ਮੈਂ

ss1

ਮੈਂ

ਜਦੋ ਦਾ ਆਪਣੇ ਚੋ’ ਮੈਂ ,
“ਮੈਂ ” ਨੂੰ ਦੂਰ ਭਜਾਇਆ ਹੈ ,
ਸੱਚ ਜਾਣੀ ਦਿਲਾ ਜਿਉਣ ਦਾ ਮਜ਼ਾ ਆਇਆ ਏ।
“ਤੇਰੀ- ਮੇਰੀ” ਕਰਕੇ ਹੀ ਚਲ ਰਹੀ ਸੀ ਜਿੰਦਗੀ ,
“ਮੈਂ – ਮੈਂ” ਦੇ ਜਾਪ ਨੂੰ ਹੀ ਆਖ ਰਹੀ ਸੀ ਬੰਦਗੀ,
“ਇਕ” ਹੋ ਗਿਆ ਸਭ ਤੇ ਹੁਣ ਕੋਈ ਭੇਦ ਨਾ ਰਿਹਾ
ਜਦੋ ਦਾ ਮੈਂ “ਮੈਂ” ਤੋ “ਤੂੰ” ਹੋ ਗਿਆ।
‎ਪੈਸਾ , ਲੋਭ ਤੇ ਲਾਲਚ ਦਿਮਾਗ ਉੱਤੇ ਭਾਰੀ ਸੀ ,
ਇਹਨਾ ਕਰਕੇ ਹੀ ਰਿਸ਼ਤਿਆ ਵਿਚ ਵਪਾਰ ਜਾਰੀ ਸੀ ,
ਪਿਆਰ ਵਾਲੀ ਗੱਲ ਫਿਰ ਜਦੋ ਦਿਮਾਗ ਤੇ ਛਾਈ ,
ਜਾਤ ਪਾਤ ਵਾਲਾ ਖੇਲ ਮੁੱਕ ਗਿਆ,ਸਬ ਲੱਗਦੇ ਭਾਈ-ਭਾਈ।
‘ਠੱਗੀ-ਫਰੈਬ’ ਕਰਕੇ ਸੀ ਮੈ ਪੈਸਾ ਬਣਾ ਰਿਹਾ ,
ਰਿਸ਼ਵਤ ਖੋਰੀ ਨਾਲ ਸੀ ਮੈਂ ਖੂਬ ਕਮਾ ਰਿਹਾ ,
ਮਿਹਨਤ-ਸਬਰ-ਸੰਤੋਖ ਵਾਲੀ ਸਮਝ ਜਦੋ ਮੈਨੂੰ ਆਈ,
ਹੱਕ ਸੱਚ ਦੀ ਥੋੜ੍ਹੀ ਰੋਟੀ ਵੀ ਸਕੂਨ ਦਿੰਦੀ ਹੈ ਅੰਤ- ਤਾਈ।
ਫੈਸ਼ਨ – ਫੁਕਰੀ ਤੇ ਦਿਖਾਵਾ ਹੀ ਬਣ ਗਈ ਸੀ ਮੇਰੀ ਪਹਿਚਾਣ ,
ਟੋਹਰ ਵਿਚ ਰਹਿਣਾ, ਦੂਜਿਆ ਨੂੰ ਨੀਵਾ ਕਹਿਣਾ ਏਸੇ ਗੱਲ ਦਾ ਸੀ ਮਾਣ,
ਪਿਆਰ ਦਾ ਰੰਗ ਜਦੋਂ ਦਾ ਸ਼ਾਹ ਗਿਆ ,
ਨੂਰ ਖੁਦਾਈ ਚਿਹਰੇ ਤੇ ਆ ਗਿਆ ।
ਹੁਣ ਮੈਂ “ਮੈਂ” ਨਾ ਰਿਹਾ ਮੈਂ ‘ਤੂੰ ‘ਹੋ ਗਿਆ ।

ਕਿਰਨਪ੍ਰੀਤ ਕੌਰ

Share Button

Leave a Reply

Your email address will not be published. Required fields are marked *