ਮੈਕਸਿਕੋ ਦੀ ਫੈਕਟਰੀ ‘ਚ ਧਮਾਕਾ, 24 ਮੌਤਾਂ, ਕਈ ਜ਼ਖਮੀ

ss1

ਮੈਕਸਿਕੋ ਦੀ ਫੈਕਟਰੀ ‘ਚ ਧਮਾਕਾ, 24 ਮੌਤਾਂ, ਕਈ ਜ਼ਖਮੀ

  ਮੈਕਸਿਕੋ ਸਿਟੀ ਦੇ ਬਾਹਰੀ ਖੇਤਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਸਥਿਤ ਇਕ ਪਟਾਕਾ ਫੈਕਟਰੀ ਵਿਚ ਦੋ ਧਮਾਕੇ ਹੋਣ ਕਾਰਨ ਰਾਹਤ ਬਚਾਅ ਕਰਮੀਆਂ ਸਮੇਤ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਵਿਚ ਜੁਟੇ ਕਈ ਕਰਮਚਾਰੀਆਂ ਦੀ ਮੌਤ ਹੋ ਗਈ।
ਮੈਕਸਿਕੋ ਸਰਕਾਰ ਦੇ ਅਧਿਕਾਰੀਆਂ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਹ ਖੇਤਰ ਆਤਿਸ਼ਬਾਜ਼ੀ ਉਤਪਾਦਨ ਦੇ ਲਈ ਜਾਣਿਆ ਜਾਂਦਾ ਹੈ। ਮੈਕਸਿਕੋ ਸਿਟੀ ਤੋਂ 32 ਕਿਲੋਮੀਟਰ ਉਤਰ ਵਿਚ ਤੁਲਤੇਪੇਕ ਨਗਰ ਪਾਲਿਕਾ ਖੇਤਰ ਵਿਚ ਪਟਾਕਾ ਫੈਕਟਰੀ ਵਿਚ ਵਿਸਫੋਟਾਂ ਤੋ ਬਾਅਦ ਰਾਹਤ ਅਤੇ ਫਾਇਰ ਬ੍ਰਿਗੇਡ ਕਰਮੀ ਅਤੇ ਬਚਾਅ ਕਰਮੀ ਮੌਕੇ ‘ਤੇ ਪੁੱਜੇ ਸਨ ਜਿਸ ਤੋਂ ਬਾਅਦ ਦੂਜਾ ਜ਼ੋਰਦਾਰ ਵਿਸਫੋਟ ਹੋਇਆ।
ਜਾਰੀ ਬਿਆਨ ਦੇ ਅਨੁਸਾਰ ਰਾਹਤ ਅਤੇ ਬਚਾਅ ਕਰਮੀ ਪਹਿਲੇ ਵਿਸਫੋਟ ਤੋਂ ਬਾਅਦ ਬਚਾਅ ਮੁਹਿੰਮ ਚਲਾ ਰਹੇ ਸੀ ਤਦ ਹੀ ਦੂਜਾ ਵਿਸਫੋਟ ਹੋ ਗਿਆ। ਜਿਸ ਵਿਚ ਰਾਹਤ ਅਤੇ ਬਚਾਅ ਕਰਮੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਮੈਕਸਿਕੋ ਦੇ ਅਟਾਰਨੀ ਜਨਰਲ ਦਫ਼ਤਰ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚੋਂ 17 ਦੀ ਮੌਤ ਹਾਦਸੇ ਵਾਲੀ ਥਾਂ ਅਤੇ ਸੱਤ ਦੀ ਇਲਾਜ ਦੌਰਾਨ ਹਸਪਤਾਲ ਵਿਚ ਹੋਈ।
ਬਿਆਨ ਵਿਚ ਕਿਹਾ ਗਿਆ ਕਿ 49 ਲੋਕ ਜ਼ਖਮੀ ਹਨ। ਮੈਕਸਿਕੋ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਲੁਈਸ ਫਿਲਿਪ ਪਿਉਂਂਟੇ ਨੇ ਕਿਹਾ ਕਿ ਆਤਿਸ਼ਬਾਜ਼ੀ ਦੇ ਉਤਪਾਦਨ ਲਈ ਮਸ਼ਹੂਰ ਮੰਨੇ ਜਾਣ ਵਾਲੇ ਇਸ ਖੇਤਰ ਵਿਚ ਆਤਿਸ਼ਬਾਜ਼ੀ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਉਤਪਾਦਕਾਂ ਦੇ ਲਾਇਸੈਂਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜਾਣਕਾਰੀ ਅਨਾਸਰ ਵਿਸਫੋਟ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ।

Share Button

Leave a Reply

Your email address will not be published. Required fields are marked *