ਮੇਜਰ ਸਿੰਘ ਵਿਰਕ ਪੀਰਕੇ ਨੂੰ ਜਨਰਲ ਸਕੱਤਰ ਥਾਪਿਆ

ss1

ਮੇਜਰ ਸਿੰਘ ਵਿਰਕ ਪੀਰਕੇ ਨੂੰ ਜਨਰਲ ਸਕੱਤਰ ਥਾਪਿਆ

28-19
ਸ਼ਾਮ ਸਿੰਘ ਵਾਲਾ, 27 ਮਈ (ਕਰਮ ਸੰਧੂ)-ਸ਼੍ਰੋਮਣੀ ਅਕਾਲੀ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਅੱਜ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ ਅਕਾਲੀ ਦਲ ਲਈ ਇਮਾਨਦਾਰ ਸਿਪਾਹੀ ਬਣਕੇ ਚੱਲ ਰਹੇ ਅਹੁਦੇਦਾਰਾਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਗਿਆ ਜਿਸ ਵਿੱਚ ਸ: ਮੇਜਰ ਸਿੰਘ ਵਿਰਕ ਨੂੰ ਜਨਰਲ ਸਕੱਤਰ ਥਾਪਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਵਿਰਕ ਨੇ ਦੱਸਿਆ ਕਿ ਉਹ ਅਕਾਲੀ ਦਲ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਉਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਵਰਦੇਵ ਸਿੰਘ ਨੋਨੀ ਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਜੋ ਪਾਰਟੀ ਵੱਲੋਂ ਉਸ ਉਭਰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਇਹ ਡਿਊਟੀ ਪੂਰੀ ਸ਼ਿੱਦਤ ਨਾਲ ਨਿਭਾਏਗਾ। ਇਸ ਮੌਕੇ ਜੋਗਿੰਦਰ ਸਿੰਘ ਸਵਾਈਕੇ ਜ਼ਿਲਾ ਪ੍ਰਧਾਨ, ਰਸਦੀਪ ਸਿੰਘ ਥੇਹ ਗੁੱਜਰ, ਕੁਲਦੀਪ ਸਿੰਘ ਸਮਰਾ, ਜਗਰੂਪ ਸਿੰਘ, ਸੁਖਵਿੰਦਰ ਸਿੰਘ ਕਿਲੀ, ਜਗਸੀਰ ਸਿੰਘ ਔਲਖ, ਗੁਰਜੀਤਸਿੰਘ ਵਿਰਕ, ਬੱਬੂ ਪੀਰਕੇ, ਜਤਿੰਦਰ ਸਿੰਘ ਕਲੱਬ ਪ੍ਰਘਾਨ, ਦੇਸਰਾਜ ਸਰਪੰਚ ਪੀਰਕੇ, ਕੁਲਦੀਪ ਸਿੰਘ, ਸਤਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਮੈਂਬਰ ਪੰਚਾਇਤ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *