ਮੇਰੀ ਬੱਚੀ

ss1

ਮੇਰੀ ਬੱਚੀ

 

ਮੇਰੀ ਬੱਚੀ
ਇੱਕ ਦਿਨ ਦੀ ਹੋਈ ਹੈ
ਨਿੱਕੇ ਹੱਥ ਉਹਦੇ ਦੁੱਧ ਚਿੱਟੇ
ਮਾਸ਼ੂਮ ਤੇ ਖਾਮੋ਼ਸ ਅੱਖਾਂ
ਹਾਲੇ ਰੋਣਾ ਤੇ
ਦੁੱਧ ਪੀਣਾ ਜਾਣਦੀ
ਮਾਂ ਨੂੰ ਪਹਿਚਾਣਦੀ
ਮੈਨੂੰ ਨਾ ਜਾਣਦੀ
ਹੌੌਲੀ ਹੌਲੀ ਦਿਨ ਬੀਤਦੇ ਗਏ
ਉਹ ਇੱਕ ਦਿਨ ਤੋਂ
ਇੱਕ ਮਹੀਨੇ ਦੀ ਹੋ ਗਈ
ਕੁਝ ਬਦਲ ਗਈ ਹੈ
ਰੌਂਦੀ ਜਾਅਦਾ
ਹੱਸਦੀ ਘੱਟ ਹੈ
ਹੱਥਾਂ ਨੂੰ ਘਮਾਉਂਦੀ
ਹੱਥਾਂ ਨੂੰ ਹਲਾਉਂਦੀ ਹੈ
ਨਿੱਕੇ ਹੱਥਾਂ ਨੂੰ ਮੇਰੇ
ਚਿਹਰੇ ਨਾਲ਼
ਲਾਉਣ ਦੀ ਕੋਸਿਸ਼ ਕਰਦੀ
ਫਿਰ ਆਪਣੀ ਮਾਂ ਨੂੰ ਲੱਭਦੀ
ਦੁੱਧ ਪੀਂਦੀ
ਫਿਰ ਸੌਂ ਜਾਂਦੀ
ਕਦੇ ਕਦੇ ਰਾਤਾਂ ਨੂੰ ਜਾਗਦੀ
ਦਿਨਾਂ ਨੂੰ ਸੌਂਦੀ
ਤੇ ਕਦੇ ਦਿਨ ਨੂੰ ਸੌਂਦੀ
ਰਾਤ ਨੂੰ ਜਾਗਦੀ

ਅੱਜ ਉਹ ਤਿੰਨ ਮਹੀਨੇ ਦੀ ਹੋ ਗਈ
ਹੁਣ ਉਹ ਮੈਨੂੰ ਦੇਖ ਕੇ ਹੱਸਦੀ
ਜਿਵੇਂ ਮੈਨੂੰ ਪਹਿਚਾਣਦੀ ਹੋਵੇ
ਜਿਵੇਂ ਮੈਨੂੰ ਕੁਝ ਸਮਝਾਉਂਦੀ ਹੋਵੇ
ਆਪਣੇ ਹਾਸੇ ਨਾਲ਼
ਆਪਣੀਆਂ ਅੱਖਾਂ ਨਾਲ਼
ਆਪਣੀ ਬੇਸਮਝ ਜਿਹੀਆਂ
ਆਵਾਜ਼ਾਂ ਨਾਲ਼
ਸ਼ਾਇਦ ਉਹਦੀਆਂ ਇਹ ਗੱਲਾਂ ਹੋਣ
ਜੋ ਮੈਨੂੰ ਸਮਝ ਨਹੀਂ ਆਉਂਦੀਆਂ
ਹੁਣ ਉਹ ਆਪਣੇ ਨਿੱਕੇ ਹੱਥ
ਮੇਰੇ ਚਿਹਰੇ ਤੇ ਫੇਰਦੀ ਹੈ
ਉਹ ਮੈਨੂੰ ਕੁਝ ਕਹਿੰਦੀ ਜ਼ਰੂਰ ਹੈ
ਸ਼ਾਇਦ ਕਹਿੰਦੀ ਹੋਵੇ
ਕਿ ਮੈਂ ਕੌਣ ਹਾਂ
ਪਰ ਉਹ ਮੇਰੀ
ਬਹੁਤ ਪਿਆਰੀ ਬੱਚੀ ਹੈ
ਜਿਸ ਵਿੱਚ ਮੈਨੂੰ
ਸਾਰੇ ਗੁਣ ਨਜ਼ਰ ਆਉਂਦੇ
ਇਸ ਲਈ ਮੈਂ
ਉਸ ਨੂੰ ਕਿਹਾ ਤੂੰ ਮੇਰੀ
ਸਰਗੁਣ ਹੈ
ਮੇਰੀ ਪਿਆਰੀ ਜਿਹੀ ਸਰਗੁਣ
ਪਰ ਉਸ ਨੇ ਹਾਲੇ ਤੱਕ
ਮੈਨੂੰ ਪਾਪਾ ਨਹੀਂ ਕਿਹਾ

ਸ਼ਾਇਦ ਉਹ ਦੋ ਸਾਲਾਂ ਤੱਕ
ਮੈਨੂੰ ਪਾਪਾ ਕਹੇਗੀ
ਫਿਰ ਉਹ ਬਹੁਤ ਜਲਦੀ
ਵੱਡੀ ਹੋ ਜਾਵੇਗੀ
ਪੜ੍ਹੇਗੀ ਕੁਝ ਬਣੇਗੀ
ਫਿਰ ਉਹ ਹੋਰ ਵੱਡੀ ਹੋ ਜਾਵੇਗੀ
ਫਿਰ ਮੇਰੇ ਤੋਂ ਜੁਦਾ ਹੋ
ਨਵੇਂ ਘਰ ਚਲੇ ਜਾਵੇਂਗੀ
ਤੇ ਮੇਰੇ ਦਿਲ ਵਿੱਚ ਵਸਦਾ ਸਤਲੁਜ
ਛਲਾਂ ਮਾਰਦਾ ਮੇਰੀ ਅੱਖਾਂ ਵਿੱਚੋਂ
ਵਹਿ ਜਾਏਗਾ
ਫਿਰ ਉਹ ਮੈਨੂੰ ਕਦੇ ਕਦਾਈ
ਮਿਲਣ ਜ਼ਰੂਰ ਆਵੇਗੀ
ਮੈਨੂੰ ਖੁਸ਼ ਤੇ ਉਦਾਸ ਦੇਖਣ ਨੂੰ
ਆਪਣੇ ਸਾਰੇ ਗੁਣ ਲੈ ਕੇ
ਸਰਗੁਣ ਬਣਕੇ
ਤੇ ਮੇਰੀ ਅਰਦਾਸ ਰਹੇਗੀ
ਕਿ ਉਹ ਹਮੇਸ਼ਾ ਖੁਸ਼ ਰਹੇ
ਮੇਰੀ ਉਮਰ ਤਾਂ ਕਿ
ਮੇਰੀਆਂ ਸਭ ਖੁਸ਼ੀਆਂ
ਰੱਬ ਉਸ ਨੂੰ ਦੇਵੇ
ਜੇ ਮੇਰੇ ਵੱਸ ਹੋਵੇ
ਤਾਂ ਮੈਂ ਖੁਦ ਦੇ ਦੇਵਾਂ

ਹੇ ਰੱਬਾ
ਮੇਰੀ ਬੱਚੀ ਨੂੰ ਕੋਈ ਦੁਖ ਨਾ ਹੋਵੇ
ਉਸ ਦੇ ਸਭ ਦੁੱਖ ਮੈਨੂੰ ਦੇਵੀਂ
ਮੇਰੀ ਏਨੀ ਅਰਦਾਸ ਕਬੂਲ ਕਰੀਂ
ਮੇਰੀ ਬੱਚੀ ਨੂੰ
ਹਮੇਸ਼ਾ ਆਪਣੇ ਆਸਰੇ ਤੇ ਰੱਖੀ
ਉਸਨੂੰ ਸੱਚ ਬਖ਼ਸੀ
ਸੱਚ ਨਾਲ਼ ਰੱਖੀਂ

ਇਹ ਹੀ ਮੇਰੀ ਅਰਦਾਸ ਹੈ
ਇਹ ਹੀ ਮੇਰੀ ਅਰਦਾਸ ਹੈ

harbhajan

ਹਰਭਜਨ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ
ਜਿੰਦਵੜੀ, ਬਲਾਸ ਸ਼੍ਰੀ ਅਨੰਦਪੁਰ ਸਾਹਿਬ
ਰੂਪਨਗਰ
9592096064

Share Button

Leave a Reply

Your email address will not be published. Required fields are marked *