Wed. May 22nd, 2019

ਮੇਹਨਤਾਂ

ਮੇਹਨਤਾਂ

ਕਰ ਲੈ ਮਿਹਨਤਾਂ ਕਰ ਲੈ
ਰੱਬ ਦੇਉਗਾ ਫੱਲ,
ਐਵੇ ਨਾ ਦਿਲ ਛੱਡ ਤੂੰ
ਹੋ ਜਾਉਗਾ ਹੱਲ,
ਕਰ ਲੈ ਮਿਹਨਤਾਂ ਕਰ ਲੈ
ਰੱਬ ਦੇਉਗਾ ਫੱਲ॥

ਲਿਖਦਾ ਜਾ ਤੂੰ ਲਿਖਦਾ ਜਾ
ਗੀਤਾਂ ਦੀਆਂ ਲਾਈਨਾ,
ਮੰਜਲ ਵੱਲ ਤੂੰ ਵੱਧਦਾ ਜਾ
ਮੁੜ ਪਿਛੇ ਆਈੰ ਨਾ,
ਆ ਜਾਵੇਗਾ ਕੋਲ ਤੇਰੇ
ਹਿੱਟ ਹੋਣ ਦਾ ਪੱਲ
ਕਰ ਲੈ ਮਿਹਨਤਾਂ ਕਰ ਲੈ
ਰੱਬ ਦੇਉਗਾ ਫੱਲ
ਐਵੇ ਨਾ ਦਿਲ ਛੱਡ ਤੂੰ
ਹੋ ਜਾਉਗਾ ਹੱਲ॥

ਫ਼ੋਨ ਕਰ ਕਰ ਸਿੰਗਰਾਂ ਨੂੰ
ਕਿਉਂ ਹੁੰਦਾ ਤੰਗ,
ਲੜਨੇ ਪੈਣੀ ਤੈਨੂੰ ਅਜੇ
ਠੋਕਰਾਂ ਦੀ ਜੰਗ,
ਜਿੱਤ ਵਾਲੀ ਜਗਾ
ਕਿਸੇ ਦਿਨ ਲੈਣੀ ਤੂੰ ਮੱਲ
ਕਰ ਲੈ ਮਿਹਨਤਾਂ ਕਰ ਲੈ
ਰੱਬ ਦੇਉਗਾ ਫੱਲ
ਐਵੇ ਨਾ ਦਿਲ ਛੱਡ ਤੂੰ
ਹੋ ਜਾਉਗਾ ਹੱਲ॥

ਸੁਪਨਾ ਜੋ ਵੀ ਸੋਚਿਆ
ਉਹਨੂੰ ਕੈਮ ਰੱਖੀ,
ਕੁਝ ਨਹੀਂ ਮੈਂ ਬਣ ਸਕਦਾ
ਇਹ ਨਾ ਵਹਿਮ ਰੱਖੀੰ,
“ਲਵ ਧਾਰੀਵਾਲ” ਖਾਨੇ
ਆਪਣੇ ਪਾ ਲੈ ਗੱਲ
ਕਰ ਲੈ ਮਿਹਨਤਾਂ ਕਰ ਲੈ
ਰੱਬ ਦੇਉਗਾ ਫੱਲ
ਐਵੇ ਨਾ ਦਿਲ ਛੱਡ ਤੂੰ
ਹੋ ਜਾਉਗਾ ਹੱਲ॥

ਲਵ ਧਾਰੀਵਾਲ

Leave a Reply

Your email address will not be published. Required fields are marked *

%d bloggers like this: