Tue. Jul 23rd, 2019

ਮੇਰੇ ’ਤੇ ਪਾਬੰਦੀ ਦਾ ਫੈਸਲਾ ਸਾਜਿਸ਼ ਤੇ ਲੋਕਤੰਤਰ ਦਾ ਕਤਲ: ਮਾਇਆਵਤੀ

ਮੇਰੇ ’ਤੇ ਪਾਬੰਦੀ ਦਾ ਫੈਸਲਾ ਸਾਜਿਸ਼ ਤੇ ਲੋਕਤੰਤਰ ਦਾ ਕਤਲ: ਮਾਇਆਵਤੀ

ਬਸਪਾ ਮੁਖੀ ਮਾਇਆਵਤੀ ਨੇ ਚੋਣ ਕਮਿਸ਼ਨ ਦੁਆਰਾ ਉਨ੍ਹਾ ਤੇ ਲਗਾਈ ਗਈ 48 ਘੰਟਿਆਂ ਦੀ ਪਾਬੰਦੀ ਨੂੰ ਦਬਾਅ ਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਇਕ ਸਾਜਿਸ਼ ਅਤੇ ਲੋਕਤੰਤਰ ਦਾ ਕਤਲ ਹੈ। ਮਾਇਆਵਤੀ ਤੇ ਕਿਸੇ ਵੀ ਚੋਣਾਂ ਸਬੰਧੀ ਗਤੀਵਿਧੀ ਚ ਸ਼ਾਮਲ ਹੋਣ ’ਤੇ 48 ਘੰਟਿਆਂ ਦੀ ਪਾਬੰਦੀ ਦੀ ਮਿਆਦ ਮੰਗਲਵਾਰ ਸਵੇਰ 6 ਵਜੇ ਸ਼ੁਰੂ ਹੋਵੇਗੀ।

ਮਾਇਆਵਤੀ ਨੇ ਸੋਮਵਾਰ ਦੇਰ ਰਾਤ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਸਹਾਰਨਪੁਰ ਦੇ ਦੇਵਬੰਦ ਚ ਦਿੱਤੇ ਗਏ ਬਿਆਨ ਤੇ ਉਨ੍ਹਾਂ ਦੀ ਸਫ਼ਾਈ ਨੂੰ ਨਜ਼ਰਅੰਦਾਜ਼ ਕਰਦਿਆ ਉਨ੍ਹਾਂ ਤੇ ਪਾਬੰਦੀ ਲਗਾ ਦਿੱਤੀ ਜਿਹੜੀ ਕਿ ਲੋਕਤੰਤਰ ਦਾ ਕਤਲ ਹੈ।

ਮਾਇਆਵਤੀ ਨੇ ਅੱਗੇ ਕਿਹਾ ਕਿ ਸੰਵਿਧਾਨ ਦੀ ਧਾਰਾ 19 ਤਹਿਤ ਕਿਸੇ ਨੂੰ ਆਪਣੀ ਗੱਲ ਰੱਖਣ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਪਰ ਚੋਣ ਕਮਿਸ਼ਨ ਨੇ ਅਜਿਹਾ ਹੁਕਮ ਦੇ ਕੇ ਮੈਨੂੰ ਬਿਨਾ ਕਿਸੇ ਸੁਣਵਾਈ ਦੇ ਗੇਰ-ਸੰਵਿਧਾਨ ਢੰਗ ਨਾਲ ਬੇਰਹਿਮੀ ਨਾਲ ਵਾਂਝਾ ਕਰ ਦਿੱਤਾ। ਇਹ ਦਿਨ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਇਹ ਫੈਸਲਾ ਕਿਸੇ ਦਬਾਅ ਚ ਲਿਆ ਗਿਆ ਹੀ ਜਾਪਦਾ ਹੈ।

ਮਾਇਆਵਤੀ ਨੇ ਕਿਹਾ ਕਿ ਕਮਿਸ਼ਨ ਨੇ ਉਨ੍ਹਾਂ ਨੂੰ ਆਪਣੇ ਭਾਸ਼ਣ ਦੀ ਕੋਈ ਸੀਡੀ ਵੀ ਮੁਹੱਈਆਂ ਨਹੀਂ ਕਰਵਾਈ। ਨਾਲ ਹੀ ਅਪੀਲ ਕੀਤੀ ਸੀ ਕਿ ਪੂਰੇ ਭਾਸ਼ਣ ਨੂੰ ਸੁਣਿਆ ਜਾਵੇ, ਜਿਸ ਨਾਲ ਇਹ ਸਾਫ਼ ਹੋ ਜਾਵੇਗਾ ਕਿ ਮੈਂ ਕਿਸੇ ਇਕ ਸਮਾਜ ਤੋਂ ਵੋਟ ਨਹੀਂ ਮੰਗੀ ਅਤੇ ਇਨ੍ਹਾਂ ਸਭ ਦੀ ਅਣਦੇਖੀ ਕਰਕੇ ਕਮਿਸ਼ਨ ਨੇ ਮੈਰੇ ’ਤੇ 48 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਗਈ।

ਬਸਪਾ ਮੁਖੀ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ’ਤੇ 72 ਘੰਟਿਆਂ ਦੀ ਰੋਕ ਲਗਾਉਣ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਨਹੀਂ ਹਨ। ਕਮਿਸ਼ਨ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪੀਐਮ ਨਰਿੰਦਰ ਮੋਦੀ ਨੂੰ ਨਫ਼ਰਤ ਫੈਲਾਉਣ ਅਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੀ ਖੁੱਲ੍ਹੀ ਛੋਟ ਦੇ ਰੱਖੀ ਹੈ।

Leave a Reply

Your email address will not be published. Required fields are marked *

%d bloggers like this: