Tue. Oct 22nd, 2019

ਮੇਰਾ ਸਮਰਥਨ ਭਾਜਪਾ ਦੇ ਨਾਲ, ਨਹੀਂ ਲੜਾਂਗੀ ਚੋਣ : ਕਵਿਤਾ ਖੰਨਾ

ਮੇਰਾ ਸਮਰਥਨ ਭਾਜਪਾ ਦੇ ਨਾਲ, ਨਹੀਂ ਲੜਾਂਗੀ ਚੋਣ : ਕਵਿਤਾ ਖੰਨਾ

ਸ਼ਨਿਚਰਵਾਰ ਸਵੇਰੇ ਦਿੱਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਵਿਤਾ ਖੰਨਾ ਨੇ ਆਪਣੇ ਚੋਣ ਲੜਨ ਦੀਆਂ ਕਿਆਸਅਰਾਈਆਂ ਨੂੰ ਉਸ ਵੇਲੇ ਵਿਰਾਮ ਦੇ ਦਿੱਤਾ ਜਦੋਂ ਉਨ੍ਹਾਂ ਕਿਹਾ ਕਿ ਟਿਕਟ ਨਾ ਦੇਣ ਦੇ ਬਾਵਜੂਦ ਉਹ ਭਾਜਪਾ ਦੇ ਨਾਲ ਹਨ ਤੇ ਚੋਣ ਨਹੀਂ ਲੜਨਗੇ। ਉਨ੍ਹਾਂ ਆਪਣਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੇ ਮੈਨੂੰ ਇਕੱਲੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਵੱਲੋਂ ਸੰਨੀ ਦਿਓਲ ਦੀ ਜੁਆਇਨਿੰਗ ਮੌਕੇ ਮੈਨੂੰ ਬੁਲਾਇਆ ਜਾਂਦਾ ਤਾਂ ਮੈਂ ਜ਼ਰੂਰ ਆਉਂਦੀ। ਇੱਥੋਂ ਤਕ ਕਿ ਸੰਨੀ ਦਿਓਲ ਨੇ ਵੀ ਮੈਨੂੰ ਚੋਣ ਪ੍ਰਚਾਰ ਲਈ ਨਹੀਂ ਸੱਦਿਆ। ਮੈਂ ਇਸ ਨੂੰ ਨਿੱਜੀ ਮੁੱਦਾ ਨਹੀਂ ਬਣਾ ਰਹੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਫੋਨ ਨਹੀਂ ਕੀਤਾ। ਮੈਂ ਦੇਸ਼ ਦੇ ਨਿਰਮਾਣ ਲਈ ਕੰਮ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। ਹਾਲਾਂਕਿ ਮੈਨੂੰ ਚੋਣਾਂ ਲਈ ਤਿਆਰੀ ਕੱਸਣ ਲਈ ਕਿਹਾ ਗਿਆ ਸੀ, ਉਸ ਦੇ ਬਾਵਜੂਦ ਮੈਨੂੰ ਬਿਨਾਂ ਦੱਸੇ ਹੀ ਟਿਕਟ ਸੰਨੀ ਦਿਓਲ ਨੂੰ ਦੇ ਦਿੱਤੀ ਗਈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *

%d bloggers like this: