ਮੈਂ ਅੱਜ ਵੀ ਕਰਜ਼ਾਈ ਹਾਂ …

ss1

ਮੈਂ ਅੱਜ ਵੀ ਕਰਜ਼ਾਈ ਹਾਂ …

ਮੈਂ ਅੱਜ ਵੀ
ਕਰਜ਼ਾਈ ਹਾਂ
ਤੇਰੇ ਕੀਮਤੀ ਸਾਹਾਂ ਦਾ
ਜਾਂ ਪੈਰਾਂ ਦੀਆਂ ਰਾਹਾਂ ਦਾ
ਤੇਰੀ ਦੇਸ਼ ਤੋਂ ਵਾਰੀ ਕੁਰਬਾਨੀ ਦਾ..
ਜਾਂ ਚੋਅ-ਚੋਅ ਪੈਂਦੀ ਜੁਆਨੀ ਦਾ

ਮੈਂ ਅੱਜ ਵੀ
ਕਰਜ਼ਾਈ ਹਾਂ
ਤੇਰੇ ਮੌਤ ਦੇ ਨਾਲ ਹੱਸੇ ਦਾ
ਜਾਂ ਫਿਰ ਚੁੰਮੇ ਹੋਏ ਰੱਸੇ ਦਾ
ਤੇਰੇ ਦਿੱਤੇ ਹੋਏ ਨਾਅਰੇ ਦਾ
ਜਾਂ ਸੁਖ,ਰਾਜ ਜਿਹੇ ਪਿਆਰੇ ਦਾ

ਮੈਂ ਅੱਜ ਵੀ
ਕਰਜ਼ਾਈ ਹਾਂ
ਤੇਰੇ ਬਹੁਮੁੱਲੇ ਵਿਚਾਰਾਂ ਦਾ
ਜਿੰਦਗੀ ਦੇ ਸਭ ਕਿਰਦਾਰਾਂ ਦਾ
ਓਸ ਜੇਹਲਮ ਜਾ ਝਨਾਬ ਦਾ
ਜਾ ਹੱਥ ਵਿੱਚ ਫੜੀ ਕਿਤਾਬ ਦਾ

ਮੈਂ ਅੱਜ ਵੀ
ਕਰਜ਼ਾਈ ਹਾਂ
ਤੇਰੀ ਉੱਚੀ ਸੁੱਚੀ ਸੋਚ ਦਾ
ਜਾਂ ਸ਼ੇਰਾਂ ਵਰਗੇ ਜੋਸ਼ ਦਾ
ਤੇਰੇ ਅਣਮੁੱਲੇ ਗਿਆਨ ਦਾ
ਜਾਂ ਭਾਰਤ ਦੇਸ਼ ਮਹਾਨ ਦਾ

ਮੈਂ ਅੱਜ ਵੀ
ਕਰਜ਼ਾਈ ਹਾਂ
ਤੇਰੀ ਦੇਸ਼ ਤੋਂ ਜ਼ਿੰਦ ਵਾਰੀ ਦਾ
ਜਾਂ ਯਾਰਾਂ ਸੰਗ ਗੂੜੵੀ ਯਾਰੀ ਦਾ
‘ਪਰਮ’ ਆਤਮਾ ਦੇ ਓਸ ਰਾਗ ਦਾ
ਜਾਂ ਫਿਰ ਜਲੵਿਆਂ ਵਾਲੇ ਬਾਗ ਦਾ

ਪਰਮ ਜੀਤ ਰਾਮਗੜੀਆ,
ਬਠਿੰਡਾ ,
ਮੋਬਾ. 9256110001਼

Share Button

Leave a Reply

Your email address will not be published. Required fields are marked *