ਮੈਕਸੀਕੋ ‘ਚ ਮਿਲੇ ਨੀਲੇ ਰੰਗ ਦੇ ਤੋਤੇ

ss1

ਮੈਕਸੀਕੋ ‘ਚ ਮਿਲੇ ਨੀਲੇ ਰੰਗ ਦੇ ਤੋਤੇ

ਲਾਸ ਏਂਜਲਸ (ਪੀਟੀਆਈ): ਆਮ ਤੌਰ ‘ਤੇ ਤੋਤੇ ਹਰੇ ਰੰਗ ਦੇ ਹੁੰਦੇ ਹਨ ਪਰ ਮੈਕਸੀਕੋ ‘ਚ ਇਸ ਦੀ ਅਜਿਹੀ ਦੁਰਲੱਭ ਪ੍ਰਜਾਤੀ ਖੋਜੀ ਗਈ ਹੈ ਜਿਸ ਦੇ ਖੰਭ ਨੀਲੇ ਹੁੰਦੇ ਹਨ। ਹਾਲਾਂਕਿ ਇਸ ਦਾ ਇਹ ਰੰਗ ਖੰਭ ਦੇ ਹੇਠਲੇ ਹਿੱਸੇ ਵਿਚ ਦਿਖਦਾ ਹੈ। ਇਸ ਅਨੂਠੇ ਤੋਤੇ ਦੀ ਆਵਾਜ਼ ਅਤੇ ਕਈ ਰੰਗਾਂ ਵਾਲਾਂ ਇਸ ਦਾ ਸਿਰ ਇਸ ਨੂੰ ਦੂਜਿਆਂ ਤੋਂ ਅਲੱਗ ਬਣਾਉਂਦਾ ਹੈ। ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਸ ਪ੍ਰਜਾਤੀ ਦੇ ਤੋਤੇ ਨੂੰ ਬਲੂ-ਵਿੰਗ ਅਮੇਜ਼ਨ ਨਾਂ ਦਿੱਤਾ ਗਿਆ ਹੈ। ਇਹ ਯੁਕਟਾਨ ਪ੍ਰਾਇਦੀਪ ਦੇ ਉਸੇ ਇਲਾਕੇ ‘ਚ ਪਾਏ ਗਏ ਜਿੱਥੇ ਯੁਕਟਾਨ ਅਮੇਜ਼ਨ ਅਤੇ ਚਿੱਟੇ ਸਿਰ ਵਾਲੇ ਵਾਈਟ-ਫਰੁੰਟਿਡ ਅਮੇਜ਼ਨ ਪ੍ਰਜਾਤੀ ਦੇ ਤੋਤੇ ਰਹਿੰਦੇ ਹਨ। ਨਵੀਂ ਪ੍ਰਜਾਤੀ ਦੇ ਤੋਤਿਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਆਵਾਜ਼ ਹੈ ਜੋ ਤੇਜ਼ ਅਤੇ ਉੱਚੇ ਸੁਰ ਦੇ ਨਾਲ ਨਿਕਲਦੀ ਹੈ। ਬੈਠੇ ਰਹਿਣ ਦੌਰਾਨ ਇਨ੍ਹਾਂ ਦੀ ਆਵਾਜ਼ ਕਾਫ਼ੀ ਮਿੱਠੀ ਸੁਣਾਈ ਦਿੰਦੀ ਹੈ। ਇਸ ਪ੍ਰਜਾਤੀ ਦੇ ਤੋਤੇ ਛੋਟੇ ਸਮੂਹਾਂ ‘ਚ ਰਹਿੰਦੇ ਹਨ ਅਤੇ ਬੀਜ, ਫਲ, ਫੁੱਲ ਅਤੇ ਪੱਤਿਆਂ ਨੂੰ ਖਾਂਦੇ ਹਨ। ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਬਲੂ-ਵਿੰਗ ਅਮੇਜ਼ਨ ਤੋਤੇ ਦੀ ਉਤਪਤੀ ਕਰੀਬ 1.20 ਲੱਖ ਸਾਲ ਪਹਿਲਾਂ ਹੋਈ ਸੀ।

Share Button

Leave a Reply

Your email address will not be published. Required fields are marked *