ਮੇਰੇ ਸ਼ਵਾ ਸਾਲ ਦੇ ਕਾਰਜ਼ਕਾਲ ਦੌਰਾਨ ਇਕਾਲੇ ਦਾ ਰਿਕਾਰਡ ਤੋੜ ਵਿਕਾਸ਼ ਹੋਇਆ-ਚੇਅਰਮੈਨ ਜੱਗੀ ਝੁਨੇਰ

ਮੇਰੇ ਸ਼ਵਾ ਸਾਲ ਦੇ ਕਾਰਜ਼ਕਾਲ ਦੌਰਾਨ ਇਕਾਲੇ ਦਾ ਰਿਕਾਰਡ ਤੋੜ ਵਿਕਾਸ਼ ਹੋਇਆ-ਚੇਅਰਮੈਨ ਜੱਗੀ ਝੁਨੇਰ
ਮੈਡਮ ਫਰਜ਼ਾਨਾ ਆਲਮ ਦੀ ਅਗਵਾਈ ਵਿੱਚ ਪਿੰਡਾਂ ਦੇ ਰਹਿੰਦੇ ਵਿਕਾਸ਼ ਕੰਮ ਜਲਦੀ ਪੂਰੇ ਕਰ ਲਏ ਜਾਣਗੇ

4-24ਸੰਦੌੜ ( ਜੱਸੀ ਚੀਮਾ ): ਸ਼੍ਰੌਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ‘ਤੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਤਰੱਕੀ ਲਈ ਹਰ ਵਿਧਾਨ ਸਭਾ ਹਲਕੇ ਨੂੰ ਕਰੋੜਾਂ ਦੀਆਂ ਗ੍ਰਾਟਾਂ ਵਿਕਾਸ਼ ਕੰਮਾਂ ਲਈ ਜਾਰੀ ਕੀਤੀਆਂ ਹਨ।ਜਿਸ ਨਾਲ ਹਲਕੇ ਵਿੱਚ ਤਰੱਕੀ ਦਾ ਦੋਰ ਚੱਲ ਰਿਹਾ ਹੈ।ਇਹ ਪ੍ਰਗਟਾਵਾ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਵਫਾਦਰ ਅਤੇ ਮਿਹਨਤੀ ਆਗੂ ਡਾ.ਜਗਤਾਰ ਸਿੰਘ ਜੱਗੀ ਝੁਨੇਰ ਨੇ ਆਪਣੇ ਦਫਤਰ ਸੰਦੌੜ ਵਿਖੇ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਚੇਅਰਮੈਨ ਜੱਗੀ ਨੇ ਜਾਣਕਰੀ ਦਿੰਦਿਆਂ ਕਿਹਾ ਕਿ ਹਲਕਾ ਇੰਚਾਰਜ਼ ਜਨਾਬ ਇਜ਼ਹਾਰ ਆਲਮ ਅਤੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀ ਵਿਧਾਇਕਾ ਮੈਡਮ ਫਰਜ਼ਾਨਾ ਆਲਮ ਦੀ ਅਗਵਾਈ ਹੇਠ ਯੋਨ ਮਹੋਲੀ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਧਲੇਰ ਤੋਂ ਬਾਬਾ ਰੋੜਾ ਸਾਹਿਬ ਵਾਲੀ ਸੜਕ,ਪਿੰਡ ਝੁਨੇਰ ਦੀ ਫਿਰਨੀ,ਕੁਠਾਲਾ ਤੋਂ ਮਾਹਮਦਪੁਰ ਰੋੜ,ਮਾਣਕੀ ਤੋਂ ਪੰਜਗਰਾਈਆਂ,ਖੁਰਦ ਤੋਂ ਮਾਣਕੀ ,ਕਾਸਮਪੁਰ ਤੋਂ ਖਰੀਦ ਕੇਂਦਰ ਅਬਦੱਲਾਪੁਰ,ਕੁਠਾਲਾ ਜੋਗੀਪੀਰ ਤੋਂ ਵਜੀਦਪੁਰ ਬਦੇਸਾ,ਸੰਦੌੜ ਤੋਂ ਮਾਣਕੀ,ਮਿੱਠੇਵਾਲ ਤੋਂ ਬਾਪਲਾ ਤੇ ਕਸਬਾ ਭੁਰਾਲ,ਝੁਨੇਰ ਤੋਂ ਨੱਥੋਹੇੜੀ ਰੋੜ ਕਰੀਬ ਦੋ ਕਰੋੜ ਪੰਤਾਲੀ ਲੱਖ ਦੀ ਲਾਗਤ ਨਾਲ ਸਾਰੇ ਲਿੰਕ ਰੋੜ ਤਿਅਰ ਹੋ ਗਏ ਹਨ ।

ਉਨਾਂ ਕਿਹਾ ਕਿ ਮੇਰੇ ਸਵਾ ਸਾਲ ਦੀ ਕਾਰਜ਼ਕਾਲ ਦੌਰਾਨ ਯੋਨ ਮਹੋਲੀ ਦੇ ਪਿੰਡਾਂ ਦਾ ਰਿਕਾਰਡ ਤੋੜ ਵਿਕਾਸ਼ ਹੋਇਆ ਹੈ।ਚੇਅਰਮੈਨ ਜੱਗੀ ਨੇ ਕਿਹਾ ਕਿ ਆਉਣ ਵਾਲੇ ਕੁਝ ਕੁ ਮਹੀਨਿਆ ਵਿੱਚ ਤਿੰਨ ਕਰੋੜ ਪੰਜਾਹ ਲੱਖ ਦੀ ਲਾਗਤ ਨਾਲ ਵਜੀਦਪੁਰ ਬਦੇਸਾ ਤੋਂ ਪੰਜਗਰਾਈਆਂ ਬਾਪਲਾ ਲਿੰਕ ਸੜਕ, ਗੁਰਬਖਸਪੁਰਾ ਤੋਂ ਪੰਜਗਰਾਈਆਂ,ਮਾਣਕੀ ਰੋੜ,ਮਨਾਲ ਤੋਂ ਪੰਜਗਰਾਈਆਂ,ਸੰਦੌੜ ਤੋਂ ਕਸਬਾ ਭੁਰਾਲ, ਸੰਦੌੜ ਤੋਂ ਮਾਣਕਵਾਲ ਚੌਕ ਤੋਕ ਮਹੋਲੀ ਤੋਂ ਬ੍ਰਮਹਪੁਰ, ਅਤੇ ਪਿੰਡ ਗੁਰਬਖਸਪੁਰ ਤੋਂ ਵਜੀਦਪੁਰ ਬਦੇਸਾ ਤੇ ਟਿੱਬਾ ਸੜਕ ਵੀ ਜਲਦੀ ਮੁਕਮੱਲ ਕਰ ਦਿਤੀਆਂ ਜਾਣਗੀਆਂ ਇਸ ਮੋਕੇ ਚੇਅਰਮੈਨ ਨੇ ਕਿਹਾ ਕਿ ਵਿਧਾਇਕਾ ਮੈਡਮ ਫਰਜ਼ਾਨਾ ਆਲਮ ਦੀ ਅਗਵਾਈ ਵਿੱਚ ਪਿੰਡਾਂ ਦੇ ਰਹਿੰਦੇ ਵਿਕਾਸ਼ ਕੰਮ ਜਲਦੀ ਪੂਰੇ ਕਰ ਲਏ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: