Thu. Jun 20th, 2019

ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰਨ ‘ਤੇ ਉਪ ਰਾਜਪਾਲ ਨੇ ਲਗਾਈ ਰੋਕ

ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰਨ ‘ਤੇ ਉਪ ਰਾਜਪਾਲ ਨੇ ਲਗਾਈ ਰੋਕ

ਨਵਜੰਮੇ ਬੱਚੇ ਨੂੰ ਮਰਿਆ ਹੋਇਆ ਦੱਸ ਦੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਵਾਲੇ ਸ਼ਾਲੀਮਾਰ ਬਾਗ਼ ਦੇ ਮੈਕਸ ਹਸਪਤਾਲ ‘ਤੇ ਜਿਥੇ ਵੱਡੀ ਕਾਰਵਾਈ ਕੀਤੀ ਗਈ ਸੀ। ਦਿੱਲੀ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਮਹੀਨੇ ਦੀ ਸ਼ੁਰੂਆਤ ‘ਚ ਮੈਕਸ ਹਸਪਤਾਲ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਰਕਾਰ ਵਿਚ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਸੀ ਕਿ ਅਜਿਹੀ ਲਾਪ੍ਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਸਰਕਾਰ ਦੇ ਇਸ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਨਵਜੰਮੇ ਬੱਚੇ ਨੂੰ ਮਰਿਆ ਹੋਇਆ ਦੱਸਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਨੋਟਿਸ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਨੇ ਵੀ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਸਤੇਂਦਰ ਜੈਨ ਨੇ ਇਸ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸ਼ੁਰੂਆਤੀ ਰਿਪੋਰਟ ਵਿਚ ਕੁਝ ਗ਼ਲਤੀਆਂ ਪਾਈਆਂ ਗਈਆਂ ਸਨ।
30 ਨਵੰਬਰ ਤੋਂ ਵੈਂਟੀਲੇਟਰ ‘ਤੇ ਰੱਖੇ ਗਏ ਨਵਜੰਮੇ ਬੱਚੇ ਦੀ ਬੁੱਧਵਾਰ ਨੂੰ ਮੌਤ ਹੋ ਗਈ। ਸ਼ੁਰੂਆਤੀ ਰਿਪੋਰਟ ਵਿਚ ਸਤੇਂਦਰ ਜੈਨ ਨੇ ਦੱਸਿਆ ਸੀ ਕਿ ਹਸਪਤਾਲ ਨੇ ਬੱਚੇ ਦੀ ਈਸੀਜੀ ਨਹੀਂ ਕੀਤੀ, ਜਿਸ ਨਾਲ ਇਹ ਪਤਾ ਚਲਦਾ ਕਿ ਬੱਚੇ ਦੀ ਮੌਤ ਹੋਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਬਿਨਾ ਲਿਖਤੀ ਨਿਰਦੇਸ਼ ਦੇ ਬੱਚੇ ਨੂੰ ਮਾਂ-ਬਾਪ ਨੂੰ ਸੌਂਪਿਆ ਗਿਆ ਸੀ।
ਇਸ ਦੇ ਨਾਲ ਹੀ ਜਿੰਦਾ ਅਤੇ ਮ੍ਰਿਤਕ ਬੱਚੇ ਨੂੰ ਅਲੱਗ-ਅਲੱਗ ਨਹੀਂ ਰੱਖਿਆ ਸੀ। ਦਿੱਲੀ ਸਰਕਾਰ ਨੇ ਇਸ ਅਪਰਾਧਿਕ ਲਾਪ੍ਰਵਾਹੀ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਦੇ ਖਿ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਸੀ ਜੋ ਅੱਜ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਕਰ ਦਿੱਤੀ ਗਈ ਹੈ।
ਦਰਅਸਲ ਸ਼ਾਲੀਮਾਰ ਬਾਗ਼ ਦੇ ਮੈਕਸ ਹਸਪਤਾਲ ਵਿਚ ਜੁੜਵਾਂ ਦੋਵੇਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਸੀ ਪਰ ਬਾਅਦ ਵਿਚ ਪਰਿਵਾਰ ਵਾਲਿਆਂ ਨੇ ਇੱਕ ਬੱਚਾ ਜਿੰਦਾ ਪਾਇਆ। ਉਸ ਤੋਂ ਬਾਅਦ ਉਸ ਨਵਜੰਮੇ ਬੱਚੇ ਦਾ ਪੀਤਮਪੁਰਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਸ ਨਵਜੰਮੇ ਬੱਚੇ ਨੇ ਵੀ ਬੁੱਧਵਾਰ ਨੂੰ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਪੀੜਤ ਪੱਖ ਦੇ ਪਰਿਵਾਰ ਵਾਲਿਆਂ ਨੇ ਮੈਕਸ ਹਸਪਤਾਲ ਦੇ ਬਾਹਰ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਸੀ।
ਦੇਸ਼ ਵਿਚ ਇਸ ਤਰ੍ਹਾਂ ਦੇ ਮਾਮਲੇ ਵਿਚ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਇਸ ਤਰ੍ਹਾਂ ਦੇ ਮਾਮਲੇ ਹਸਪਤਾਲਾਂ ਦੇ ਡਾਕਟਰਾਂ ਅਤੇ ਸਟਾਫ਼ ਦੀ ਲਾਪ੍ਰਵਾਹੀ ਨੂੰ ਦਰਸਾਉਂਦੇ ਹਨ। ਅਜਿਹੀ ਲਾਪ੍ਰਵਾਹੀ ਕਰਨ ਵਾਲੇ ਹਸਪਤਾਲਾਂ ਨੂੰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਲਾਪ੍ਰਵਾਹੀ ਨਾ ਕਰ ਸਕਣ।
ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇੱਕ ਜਿੰਦਾ ਬੱਚੇ ਨੂੰ ਮਰਿਆ ਹੋਇਆ ਦੱਸ ਕੇ ਮਰੇ ਹੋਏ ਬੱਚੇ ਦੇ ਨਾਲ ਰੱਖ ਦਿੱਤਾ ਅਤੇ ਬਾਅਦ ਵਿਚ ਪਰਿਵਾਰ ਨੂੰ ਸੌਂਪ ਦਿੱਤਾ ਜਦੋਂ ਕਿ ਉਹ ਬੱਚਾ ਜਿੰਦਾ ਸੀ। ਜੇਕਰ ਹਸਪਤਾਲ ਵੱਲੋਂ ਬੱਚੇ ਦੀ ਸਹੀ ਤਰੀਕੇ ਨਾਲ ਕੇਅਰ ਕੀਤੀ ਹੁੰਦੀ ਤਾਂ ਉਹ ਬੱਚਾ ਬਚ ਸਕਦਾ ਸੀ।

Leave a Reply

Your email address will not be published. Required fields are marked *

%d bloggers like this: