” ਮੇਰੀ ਮਾਂ “

” ਮੇਰੀ ਮਾਂ “

ਮੈਨੂੰ ਨਹੀਂ ਸੀ ਚਹੁੰਦੇ ਫਿਰ ਵੀ ਤੇਰੇ ਵਿਹੜੇ ,

 ਮੈਂ  ਆ ਗਈ ਨੀ ਇਹ ਮੇਰੀ ਮਾਂ ।
ਤੇਰੇ ਸੁਪਨਿਆਂ ਦੀ ਤਸਵੀਰ ਮੈ ਨਾਲ ਲੈ ਕੇ,
ਆਈ ਨੀ ਇਹ ਮੇਰੀ ਮਾਂ ।
ਮੇਰੀ ਖਾਤਰ ਪਤਾ ਨੀ ਤੂੰ ਕਿੰਨੇ ਦੁੱਖ ਦਰਦ ,
ਝੱਲੇ ਨੀ ਇਹ ਮੇਰੀ ਮਾਂ ।
ਮੈਨੂੰ ਕਦੇ ਤੂੰ ਬੋਝ ਨਾ ਸਮਝੀ ਮੈ ਹਾਂ ਤੇਰੀ ਧੀ,
ਨੀ ਇਹ ਮੇਰੀ ਮਾਂ ।
ਹੁਣ ਤੂੰ ਕਦੇ ਦਲੇਰੀ ਹਾਰੀ ਨਾ ਚਰਾਗ ਕਿਸਮਤ,
ਜਗ੍ਹਾ ਲੈ ਨੀ ਇਹ ਮੇਰੀ ਮਾਂ ।
ਮੇਰੇ ਪੱਲੇ ਤਾਂ ਸਦਾ ਰਹਿੰਦੀਆਂ ਤਨਹਾਈਆਂ ਤੇ ,
ਬੁਰਆਈਆਂ ਨੀ ਇਹ ਮੇਰੀ ਮਾਂ ।
ਬਦਲ ਦੇਵਾਂਗੀ ਹੁਣ ਮੈਂ ਹਲਾਤਾਂ ਤੂੰ ਨਾ ਘਬਰਾਈ ,
ਨੀ ਇਹ ਮੇਰੀ ਮਾਂ ।
ਹਰ ਇਕ ਦੀ ਜ਼ਬਾਨ ਉੱਪਰ ਤੇਰੇ ਹੀ ਨਾਂ ਹੋਉਗਾ,
ਨੀ ਇਹ ਮੇਰੀ ਮਾਂ ।
ਤੇਰੀ ਹਿੰਮਤ ਤੇ ਮੈ ਫੁੱਲ ਝੜਾਵਾਂ ਜੇ ਨਾ ਮੇਰਾ ਕਤਲ,
ਕਰਾਵੇਂ ਸੁਣ ਨੀ ਇਹ ਮੇਰੀ ਮਾਂ ।
ਮੈ”ਹਾਕਮ ਮੀਤ” ਨੇ ਬਹੁਤ ਲਾਡਾਂ ਨਾਲ ਪਾਲੀ ਤੇਰੀ,
ਧੀ ਨੀ ਇਹ ਮੇਰੀ ਮਾਂ ।
ਜਿਹੜੀਆਂ ਕੁੱਖਾਂ ਵਿਚ ਕਤਲ ਕਰਵਾਉਂਦੀਆਂ ਧੀਆਂ ,
ਦਾ ਉਨ੍ਹਾਂ ਨੂੰ ਸਮਝਾਈ ਨੀ ਇਹ ਮੇਰੀ ਮਾਂ ।
ਪੁੱਤਾਂ ਨਾਲੇ ਤੈਨੂੰ ਵੱਧ ਕੇ ਚਾਵਾਂ ਇਹ ਗੱਲ ਯਾਦ ਰੱਖੀ ,
ਨੀ ਇਹ ਮੇਰੀ ਮਾਂ ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *

%d bloggers like this: