ਮੇਲਾ ਕਠਾਰ ਦਾ ‘ਸੂਫ਼ੀਆਨਾ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਰਿਲੀਜ਼, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲ੍ਹਾ ਸੱਦਾ

ss1

ਮੇਲਾ ਕਠਾਰ ਦਾ ‘ਸੂਫ਼ੀਆਨਾ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਰਿਲੀਜ਼, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲ੍ਹਾ ਸੱਦਾ

ਚੰਡੀਗੜ੍ਹ 30 ਅਗਸਤ (ਜਵੰਦਾ) – ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਫ਼ਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ ਹੋਣ ਜਾ ਰਹੇ 21ਵੇਂ ਦੋ ਰੋਜ਼ਾ ਸਲਾਨਾ ਸੱਭਿਆਚਾਰਕ ‘ਮੇਲਾ ਕਠਾਰ ਦਾ’ ਦੇ ਪਹਿਲੇ ਦਿਨ ਦੀ ‘ਸੂਫ਼ੀ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੇਲਾ ਕਠਾਰ ਸਬੰਧੀ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਇਲਾਕੇ ਭਰ ਚੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ। 13 ਸਤੰਬਰ ਸ਼ਾਮ ਨੂੰ 4 ਵਜੇ ਝੰਡੇ ‘ਤੇ ਰੋਸ਼ਨ ਦੀ ਰਸਮ ਉਪਰੰਤ ਸੂਫ਼ੀਆਨਾ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਜਾਵੇਗੇ ਜਿਥੇ ਵਿਸ਼ਵ ਪ੍ਰਸਿੱਧ ਸੂਫ਼ੀ ਜੋੜੀ ਨੂਰਾਂ ਸਿਸਟਰਜ਼, ਜਾਕਿਰ ਹੂਸੇਨ, ਬੀ ਪ੍ਰਾਕ ਅਤੇ ਸੁਖਬੀਰ ਰਾਣਾ ਆਪਣੀ ਹਾਜ਼ਰੀ ਭਰਨਗੇ।
ਮੇਲੇ ਦੇ ਦੂਸਰੇ ਦਿਨ 14 ਸਤੰਬਰ ਨੂੰ ਅਲਾਹੀ ਬਰਦਰਜ਼ ਭਾਨਾ ਐੱਲ.ਏ, ਸਲੀਮ, ਅਮਾਨ ਤੇ ਅਮੀਰ ਵਲੋਂ ਸਵੇਰੇ 9 ਵਜੇ ਦਰਗਾਹ ਬਾਬਾ ਨਬੀ ਬਖਸ਼ ‘ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਮੌਕੇ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਕਲਾਕਾਰਾਂ ਦੇ ਪੋਸਟਰ ਵੀ ਇਕ ਲੜੀ ਤਹਿਤ ਜਲਦ ਹੀ ਰਿਲੀਜ਼ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ‘ਮੇਲਾ ਕਠਾਰ ਦਾ’ ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ ਤੇ ਆਪਣੇ ਇਸ ਪੋਸਟਰ ਸਦਕਾ ਕਾਫੀ ਚਰਚਾ ‘ਚ ਨਜ਼ਰ ਆ ਰਿਹਾ ਹੈ। ਏ ਬੀ ਪ੍ਰੋਡਕਸ਼ਨ, ਹੰਬਲ ਮਿਊਜ਼ਿਕ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *