ਮੈਜਿਸਟ੍ਰੇਟ ਅਪਰਾਜਿਤਾ ਜੋਸ਼ੀ ‘ਤੇ ਮੈਜਿਸਟ੍ਰੇਟ ਰਾਜੇਸ਼ ਭਗਤ ਵੱਲੋਂ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਦੌਰਾ

ss1

ਮੈਜਿਸਟ੍ਰੇਟ ਅਪਰਾਜਿਤਾ ਜੋਸ਼ੀ ‘ਤੇ ਮੈਜਿਸਟ੍ਰੇਟ ਰਾਜੇਸ਼ ਭਗਤ ਵੱਲੋਂ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਦੌਰਾ

30-mlp-003

ਮੁੱਲਾਂਪੁਰ ਦਾਖਾ 30 ਸਤੰਬਰ (ਮਲਕੀਤ ਸਿੰਘ) ਲਵਾਰਿਸ ਅਤੇ ਬੇਸਹਾਰਾ ਹਾਲਿਤ ਵਿੱਚ ਮਿਲ ਰਹੇ ਕੁਝ ਘੰਟਿਆਂ ਤੋਂ ਲੈ ਕੇ ਵੱਡੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਕਠਿਨ/ ਅੋਖਾ ਕਾਰਜ਼ ਹੈ ਅਜਿਹੇ ਕੰਮ ਸਮਾਜ ਸੇਵਾ ਦਾ ਮੰਤਵ ਲੈ ਕੇ ਕਾਰਜ ਅਰੰਭਣ ਵਾਲੀਆਂ ਸੰਸਥਵਾਂ ਦੁਆਰਾ ਹੀ ਸੰਭਵ ਹੋ ਸਕਦੇ ਹਨ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਰੱਖ-ਰਖਾਬ ਅਤੇ ਬੱਚਿਆਂ ਨੂੰ ਕਾਨੂੰਨੀ ਤੌਰ ਤੇ ਦੇਸ਼-ਵਿਦੇਸ਼ ਵਿੱਚ ਗੋਦ ਦੇਣ ਲਈ ਮਾਨਤਾ ਪ੍ਰਾਪਤ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਇਹਨਾਂ ਬੱਚਿਆਂ ਲਈ ਬਹੂਤ ਹੀ ਨਿਵੇਕਲਾ ਅਤੇ ਉੱਚ ਪਾਏ ਦਾ ਕੰਮ ਕਰ ਰਹੀ ਹੈ ਉਕਤ ਵਿਚਾਰਾ ਦਾ ਪ੍ਰਗਟਾਵਾ ਸ੍ਰੀ ਮਤੀ ਅਪਰਾਜਿਤਾ ਜੋਸ਼ੀ ਪੀ.ਸੀ.ਐਸ. ਪ੍ਰਿੰਸੀਪਲ ਮੈਜਿਸਟ੍ਰੇਟ ਜੂਵੇਨਾਇਲ ਜਸਟਿਸ ਬੌਰਡ ਲੁਧਿਆਣਾ ਨੇ ਸਪੈਸੀਲਾਈਜ਼ਡ ਅਡਾਪਸ਼ਨ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਵਿਸ਼ੇਸ ਦੌਰੇ ਦੌਰਾਨ ਕੀਤਾ ਸ੍ਰੀ ਰਾਜੇਸ ਭਗਤ ਚੀਫ ਜੂਡੀਸੀਅਲ ਮੈਜਿਸਟ੍ਰੇਟ ਕਮ ਸੈਕਟਰੀ ਜਿਲਾ ਮੁਫਤ ਕਾਨੂੰਨੀ ਸਹਾਇਤਾ ਲੁਧਿਆਣਾ ਨੇ ਕਿਹਾ ਕਿ ਸਰਕਾਰ ਵੱਲੋਂ ਜਿਲਾ ਪੱਧਰ ਤੇ ਸਥਾਪਿਤ ਇਹਨਾਂ ਕੋਰਟਾ ਵੱਲੋ ਜੋ ਨਾਗਰਿਕ ਆਪਣੇ ਪੱਧਰ ਤੇ ਕਾਨੂੰਨੀ ਸੇਵਾਵਾ ਨਹੀਂ ਲੈ ਸਕਦੇ ਉਹਨਾਂ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾ ਦਿੱਤੀਆਂ ਜਾਦੀਆਂ ਹਨ ਅੱਜ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਨਿਰੀਖਕ ਦੌਰੇ ਦੌਰਾਨ ਪਾਇਆ ਕਿ ਬੱਚਿਆਂ ਦੀ ਸੇਵਾ ਸੰਭਾਲ ਅਤੇ ਬੱਚਿਆਂ ਲਈ ਉਪਰੋਕਤ ਸ਼ੰਸਥਾ ਵੱਲੋਂ ਕੀਤੇ ਜਾਂਦੇ ਉਪਰਾਲੇ ਅਤਿ ਸਲਾਘਾਯੋਗ ਹਨ, ਉਨਾਂ ਕਿਹਾ ਕਿ ਜੂਵੇਨਾਇਲ ਜਸਟਿਸ ਐਕਟ 2000 ਅਮੈਡਮੈਂਟ ਐਕਟ 2015 ਅਤੇ ਨਿਉ ਗਾਈਡਲਾਈਨ ਜੋ 1 ਅਗਸਤ 2015 ਤੋਂ ਲਾਗੂ ਹੋ ਚੁੱਕੀਆਂ ਹਨ, ਉਸ ਅਨੁਸਾਰ ਬੱਚੇ ਗੋਦ ਲੈਣ ਵਾਲੇ ਪਰਿਵਾਰ ਨੂੰ ਕਾਨੂੰਨ ਮੁਤਾਬਿਕ ਹੀ ਸਰਕਾਰ ਵੱਲੋਂ ਰਜਿਸਟਡ ਸ਼ੰਸਥਾਵਾਂ ਤੋਂ ਹੀ ਕਾਰਵਾਈ ਮੁਕੱਮਲ ਕਰਨੀ ਚਾਹੀਦੀ ਹੈ ਜੋ ਕਿ ਬੱਚੇ ਅਤੇ ਬੱਚਾ ਗੋਦ ਲੈਣ ਵਾਲੇ ਪਰਿਵਾਰ ਲਈ ਬਹੂਤ ਜਰੂਰੀ ਹੈਜੂਡੀਸੀਅਲ ਮੈਜਿਸਟ੍ਰੇਟ ਅਕਾਸ਼ਦੀਪ ਸਿੰਘ ਮਲਵਈ ਅਤੇ ਸ੍ਰੀ ਮਤੀ ਅੰਕਿਤਾ ਮਿੱਤਲ ਜੂਡੀਸੀਅਲ ਮੈਜਿਸਟ੍ਰੇਟ ਲੁਧਿਆਣਾ ਨੇ ਕਿਹਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੰਸ਼ਥਾਵਾ ਦਾ ਸਮਾਜ ਦੀ ਬਿਹਤਰੀ ਵਿੱਚ ਹਮੇਸ਼ਾ ਹੀ ਬਹੂਤ ਵੱਡਾ ਯੋਗਦਾਨ ਰਿਹਾ ਹੈ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਸਥਾਪਿਤ ਇਹਨਾਂ ਬਾਲ ਘਰ ਦੇ ਬੱਚਿਆਂ ਅਤੇ ਆਲੇ ਦੁਆਲੇ ਦੇ ਪੇਡੂੰ ਖੇਤਰ ਦੇ ਬੱਚਿਆਂ ਨੂੰ ਸ਼ੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਕੂਲ ਸੰਤ ਕਬੀਰ ਅਕੈਡਮੀ ਵੱਲੋਂ ਉੱਚ ਪੱਧਰ ਦੀ ਵਿੱਦਿਆ ਮੁਹੱਈਆ ਕਰਵਾ ਕੇ ਸਮਾਜ਼ ਦੀ ਬਿਹਤਰੀ ਵਿੱਚ ਕਾਬਲੇ ਤਾਰੀਫ ਕੰਮ ਕੀਤੇ ਜਾ ਰਹੇ ਹਨ, ਜੋ ਕਿ ਅੱਜ ਦੇ ਸਮੇ ਦੀ ਮੁੱਖ ਲੋੜ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਏਕਮਦੀਪ ਕੌਰ, ਐਡਵੋਕੇਟ ਵਿਸ਼ਾਲ ਤਿਵਾੜੀ, ਅਰਬਿੰਦ ਕੁਮਾਰ, ਮਨਿੰਦਰ ਸਿੰਘ ਮਾਜਰੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *