ ਦੀ ਪ੍ਰੀਖਿਆ ਵਿੱਚ ਮੱਲਾਂ ਮਾਰਨ ਵੱਲੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

ss1

ਮੈਟ੍ਰਿਕ ਦੀ ਪ੍ਰੀਖਿਆ ਵਿੱਚ ਮੱਲਾਂ ਮਾਰਨ ਵੱਲੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
ਨਗਦ ਰਾਸ਼ੀ ਤੇ ਸਨਮਾਨ ਚਿੰਨ ਦੇ ਕੇ ਕੀਤੀ ਗਈ ਹੌਸਲਾ ਅਫ਼ਜਾਈ

31-25 (1)
ਬਰਨਾਲਾ, ਤਪਾ, 30 ਮਈ (ਨਰੇਸ਼ ਗਰਗ, ਸੋਮ ਨਾਥ ਸ਼ਰਮਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮੈਿਟਕ ਦੀ ਹੋਈ ਸਲਾਨਾ ਪ੍ਰੀਖਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਦੇ ਮੱਲਾਂ ਮਾਰਨ ਵੱਲੇ ਹੋਣਹਾਰ ਵਿਦਿਆਰਥੀਆਂ ਦਾ ਸਕੂਲ ਮੁਖੀ ਮਹਿੰਦਰ ਸਿੰਘ ਤੇ ਸਮੂਹ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ। ਸਮੂਹ ਸਟਾਫ਼ ਵੱਲੋਂ ਇਹਨਾਂ ਹੋਣਹਾਰ ਵਿਦਿਆਰਥੀਆਂ ਦੀ ਹੋਸਲਾ ਅਫ਼ਜਾਈ ਲਈ 1100/- ਪ੍ਰਤੀ ਵਿਦਿਆਰਥੀ ਨੂੰ ਨਗਦ ਰਾਸ਼ੀ ਤੇ ਸਨਮਾਨ ਚਿੰਨ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਸੰਦੀਪ ਕੌਰ ਪੁੱਤਰੀ ਸ਼੍ਰੀ ਜਸਪਾਲ ਸਿੰਘ (88.15%),ਲੱਛਮੀ ਕੌਰ ਪੁੱਤਰੀ ਸ਼੍ਰੀ ਗੁਰਤੇਜ ਸਿੰਘ (88%),ਮਨਪ੍ਰੀਤ ਕੌਰ ਪੁੱਤਰੀ ਸ਼੍ਰੀ ਗੋਰਾ ਸਿੰਘ (84.30%) ਪਰਵੀਨ ਕੌਰ ਪੁੱਤਰੀ ਸ਼੍ਰੀ ਨਿਰਮਲ ਸਿੰਘ (82%),ਲੱਕੀ ਗਰਗ ਪੁੱਤਰ ਸ਼੍ਰੀ ਹੇਮ ਰਾਜ ਗਰਗ (81.84%),ਅਰਸ਼ਦੀਪ ਸਿੰਘ ਪੁੱਤਰ ਸ਼੍ਰੀ ਕਰਮ ਸਿੰਘ (82.23%) ਨੇ 80% ਤੋਂ ਉੱਪਰ ਅੰਕ ਲੈ ਕੇ ਜਿੱਥੇ ਆਪਣੀ ਦਿਨ ਰਾਤ ਕੀਤੀ ਮਿਹਨਤ ਦਾ ਸਬੂਤ ਦਿੱਤਾ ਹੈ ਉੱਥੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਵੀ ਪੂਰੇ ਇਲਾਕੇ ਵਿੱਚ ਰੋਸ਼ਨ ਕੀਤਾ ਹੈ। ਉਹਨਾਂ ਸਕੂਲ ਦੇ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਲਈ ਸਮੂਹ ਸਟਾਫ ਵੱਲੋਂ ਆਪਣੇ ਉਚੇਚੇ ਯਤਨਾਂ ਨਾਲ ਵਿਦਿਆਰਥੀਆਂ ਨੂੰ ਦਿੱਤੀ ਸੇਧ ਤੇ ਕਰਵਾਈ ਗਈ ਮਿਹਨਤ ਲਈ ਸਮੁੱਚੇ ਸਟਾਫ ਦੀ ਵਿਸ਼ੇਸ਼ ਤੌਰ ਸਰਾਹਨਾ ਕੀਤੀ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਇਸ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਖੇਤਰ ਦੇ ਨਾਲ ਨਾਲ ਹੋਰਨਾਂ ਖੇਤਰਾਂ ਵਿੱਚ ਵੀ ਸਫਲਤਾਵਾਂ ਦਾ ਸਿਲਸਿਲਾ ਜਾਰੀ ਰਹੇਗਾ।
ਇਸ ਸਮੇਂ ਲੈਕਚਰਾਰ ਰਾਜੀਵ ਕੁਮਾਰ,ਲੈਕਚਰਾਰ ਹਰਵਿੰਦਰ ਕੌਰ,ਮੈਡਮ ਮੁਖਵਿੰਦਰ ਕੌਰ,ਸੁਖਰਾਜ ਕੌਰ,ਜਸਵੀਰ ਕੌਰ,ਅੰਜੂ ਬਾਲਾ,ਅਮਨਦੀਪ ਸਿੰਘ,ਜਗਦੀਪ ਸਿੰਘ,ਸੁਖਦੀਪ ਸਿੰਘ,ਦਲਜੀਤ ਸਿੰਘ,ਪੁਨੀਤ ਗੋਇਲ,ਗੁਰਚਰਨ ਸਿੰਘ, ਅੰਗਰੇਜ ਸਿੰਘ, ਗਜਿੰਦਰ ਸਿੰਘ,ਕੁਲਦੀਪ ਸਿੰਘ,ਨਵਦੀਪ ਕੌਸ਼ਲ ਤੇ ਸਮੂਹ ਸਟਾਫ਼ ਹਾਜ਼ਰ ਸੀ।

Share Button

Leave a Reply

Your email address will not be published. Required fields are marked *