Mon. Sep 23rd, 2019

‘ਮੇਲਾ ਕਠਾਰ’ ਵਿਖੇ 14 ਸਤੰਬਰ ਨੂੰ ਲਾਇਵ ਪਰਫਾਰਮੇਂਸ ਦੇਣਗੇ ਗਾਇਕ ਸਿੱਧੂ ਮੂਸੇਵਾਲਾ

‘ਮੇਲਾ ਕਠਾਰ’ ਵਿਖੇ 14 ਸਤੰਬਰ ਨੂੰ ਲਾਇਵ ਪਰਫਾਰਮੇਂਸ ਦੇਣਗੇ ਗਾਇਕ ਸਿੱਧੂ ਮੂਸੇਵਾਲਾ

ਜਲੰਧਰ, 10 ਸਤੰਬਰ (ਜਵੰਦਾ)- ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਕਰਵਾਏ ਜਾ ਰਹੇ 22ਵੇਂ ਸੱਭਿਆਚਾਰਕ ਮੇਲੇ ਦੌਰਾਨ ਜਿਥੇ ਪੰਜਾਬ ਭਰ ਤੋਂ ਨਾਮੀ ਕਲਾਕਾਰ ਤੇ ਕਵਾਲ ਪਹੁੰਚ ਰਹੇ ਹਨ ਉਥੇ ਇਸ ਮੌਕੇ ਸੁਪਰ ਸਟਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਵਿਸ਼ੇਸ਼ ਤੌਰ ਤੇ ਲਾਇਵ ਪਰਫਾਰਮੇਂਸ ਦੇਣ ਲਈ ਪਹੁੰਚ ਰਹੇ ਹਨ।ਗਾਇਕ ਸਿੱਧੂ ਮੂਸੇਵਾਲਾ ਮੇਲਾ ਕਠਾਰ ਵਿਖੇ ਦੂਜੇ ਦਿਨ 14 ਸਤੰਬਰ ਨੂੰ ਆਪਣੀ ਗਾਇਕੀ ਨਾਲ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕਰਨਗੇ।

ਦੱਸਣਯੋਗ ਹੈ ਕਿ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਅਤੇ ਏ.ਬੀ. ਪ੍ਰੋਡਕਸ਼ਨ ਵਲੋਂ ਕਰਵਾਏ ਜਾ ਰਹੇ ਇਸ ਮੇਲੇ ਮੌਕੇ ਸਟਾਰ ਗਾਇਕ ਸਿੱਧੂ ਮੂਸੇਵਾਲਾ ਤੋਂ ਇਲਾਵਾ ਗਾਇਕ ਤੇ ਨਾਇਕ ਗਿੱਪੀ ਗਰੇਵਾਲ, ਸਰਦੂਲ ਸਿੰਕਦਰ, ਜੱਸ ਬਾਜਵਾ, ਸਿੰਘਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਜੋਰਡਨ ਸੰਧੂ, ਸੰਗਰਾਮ, ਅਫਸਾਨਾ ਖਾਨ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸ਼ੈਲੀ, ਰਮਨੀਕ ਸਿਮਰਤ, ਡੌਲੀ ਸ਼ਾਹ, ਅਲੀਸਾ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਹੈਪੀ ਮਨੀਲਾ, ਹਿੰਮਤ ਸੰਧੂ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼, ਰਣਵੀਰ, ਬੇਅੰਤ ਦੁਸਾਂਝ, ਸਿਕੰਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Leave a Reply

Your email address will not be published. Required fields are marked *

%d bloggers like this: