ਮੈਂ ਪੰਜਾਬੀ

ss1

ਮੈਂ ਪੰਜਾਬੀ

ਬਾਪ, ਦਾਦਾ ਮੇਰੇ ਪੰਜਾਬੀ,
ਪੁੱਤ ਪੰਜਾਬੀ ਰਕਾਨ ਦਾ ਹਾਂ
ਮਾਣ ਮੈਨੂੰ ਇਸੇ ਗੱਲ ਉੱਤੇ,
ਮੈਂ ਪੰਜਾਬੀ ਖਾਨਦਾਨ ਦਾ ਹਾਂ

ਗੱਲਾਂ ਕਰਾਂ ਵਿੱਚ ਜਦ ‘ਗਵਾਰ` ਬੋਲੀ,
ਪਤਾ ਲੱਗੇ ਕਿ ਮਲਵਈ ਜਹਾਨ ਦਾ ਹਾਂ
ਲਿਖੀ ਗੁਰਮੁੱਖੀ ਬੋਲੀ ਮੈਂ ਮਾਂ ਪੰਜਾਬੀ,
ਕਾਇਲ ਜਨਮ ਤੋਂ ਇਸੇ ਜੁਬਾਂ ਦਾ ਹਾਂ

ਵਾਇਆ ‘ੳ` ਧਰਤ ਦੀ ਜਦ ਹਿੱਕੇ,
ਪਲ ਬਸ ਉਹੀ ਹੁਣ ਤੱਕ ਬਿਆਨਦਾ ਹਾਂ
ੳ ਅ ਲਿਖਣ ਦੀ ਜਿਹਨਾਂ ਜਾਂਚ ਸਿਖਾਈ,
ਪਲ ਪਲ ਵੁਣ ਉਹਨਾਂ ਗੁਰਾਂ ਦੇ ਗਾਂਵਦਾ ਹਾਂ

ਪ੍ਰਿਥਮੇ ਬੋਲੀ ਆਪਣੀ ਮਾਂ ਦੀ ਮੂੰਹ ਬੋਲੀ,
ਦੂਜੀਆਂ ਦੀ ਅਵਾਜ਼ ਫਿਰ ਪਹਿਚਾਣਦਾ ਹਾਂ
ਫਿਰਦੇ ਮਾਂ ਦਫਨ ਕਰਨ ਦੀਆਂ ਗੋਦਾਂ ਗੂੰਦਦੇ,
ਨਬਜ਼ ਖੂਬ ਉਹਨਾਂ ਦੀ ਮੈਂ ਪਹਿਚਾਣਦਾ ਹਾਂ

ਬੋਲ ਪੰਜਾਬੀ ‘ਚ ਜੋ ਹਿੰਦੀ ਕਹਾਂਵਦੇ ਨੇ,
ਅਕਲ ਐਸੀ ਨੂੰ ਠੁੱਠੇ ਮੈਂ ਲਾਂਵਦਾ ਹਾਂ
ਜੁਬਾਂ ਮੇਰੀ ਦਾ ਕੋਈ ਵੀ ਐਸਾ ਧਰਮ ਨਾਂਹੀ,
ਗੱਲ ਇਹੋ ਜੱਗ ਨੂੰ ਪਿਆ ਨੂੰ ਸਮਝਾਵਦਾਂ ਹਾਂ

ਮਰਨ ਕੌਮਾਂ ਜਿਹਨਾਂ ਦੀ ਜੁਬਾਂ ਮਰੀ,
ਇਹੋ ਬਾਤ ਇਕੋ ਹਮੇਸ਼ਾ ਪਾਂਵਦਾ ਹਾਂ
ਝੋਰਾ ‘ਕਾਲੇਕੇ` ਪਿੰਡ ਨੂੰ ਇਹੋ ਖਾਵੇ,
ਬਣਿਆ ਨਹੀਂ ਮੈ ਬੋਲੀ ਦੇ ਹਾਣਦਾ ਹਾਂ

 

BeautyPlus_20160701223259_saveਡਾ. ਜਰਨੈਲ ਕਾਲੇਕੇ
ਮੋਬ-95920-85837

Share Button

Leave a Reply

Your email address will not be published. Required fields are marked *