ਮੈਟਰੋ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਇਆਂ ਲੋਕ ਗਾਇਕ ਹਰ ਸਾਬ

ss1

ਮੈਟਰੋ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਇਆਂ ਲੋਕ ਗਾਇਕ ਹਰ ਸਾਬ
ਬਚਪਨ ਤੋ ਹੀ ਸਾਫ-ਸੁਥਰੀ ਗਾਇਕੀ ਦਾ ਸ਼ੌਂਕ ਸੀ- ਗਾਇਕ ਹਰ ਸਾਬ
‘ਮੈਟਰੋ’ ਗੀਤ ਨੂੰ ਰੱਬ ਵਰਗੇ ਸਰੋਤੇ ਪਿਆਰ ਦੇਣਗੇ- ਮਨਪ੍ਰੀਤ ਸੰਧੂ

ਅੰਮ੍ਰਿਤਸਰ, 12 ਮਈ (ਨਿਰਪੱਖ ਆਵਾਜ਼ ਬਿਊਰੋ): ਪੰਜਾਬੀ ਗਾਇਕੀ ਦੇ ਖੁੱਲੇ ਪਿੜ੍ਹ ਵਿੱਚ ਅਸਿੱਧੇ ਰੂਪ ਵਿੱਚ ਧਾਂਕ ਜਮਾਉਣ ਵਾਲਾ ਇੱਕ ਹੋਰ ਨਵਾਂ ਪੰਜਾਬੀ ਲੋਕ ਗਾਇਕ ਹਰ ਸਾਬ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਇਆ ਹੈ। ਸੰਗੀਤ ਨੂੰ ਅਥਾਹ ਪਿਆਰ ਕਰਨ ਵਾਲਾ ਗਾਇਕ ਹਰ ਸਾਬ ਸੰਗੀਤ ਨੂੰ ਕੁਦਰਤ ਦੀ ਦੇਣ ਅਤੇ ਰੂਹ ਦੀ ਖੁਰਾਕ ਮੰਨਦਾ ਹੋਇਆਂ ਆਪਣੀ ਕਲਾ ਨੂੰ ਪੂਰਨ ਤੌਰ ‘ਤੇ ਸਮਰਪਿਤ ਹੈ। 18 ਮਈ 1990 ਨੂੰ ਸਰਹੱਦੀ ਪਿੰਡ ਲੱਧੇਵਾਲ ਜ਼ਿਲ੍ਹਾਂ ਅੰਮ੍ਰਿਤਸਰ ਵਿੱਖੇ ਮਾਤਾ ਨਰਿੰਦਰ ਕੌਰ ਦੀ ਕੁੱਖੋ ਪਿਤਾ ਬਲਜੀਤ ਸਿੰਘ ਦੇ ਵਿਹੜੇ ਦੀ ਰੌਣਕ ਬਣੇ ਹਰ ਸਾਬ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਉਸ ਦਾ ਗਾਇਆ ਗੀਤ ਮੈਟਰੋ 14 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੋ ਕਿ ਅੱਜਕਲ ਵੱਖ-ਵੱਖ ਨਿੱਜੀ ਪੰਜਾਬੀ ਟੀ.ਵੀ. ਚੈਨਲਾਂ ਅਤੇ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣਿਆ ਹੋਇਆਂ ਹੈ। ਉਸ ਨੇ ਦੱਸਿਆ ਕਿ ਗੀਤਕਾਰ ਅਰਸ਼ ਸਿੱਧੂ ਦੀ ਰਚਨਾ ਤੇ ਮਿਊਜਿਕ ਡਾਇਰੈਕਟਰ ਹਾਰਟ ਬੀਟ ਦੀਆਂ ਸਤਰੰਗੀ ਧੁੰਨਾਂ ਹੇਠ ਉਸ ਵੱਲੋਂ ਗਾਏ ਇਸ ਗੀਤ ਨੂੰ ਆਪਣੇ ਵਿਡੀਓ ਕੈਮਰੇ ਵਿੱਚ ਡਾਇਰੈਕਟਰ ਸ਼ੇਖਰ ਸਲਾਰੀਆ ਨੇ ਰਿਕਾਰਡ ਕੀਤਾ ਹੈ। ਜਦੋਂ ਕਿ ਇਹ ‘ਮੈਟਰੋ’ ਗੀਤ ਬਰਾਉਨ ਬਾਕਸ ਮਿਊਜਿਕ ਕੰਪਨੀ ਲਾਂਚ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਸੰਨ 2008 ਵਿੱਚ ਉਸਤਾਦ ਪ੍ਰੋਫੈ. ਨਰਿੰਦਰ ਸਿੰਘ ਸੰਧੂ ਦੇ ਕੋਲੋਂ ਗਾਇਕੀ ਦੀਆਂ ਬਰੀਕੀਆਂ ਦੀ ਤਾਲੀਮ ਹਾਂਸਲ ਕੀਤੀ ਤੇ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਤਰਨ ਤਾਰਨ ਤੋਂ ਉਚੇਰੀ ਵਿੱਦਿਆ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਈ ਗੀਤ-ਸੰਗੀਤ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਫੰਨ ਦਾ ਮੁਜਾਹਿਰਾ ਕੀਤਾ। ਆਪਣੀ ਗਾਇਕੀ ਦੇ ਸ਼ੌਂਕ ਸਬੰਧੀ ਗਾਇਕ ਹਰ ਸਾਬ ਨੇ ਦੱਸਿਆ ਕਿ ਬਚਪਨ ਤੋ ਹੀ ਉਸ ਨੂੰ ਸਾਫ-ਸੁਥਰੇ ਗੀਤ ਗਾਉਣ ਦਾ ਸ਼ੌਂਕ ਸੀ। ਉਨ੍ਹਾਂ ਦੱਸਿਆਂ ਕਿ ਪੰਜਾਬੀ ਗਾਇਕੀ ਦੇ ਅਜੋਕੇ ਦੋਰ ਵਿਚ ਲੜਾਈ-ਝਗੜੇ, ਨਸ਼ੇ, ਮਹਿੰਗੇ-ਮਹਿੰਗੇ ਪਹਿਰਾਵੇ, ਬਰਾਂਡ ਤੇ ਹਥਿਆਰਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਉਸਦੀ ਸੋਚ ਹੈ ਕਿ ਉਹ ਹਮੇਸ਼ਾਂ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਾਂ ਦੀਆਂ ਬਾਤਾਂ ਪਾਉਦੇ ਵਿਸ਼ਿਆਂ ਨੂੰ ਹੀ ਤਰਜੀਹ ਦੇਵੇਗਾ। ਹਰ ਸਾਬ ਦੋ ਪੈਰ ਘੱਟ, ਪਰ ਮੜ੍ਹਕ ਨਾਲ ਤੁਰਨ ਦਾ ਚਾਹਵਾਨ ਹੈ। ਇਸ ਮੋਕੇ ਉੱਘੇ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਨੇ ਕਿਹਾ ਕਿ ਗਾਇਕ ਹਰ ਸਾਬ ਲੱਚਰ ਅਤੇ ਅਸ਼ਲੀਲ ਗਾਇਕੀ ਤੋ ਪਰੇ ਹੱਟ ਕੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਇੰਨਸਾਨ ਹੈ ਤੇ ਉਨ੍ਹਾਂ ਨੂੰ ਆਸ ਹੈ ਸਰੋਤੇ ‘ਮੈਟਰੋ’ ਗੀਤ ਨੂੰ ਕਾਫੀ ਪਿਆਰ ਦੇਣਗੇ। ਇਸ ਮੋਕੇ ਉੱਘੇ ਲੋਕ ਗਾਇਕ ਮਨਪ੍ਰੀਤ ਸੰਧੂ, ਕੌਂਸਲਰ ਹਰਪਨ ਔਜਲਾ, ਸੁਰਿੰਦਰਜੀਤ ਸਿੰਘ ਸੰਧੂ, ਜਗਤਾਰ ਸਿੰਘ ਗਿੱਲ, ਕਵਿਸ਼ਰ ਸ਼ਾਹ ਜੀਓੁਬਾਲਾ, ਕਰਮਬੀਰ ਸਿੰਘ, ਸੁਮਿਤ ਸਿੰਘ ਭੁੱਲਰ, ਅਮਰਿੰਦਰ ਸਿੰਘ ਉੱਪਲ, ਕੁਲਵਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਹਿਲਬੀਰ ਸਿੰਘ, ਆਗਿਆਪਾਲ ਸਿੰਘ, ਹੰਸਪ੍ਰੀਤ ਸਿੰਘ ਆਦਿ ਨੇ ‘ਮੈਟਰੋ’ ਗੀਤ ਦਾ ਪੋਸਟਰ ਵੀ ਰਲੀਜ਼ ਕੀਤਾ।

Share Button

Leave a Reply

Your email address will not be published. Required fields are marked *