Tue. Feb 25th, 2020

ਮੇਰਾ ਕਦੇ ਕਿਸੇ ਨਾਲ ਪੰਗਾ ਨਹੀਂ ਹੋਇਆ : ਜੱਸੀ ਗਿੱਲ

ਮੇਰਾ ਕਦੇ ਕਿਸੇ ਨਾਲ ਪੰਗਾ ਨਹੀਂ ਹੋਇਆ : ਜੱਸੀ ਗਿੱਲ

ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਦੀ ਐਕਟਰ ਵਜੋਂ ਬਾਲੀਵੁੱਡ ਦੀ ਦੂਸਰੀ ਫਿਲਮ ‘ਪੰਗਾ’ ਆਉਣ ਵਾਲੀ ਹੈ। ਫਿਲਮ ਵਿੱਚ ਉਸ ਨੇ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਪਹਿਲਾਂ ਜੱਸੀ ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਦਿਸੇ ਸਨ। ਪੇਸ਼ ਹਨ ਜੱਸੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡਾ ਅਸਲੀ ਨਾਂਅ ਜਸਵੀਰ ਸਿੰਘ ਗਿੱਲ ਹੈ, ਫਿਰ ਜੱਸੀ ਨਾਂਅ ਕਿਵੇਂ ਪਿਆ?
– ਜਿਸ ਤਰ੍ਹਾਂ ਨਿਕਨੇਮ ਹੁੰਦਾ ਹੈ, ਉਸੇ ਤਰ੍ਹਾਂ ਗਿੱਲ ਮੇਰਾ ਛੋਟਾ ਨਾਂਅ ਹੈ। ਜਦ ਮੈਂ ਗਾਉਣਾ ਸ਼ੁਰੂ ਕੀਤਾ, ਤਦ ਦੋਸਤ ਅਤੇ ਮਾਤਾ-ਪਿਤਾ ਪਿਆਰ ਨਾਲ ਮੈਨੂੰ ਜੱਸੀ ਨਾਂਅ ਨਾਲ ਬੁਲਾਉਣ ਲੱਗੇ। ਬਾਕੀ ਮੇਰੇ ਸਰਟੀਫਿਕੇਟਾਂ ‘ਤੇ ਮੇਰਾ ਨਾਂਅ ਜਸਵੀਰ ਸਿੰਘ ਗਿੱਲ ਹੀ ਹੈ। ਪੰਜਾਬ ਵਿੱਚ ਜ਼ਿਆਦਾਤਰ ਅਜਿਹੇ ਹੀ ਦੋ ਨਾਂਅ ਹੁੰਦੇ ਹਨ।
* ‘ਪੰਗਾ’ ਵਿੱਚ ਤੁਹਾਡਾ ਕਰੈਕਟਰ ਕਿਹੋ ਜਿਹਾ ਹੈ? ਕੰਗਨਾ ਦੇ ਨਾਲ ਕੰਮ ਕਰਨ ਨੂੰ ਲੈ ਕੇ ਕੋਈ ਝਿਜਕ ਜਾਂ ਕਿਸੇ ਤਰ੍ਹਾਂ ਦੀ ਐਕਸਾਈਟਮੈਂਟ ਸੀ?
– ਫਿਲਮ ਵਿੱਚ ਮੇਰਾ ਸਪੋਰਟਿਵ ਕਰੈਕਟਰ ਹੈ, ਜੋ ਕੰਗਨਾ ਦਾ ਪਤੀ ਬਣਿਆ ਹੈ ਅਤੇ ਵਿਆਹ ਦੇ ਬਾਅਦ ਉਸ ਦੇ ਸੁਫਨੇ ਪੂਰੇ ਕਰਨ ਵਿੱਚ ਸਪੋਰਟ ਕਰਦਾ ਹੈ। ਪਰਵਾਰ ਵਿੱਚ ਅਸੀਂ ਤਿੰਨ ਜੀਅ ਹਾਂ, ਮੈਂ, ਮੇਰੀ ਪਤਨੀ ਅਤੇ ਬੱਚਾ। ਸਪੈਸ਼ਲੀ ਮੈਂ ਤੇ ਮੇਰਾ ਬੱਚਾ ਕੰਗਨਾ ਨੂੰ ਸਪੋਰਟ ਕਰਦੇ ਹਾਂ ਤਾਂ ਕਿ ਉਹ ਸਪੋਰਟ ਵਿੱਚ ਆਪਣਾ ਸੁਫਨੇ ਨੂੰ ਪੂਰਾ ਕਰ ਸਕੇ। ਬਾਕੀ ਰਿਹਾ ਕੰਗਨਾ ਨਾਲ ਕੰਮ ਕਰਨਾ ਦਾ ਤਜਰਬਾ ਬਹੁਤ ਵਧੀਆ ਰਿਹਾ। ਮੈਂ ਉਨ੍ਹਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ। ਲਿਹਾਜ਼ਾ ਜਦ ਇੰਨੇ ਵੱਡੇ ਸਟਾਰ ਦੇ ਨਾਲ ਕੰਮ ਕਰਦੇ ਹੋ ਤਾਂ ਕੁਝ ਨਾ ਕੁਝ ਝਿਜਕ ਤਾਂ ਹੰੁਦੀ ਹੀ ਹੈ।
* ਤੁਸੀਂ ਰੀਅਲ ਲਾਈਫ ਵਿੱਚ ਵੀ ਬੇਟੀ ਦੇ ਪਿਤਾ ਹੋ। ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਸ ਤਰ੍ਹਾਂ ਨਿਭਾਉਂਦੇ ਹੋ?
– ਪਹਿਲਾਂ ਤਾਂ ਦੱਸਣਾ ਚਾਹਾਂਗਾ ਕਿ ਮੇਰੇ ਮਾਤਾ-ਪਿਤਾ ਨੇ ਸਾਨੂੰ ਭੈਣ-ਭਰਾਵਾਂ ਨੂੰ ਕਿਸੇ ਚੀਜ਼ ਲਈ ਕਦੇ ਰੋਕਿਆ-ਟੋਕਿਆ ਨਹੀਂ। ਮੇਰੀ ਪਤਨੀ ਦੇ ਨਾਲ ਮੇਰਾ ਇਸ ਤਰ੍ਹਾਂ ਨਾਲ ਸਪੋਰਟ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ, ਉਹ ਕਰੇ। ਕੋਈ ਰੋਕ-ਟੋਕ ਨਹੀਂ ਹੈ। ਉਹ ਪਹਿਲਾਂ ਐਮ ਬੀ ਕਰ ਚੁੱਕੀ ਹੈ। ਉਨ੍ਹਾਂ ਨੂੰ ਇੰਨੇ ਸਪੋਰਟ ਦੀ ਜ਼ਰੂਰਤ ਨਹੀਂ ਹੈ। ਉਹ ਵੀ ਫੈਮਿਲੀ ਦੇ ਨਾਲ ਕੈਨੇਡਾ ਵਿੱਚ ਹੀ ਰਹਿੰਦੀ ਹੈ। ਬੇਟੀ ਅਜੇ ਇੱਕ ਸਾਲ ਦੀ ਹੀ ਹੈ।
* ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਸੋਨਾਕਸ਼ੀ ਸਿਨਹਾ ਅਤੇ ਜਿੰਮੀ ਸ਼ੇਰਗਿਲ ਦੇ ਨਾਲ ਕੰਮ ਕਰਨ ਦੀ ਕੋਈ ਦਿਲਚਸਪ ਗੱਲ ਸ਼ੇਅਰ ਕਰੋਗੇ?
– ਸੋਨਾਕਸ਼ੀ ਤੇ ਜਿੰਮੀ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਸਪੈਸ਼ਲੀ ਜਿੰਮੀ ਦੇ ਨਾਲ ਤਾਂ ਹੋਰ ਵਧੀਆ ਤਜਰਬਾ ਰਿਹਾ। ਅਸੀਂ ਦੋਵੇਂ ਪੰਜਾਬ ਤੋਂ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਸ਼ੂਟਿੰਗ ਦੌਰਾਨ ਇੰਝ ਲੱਗਦਾ ਸੀ ਕਿ ਮੈਂ ਉਨ੍ਹਾਂ ਦਾ ਛੋਟਾ ਭਰਾ ਹਾਂ।
* ਸੈੱਟ ਦੀ ਕੋਈ ਗੱਲ ਸ਼ੇਅਰ ਕਰਨਾ ਚਾਹੋਗੇ?
– ਇਸ ਦੀ ਸ਼ੂਟਿੰਗ ਅਸੀਂ ਭੋਪਾਲ ਅਤੇ ਦਿੱਲੀ ਵਿੱਚ ਕੀਤੀ। ਭੋਪਾਲ ਵਿੱਚ ਰੇਲਵੇ ਟਰੈਕ ‘ਤੇ ਅਤੇ ਜਿੱਥੇ ਡੱਬੇ ਬਣਦੇ ਹਨ, ਉਥੇ ਸ਼ੂਟਿੰਗ ਕੀਤੀ। ਇਸ ਫਿਲਮ ਦੇ ਕਾਰਨ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਸਭ ਦੇਖਣ ਦਾ ਮੌਕਾ ਮਿਲਿਆ। ਕਿਉਂਕਿ ਫੈਮਿਲੀ ਸਟੋਰੀ ਹੈ, ਸੈੱਟ ‘ਤੇ ਵੀ ਫੈਮਿਲੀ ਵਾਂਗ ਮਾਹੌਲ ਰਿਹਾ। ਸੈੱਟ ‘ਤੇ ਬੱਚਾ ਸਾਰਿਆਂ ਨਾਲ ਮਸਤੀ ਕਰਦਾ ਸੀ। ਉਹ ਬੜਾ ਵਧੀਆ ਅਨੁਭਵ ਰਿਹਾ। ਇਸ ਦੀ ਸ਼ੂਟਿੰਗ ਹੋਏ ਨੂੰ ਡੇਢ ਸਾਲ ਹੋ ਗਏ, ਅਜਿਹੀ ਕੋਈ ਹੋਰ ਗੱਲ ਯਾਦ ਨਹੀਂ।
* ਤੁਹਾਡੀ ਫਿਲਮ ਦਾ ਟਾਈਟਲ ‘ਪੰਗਾ’ ਹੈ। ਰੀਅਲ ਲਾਈਫ ਵਿੱਚ ਕਦੇ ਕਿਸੇ ਨਾਲ ਪੰਗਾ ਲਿਆ ਹੈ?
– ਮੈਨੂੰ ਇੰਡਸਟਰੀ ਵਿੱਚ ਅੱਠ-ਨੌਂ ਸਾਲ ਕੰਮ ਕਰਦੇ ਨੂੰ ਹੋ ਗਏ ਹਨ। ਪਹਿਲਾਂ ਪੰਜਾਬ ਇੰਡਸਟਰੀ ਅਤੇ ਅੱਜ ਬਾਲੀਵੁੱਡ ਵਿੱਚ ਕੰਮ ਕਰ ਰਿਹਾ ਹਾਂ। ਮੈਨੂੰ ਜੋ ਵੀ ਮਿਲਿਆ, ਆਪਣੇ ਕੰਮ ਨਾਲ ਮਿਲਿਆ ਹੈ। ਕਦੇ ਕਿਸੇ ਨਾਲ ਪੰਗਾ ਨਹੀਂ ਪਿਆ ਤੇ ਨਾ ਕਿਸੇ ਨੂੰ ਮੈਂ ਬੁਰਾ-ਭਲਾ ਕਿਹਾ ਹੈ। ‘ਪੰਗਾ’ ਆਪਣੇ ਕੰਮ ਨਾਲ ਹੈ, ਇਹ ਖੁਦ ਨਾਲ ਖੁਦ ਦੇ ਲਈ ਚੈਲੇਂਜ ਲੈਣ ਵਾਂਗ ਹੈ। ਬਾਕੀ ਮੇਰੀ ਪਰਵਰਿਸ਼ ਅਜਿਹੀ ਰਹੀ ਕਿ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਿਆ ਗਿਆ।

 

Source: Punjabipost

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: