Wed. Jun 26th, 2019

ਮੈਂ ਔਰਤ ਹਾਂ

ਮੈਂ ਔਰਤ ਹਾਂ

ਮੈਂ ਧੀ ਹਾਂ ਮੈਨੂੰ ਜੰਮਣ ਲਗੇ ਸੋਚਣਗੇ
ਵਿਆਹ ਕੇ ਕਿਸੇ ਅਣਜਾਣ ਨਾਲ ਆਪਣਾ ਫਰਜ਼ ਨਿਭਾਉਣਗੇ
ਮੈਂ ਜਵਾਨ ਕੁੜੀ ਹਾਂ ਮੈਨੂੰ ਹਵਸ ਨਾਲ ਨੋਚਣਗੇ
ਮੈਨੂੰ ਦੇ ਕੇ ਆਜ਼ਾਦੀ ਪਿੰਜਰੇ ਦੇ ਵਿੱਚ ਸੁੱਟਣਗੇ
ਦੇ ਕੇ ਹੱਕ ਬਰਾਬਰ ਦਾ ਫਿਰ ਪਿੱਛੇ ਵੱਲ ਨੂੰ ਖਿੱਚਣਗੇ
ਸਾਲ ਦਾ ਇੱਕ ਦਿਨ ਮਨਾ ਕੇ ਮੇਰੇ ਲਈ
ਕੁੱਝ ਸਤਰਾਂ ਲਿਖ ਮੇਰੇ ਲਈ ਮੈਨੂੰ ਮਹਾਨ ਬਨਾਉਣਗੇ
ਫਿਰ ਸਾਰਾ ਸਾਲ ਦੁਨੀਆ ਦੀ ਸਿਰਜਣਹਾਰੀ ਨੂੰ ਗੰਦੀਆ ਨਜ਼ਰਾਂ ਨਾਲ ਤਕਾਉਣਗੇ
ਬਹੁਤ ਹੀ ਮਹਾਨ ਨੇ ਇਹ ਮਰਦ ਜੋ ਔਰਤ ਦੀ ਕੁੱਖ ਚੋ ਲੈਕੇ ਜਨਮ ਇਸਨੂੰ ਬਦਚਲਣ ਕਹਿਣਗੇ
ਮਨਾ ਕੇ ਔਰਤ ਦਿਵਸ ਮੇਰੇ ਲਈ ਮੈਨੂੰ ਹੀ ਸਜ਼ਾਵਾਂ ਦੇਣਗੇ।

ਕੁਲਦੀਪ ਕੌਰ ਕਲਮ
78146-82052

Leave a Reply

Your email address will not be published. Required fields are marked *

%d bloggers like this: