ਮੇਰੇ ਵਾਂਗ ਹੀ ਸੁਖਜਿੰਦਰ ਰੰਧਾਵਾ ਨੂੰ ਪਾਰਟੀ ”ਚੋਂ ਕੱਢਣ ਕੈਪ. ਅਮਰਿੰਦਰ: ਬੀਰਦਵਿੰਦਰ

ss1

ਮੇਰੇ ਵਾਂਗ ਹੀ ਸੁਖਜਿੰਦਰ ਰੰਧਾਵਾ ਨੂੰ ਪਾਰਟੀ ”ਚੋਂ ਕੱਢਣ ਕੈਪ. ਅਮਰਿੰਦਰ: ਬੀਰਦਵਿੰਦਰ

ਪਟਿਆਲਾ, 9 ਜੂਨ (ਪ.ਪ.): – ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਕਾਂਗਰਸ ‘ਚੋਂ ਕੱਢੇ ਗਏ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਗੁਰਦਾਸਪੁਰ ਵਿਚ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਉਥੋਂ ਦੇ ਜ਼ਿਲਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਾਲ ਕੁੱਟ-ਮਾਰ ਕੀਤੀ ਹੈ ਅਤੇ ਜ਼ਿਲਾ ਪ੍ਰਧਾਨ ਦੀ ਪੱਗ ਲਾਹ ਦਿੱਤੀ ਹੈ, ਉਸ ਘਟਨਾ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਪਾਰਟੀ ਵਿਚੋਂ ਕੱਢਣਾ ਚਾਹੀਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ ਇਹ ਸੀ ਕਿ ਮੈਂ ਇਕ ਆਰਟੀਕਲ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਸੀ, ਜਿਸ ਨੂੰ ਆਧਾਰ ਬਣਾ ਕੇ ਮੈਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਕੱਢਣ ਲਈ ਜੋ ਅਨੁਸ਼ਾਸਨੀ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਦਾ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰਾ ਅਪਰਾਧ ਆਈ. ਪੀ. ਸੀ. ਵਾਲਾ ਨਹੀਂ ਸੀ। ਰੰਧਾਵਾ ਦਾ ਕ੍ਰਾਈਮ ਆਈ. ਪੀ. ਸੀ. ਵਾਲਾ ਹੈ।

ਮੈਂ ਤਾਂ ਸਿਰਫ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਰੰਧਾਵਾ ਨੇ ਤਾਂ ਇਕ ਕਾਂਗਰਸੀ ਵਰਕਰ ਨੂੰ ਕੁੱਟਿਆ ਹੈ, ਲਿਹਾਜ਼ਾ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਹੁਣ ਉਨ੍ਹਾਂ ਦੇ ਇਨਸਾਫ ਦੇ ਪੱਲੜੇ ਡੋਲਣੇ ਨਹੀਂ ਚਾਹੀਦੇ। ਇਸ ਤਰ੍ਹਾਂ ਮੈਨੂੰ ਬਿਨਾਂ ਕਿਸੇ ਅਪਰਾਧ ਦੇ ‘ਸਲੀਬ’ ‘ਤੇ ਲਟਕਾ ਦਿੱਤਾ ਹੈ, ਉਸੇ ਤਰ੍ਹਾਂ ਹੁਣ ਮੇਰੇ ਤੋਂ ਕਈ ਸੌ ਗੁਣਾ ਵੱਡਾ ਕ੍ਰਾਈਮ ਕਰਨ ਵਾਲੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਮੇਰੇ ਵਾਂਗ ‘ਸਲੀਬ’ ‘ਤੇ ਲਟਕਾਉਂਦੇ ਹੋਏ ਪਾਰਟੀ ਵਿਚੋਂ ਕੱਢਿਆ ਜਾਵੇ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਵਿਚ 40 ਸਾਲ ਦਾ ਇਤਿਹਾਸ ਹੈ। ਉਹ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਦੇ ਸਾਥੀ ਰਹੇ ਹਨ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪ. ਅਮਰਿੰਦਰ ਸਿੰਘ ਨੇ ਕਈ ਵਾਰ ਕਿਹਾ ਹੈ ਕਿ ਪਾਰਟੀ ਵਿਚ ਅਨੁਸ਼ਾਸਹੀਣਤਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਅਨੁਸ਼ਾਸਨਹੀਣਤਾ ਕੀਤੀ ਹੈ, ਉਸ ਤੋਂ ਵੱਡੀ ਅਨੁਸ਼ਾਸਹੀਣਤਾ ਕੋਈ ਹੋਰ ਨਹੀਂ ਹੋ ਸਕਦੀ। ਲਿਹਾਜ਼ਾ ਤੁਰੰਤ ਜਾਂ ਤਾਂ ਰੰਧਾਵਾ ‘ਤੇ ਵੀ ਮੇਰੇ ਵਰਗੀ ਕਾਰਵਾਈ ਕੀਤੀ ਜਾਵੇ ਜਾਂ ਫਿਰ ਮੈਨੂੰ ਵੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇ।

Share Button

Leave a Reply

Your email address will not be published. Required fields are marked *