ਮੇਰੇ ਉੱਤੇ ਦੋਸ਼ ਲਾਉਣ ਵਾਲੀ ਬੀਬੀ ਕਿਉਂ ਘਬਰਾਉਂਦੀ ਹੈ ਝੂਠ ਫੜਨ ਵਾਲੀ ਮਸ਼ੀਨ ਦੇ ਟੈੱਸਟ ਤੋਂ:  ਅਮਰਜੀਤ ਸਿੰਘ ਸੰਦੋਆ

ss1

ਮੇਰੇ ਉੱਤੇ ਦੋਸ਼ ਲਾਉਣ ਵਾਲੀ ਬੀਬੀ ਕਿਉਂ ਘਬਰਾਉਂਦੀ ਹੈ ਝੂਠ ਫੜਨ ਵਾਲੀ ਮਸ਼ੀਨ ਦੇ ਟੈੱਸਟ ਤੋਂ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 6 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਬੀਬੀ ਤਰਮਿੰਦਰ ਕੌਰ ਨੇ 28072017 ਨੂੰ ਰੋਪੜ ਦੀ ਥਾਣਾ ਸਿੱਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੈਂ (ਸੰਦੋਆ) ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਮੈਂ ਹਲਕੇ ਦਾ ਵਿਧਾਇਕ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੀ ਸਥਿਤੀ ਨੂੰ ਸਾਫ ਕਰਨ ਦੀ ਮਨਸ਼ਾ ਦੇ ਨਾਲ 031017 ਨੂੰ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਬੇਨਤੀ ਕੀਤੀ ਕਿ ਮੇਰੇ ਉੱਤੇ ਲਾਏ ਦੋਸ਼ ਨਿਰੋਲ ਝੂਠ ਦੀ ਕਹਾਣੀ ਹੈ। ਇਸ ਲਈ ਇਸ ਮਾਮਲੇ ਵਿੱਚ ਮੇਰਾ ਅਤੇ ਸ਼ਿਕਾਇਤਕਰਤਾ ਬੀਬੀ ਦਾ (ਲਾਈ ਡਿਟੈਕਟਸ਼ਨ) ਝੂਠ ਫੜਨ ਵਾਲਾ ਟੈੱਸਟ ਕਰਵਾਇਆ ਜਾਵੇ। ਪਰ ਬੀਬੀ ਤਰਮਿੰਦਰ ਕੌਰ ਨੇ 301017 ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਇਹ ਟੈੱਸਟ ਕਰਾਉਣ ਤੋਂ ਕੋਰੀ ਨਾਂਹ ਕਰ ਦਿੱਤੀ। ਸੰਦੋਆ ਨੇ ਦੱਸਿਆ ਕਿ ਚੋਣਾਂ ਤੋੋਂ ਪਹਿਲਾਂ ਚੋਣ ਦਫਤਰ  ਲਈ ਇਸ ਬੀਬੀ ਦੀ ਗਿਆਨੀ ਜ਼ੈਲ ਸਿੰਘ ਕਲੋਨੀ ਵਿੱਚ ਕੋਠੀ ਕਿਰਾਏ ਤੇ ਲਈ ਸੀ। ਜਿਸ ਨੂੰ ਵੋਟਾਂ ਤੋਂ ਬਾਅਦ ਖਾਲੀ ਕਰ ਦਿੱਤਾ ਗਿਆ ਸੀ। ਉਸ ਕੋਠੀ ਦੇ ਕਿਰਾਏ ਦਾ ਹਿਸਾਬ ਚੁਕਤਾ ਕਰਾਉਣ ਲਈ ਬੀਬੀ ਮੇਰੇ ਘਰ ਆਈ ਸੀ। ਪਰ ਇਸ ਦੇ ਨਾਲ ਆਏ ਸਤਿੰਦਰ ਧਾਲੀਵਾਲ ਨਾਂ ਦੇ ਬੰਦੇ ਦੀ ਗੱਲਬਾਤ ਤੋਂ ਲਗ ਰਿਹਾ ਸੀ ਕਿ ਉਹ ਮੈਨੂੰ ਆਮ ਆਦਮੀ ਪਾਰਟੀ ਛੱਡਣ ਦਾ ਇਸ਼ਾਰਾ ਕਰ ਰਿਹਾ ਹੈ। ਜਿਵੇਂ ਕਿ ਉਸ ਨੇ ਮੈਨੂੰ ਕਿਹਾ ਕਿ ਤੁਹਾਡੀ ਸੁਖਬੀਰ ਬਾਦਲ ਨਾਲ ਮੀਟਿੰਗ ਕਰਵਾਵਾਂਗਾ। ਜਿਸ ਕਾਰਨ ਮੈਂ ਅਤੇ ਮੇਰੀ ਪਤਨੀ ਨੇ ਉਹਨਾਂ ਨੂੰ ਹੱਥ ਬੰਨ ਕੇ ਘਰੋਂ ਜਾਣ ਦੀ ਬੇਨਤੀ ਕਰ ਦਿੱਤੀ। ਪਰ ਮੈਨੂੰ 290717 ਨੂੰ ਸਵੇਰੇ 1000 ਵਜੇ ਦੇ ਕਰੀਬ ਪਤਾ ਲੱਗਾ ਕਿ ਬੀਬੀ ਤਰਮਿੰਦਰ ਕੌਰ ਦੀ ਸ਼ਿਕਾਇਤ ਉੱਤੇ ਵੱਖਵੱਖ ਧਰਾਵਾਂ ਤਹਿਤ ਮੇਰੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਪਰਚਾ ਕੱਟਣ ਵਿੱਚ ਵਿਖਾਈ ਏਨੀ ਫੁਰਤੀ ਅਤੇ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸ. ਆਈ. ਟੀ. ਕਮੇਟੀ ਦਾ ਕਿਸੇ ਤਣਪਤਣ ਨਾ ਲੱਗਣਾ ਇਕ ਵੱਖਰਾ ਮਾਮਲਾ ਹੈ ਪਰ ਇਹ ਗੱਲ ਤਾਂ ਸਾਫ ਹੈ ਕਿ ਹਲਕੇ ਵੱਲੋਂ ਮੈਨੂੰ ਮਿਲ ਰਹੇ ਪਿਆਰ ਕਾਰਨ ਵਿਰੋਧੀ ਧਿਰਾਂ ਵੱਲੋਂ ਮੇਰਾ ਅਕਸ਼ ਖਰਾਬ ਕਰਨ ਲਈ ਇਸ ਬੀਬੀ ਨੂੰ ਮੋਹਰਾ ਬਣਾ ਕੇ ਸਾਰਾ ਜਾਲ ਬੁਣਿਆ ਗਿਆ। 3 ਮਹੀਨੇ ਪਹਿਲਾਂ ਜਿਹੜੇ ਅਕਾਲੀ ਅਤੇ ਕਾਂਗਰਸੀ ਆਗੂ ਬੀਬੀ ਨਾਲ ਹਮਦਰਦੀ ਦਿਖਾ ਰਹੇ ਸਨ, ਪ੍ਰੈੱਸ ਕਾਨਫਰੰਸਾਂ ਕਰਕੇ ਇਸ ਨੂੰ ਇਨਸਾਫ ਦਿਵਾਉਣ ਲਈ ਧਰਨੇ ਉੱਤੇ ਬੈਠਣ ਦਾ ਐਲਾਨ ਕਰਦੇ ਸਨ ਅਤੇ ਟੀ.ਵੀ. ਚੈਨਲਾਂ ਉਤੇ ਮੇਰੇ ਖਿਲਾਫ ਜ਼ਹਿਰ ਉਗਲਦੇ ਸਨ। ਉਹ ਹੁਣ ਬੀਬੀ ਤਰਮਿੰਦਰ ਕੌਰ ਨੂੰ ਕਿਉਂ ਹੱਲਾਸ਼ੇਰੀ ਨਹੀਂ ਦਿੰਦੇ ਕਿ ਉਕਤ ਟੈੱਸਟ ਕਰਵਾਉਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸੰਦੋਆ ਨੇ ਕਿਹਾ ਝੂਠ ਦੇ ਬੱਦਲ ਭਾਵੇਂ ਕਿੰਨੇ ਵੀ ਘਣੇ ਕਿਉਂ ਨਾ ਹੋਣ ਪਰ ਸੱਚ ਦੇ ਸੂਰਜ ਨੂੰ ਬਹੁਤੀ ਦੇਰ ਲੁਕੋ ਕੇ ਨਹੀਂ ਰੱਖ ਸਕਦੇ।

Share Button

Leave a Reply

Your email address will not be published. Required fields are marked *