Sat. Jun 15th, 2019

ਮੇਹਰ ਚੰਦ ਆਈ ਟੀ ਆਈ ਦੇ ਕੈਡੇਟਸ ਨੇ ਸੀ ਏ ਟੀ ਸੀ 59 ਕੈਪ ਵਿੱਚ ਕੀਤਾ ਸ਼ਲਾਗਾਯੋਗ ਪ੍ਰਦਰਸ਼ਨ

ਮੇਹਰ ਚੰਦ ਆਈ ਟੀ ਆਈ ਦੇ ਕੈਡੇਟਸ ਨੇ ਸੀ ਏ ਟੀ ਸੀ 59 ਕੈਪ ਵਿੱਚ ਕੀਤਾ ਸ਼ਲਾਗਾਯੋਗ ਪ੍ਰਦਰਸ਼ਨ

2 ਪੰਜਾਬ ਬਟਾਲਿਅਨ ਐਨ ਸੀ ਸੀ ਜਲੰਧਰ ਵਲੋਂ 10 ਦਿਨ ਦਾ ਸੀ ਏ ਟੀ ਸੀ 59 ਕੈਪ ਐਲ ਪੀ ਯੂ, ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੇਹਰ ਚੰਦ ਆਈ ਟੀ ਆਈ ਜਲੰਧਰ ਦੇ ਐਨ ਸੀ ਸੀ ਕੈਡੇਟਸ ਨੇ ਪ੍ਰਿੰਸੀਪਲ ਡਾ ਵਿਜੈ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਸਥਾ ਦੇ ਏ ਐਨ ਓ ਕੁਲਦੀਪ ਸ਼ਰਮਾ ਦੀ ਅਗੁਵਾਈ ਵਿੱਚ ਭਾਗ ਲੈ ਕੇ ਹਰ ਖੇਤਰ ਵਿੱਚ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਂ ਰੋਸ਼ਨ ਕੀਤਾ। ਕੈਡੇਟਸ ਨੇ ਸਭਿਆਚਾਰਕ ਮੁਕਾਬਲੇ ਵਿੱਚ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਮਾਈਮ ਪੇਸ਼ ਕਰ ਕੇ ਸੁਨਹਿਰਾ ਤਮਗਾ ਹਾਸਿਲ ਕੀਤਾ।  ਸੰਸਥਾ ਦੇ ਕੈਡੇਟਸ ਇੱਕੋ ਸਥਾਨ ਤੇ 4411 ਨੌਜਵਾਨਾਂ ਦਵਾਰਾ ਭੰਗੜਾ ਪਾ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ਦਾ ਹਿੱਸਾ ਵੀ ਰਹੇ।

ਕੈਡੇਟ ਮਨਪ੍ਰੀਤ ਮੈਰਾਥਨ ਰੇਸ  475 ਦੌੜਾਕਾਂ ਵਿੱਚੋੰ ਪੰਜਵੇਂ ਸਥਾਨ ਤੇ ਰਿਹਾ। ਕੈਡੇਟ ਮੰਨੂ 400 ਮੀਟਰ ਰੇਸ ਵਿੱਚ ਤੀਜੇ ਸਥਾਨ ਤੇ ਰਿਹਾ। ਕੈਡੇਟਸ ਦੀ ਅਲਫ਼ਾ ਕੰਪਨੀ ਨੇ ਡਰਿੱਲ ਮੁਕਾਬਲੇ ਵਿੱਚ ਆਪਣੀ ਡਰਿੱਲ ਦੇ ਉਮਦਾ ਪ੍ਰਦਰਸ਼ਨ ਨਾਲ ਸੋਨੇ ਦਾ ਤਮਗਾ ਵੀ ਜਿੱਤਿਆ। ਕੈਪ ਦੇ ਸਮਾਪਨ ਸਮਾਰੋਹ ਵਿੱਚ ਕਰਨਲ ਕਰਨ ਪਠਾਨੀਆ ਨੇ ਵਿਜੇਤਾਵਾਂ ਨੂੰ ਮੈਡਲ ਪ੍ਰਦਾਨ ਕੀਤੇ। ਪ੍ਰਿੰਸੀਪਲ ਡਾ ਵਿਜੈ ਕੁਮਾਰ ਸ਼ਰਮਾ ਨੇ ਸੰਸਥਾ ਦੇ ਏ ਐਨ ਓ ਲੇਫ਼ਟੀਨੇੰਟ ਕੁਲਦੀਪ ਸ਼ਰਮਾ ਅਤੇ ਸਾਰੇ ਐਨ ਸੀ ਸੀ ਕੈਡੇਟਸ ਨੂੰ ਉਹਨਾਂ ਦੇ ਚਮਕਦਾਰ ਪ੍ਰਦਰਸ਼ਨ ਲਈ ਅਤੇ ਸੰਸਥਾ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ।

ਲੇਫ਼ਟੀਨੇਟ ਕੁਲਦੀਪ ਸ਼ਰਮਾ

ਜਲੰਧਰ

8146546260

Leave a Reply

Your email address will not be published. Required fields are marked *

%d bloggers like this: