ਮੇਕ ਇਨ ਇੰਡੀਆ

ss1

ਮੇਕ ਇਨ ਇੰਡੀਆ

ਦਿੰਦਾ ਰਿਹਾ ਜੋ ਹੌਕਾ
ਹਾਕਮ ਹਿੱਕ ਠੋਕ ਕੇ
ਭੋਲੇ ਭਾਲੇ ਲੋਕਾਂ ਅੱਗੇ
ਮੇਕ ਇੰਨ ਇੰਡੀਆ ਦਾ ।
ਅੱਜ ਪੜਿਆ ਅਖਬਾਰਾਂ ਚ
ਓ ਵਿਦੇਸ਼ੀ ਕੰਪਨੀਆਂ ਨੂੰ
ਇਨਵੇਸਟ ਇੰਨ ਇੰਡੀਆ
ਦਾ ਸੱਦਾ ਦੇ ਰਿਹਾ ਸੀ ।
ਯੋਗ ਗੁਰੂ ਬਾਬਾ ਜੀ
ਯੋਗ ਸਿਖਾਉਂਦਾ ਸਿਖਾਉਂਦਾ
ਕਦ ਬਿਜ਼ਨਸਮੈਨ ਬਣਿਆ
ਪਤਾ ਹੀ ਨਾ ਲੱਗਿਆ।
ਬਿਜ਼ਨਸਮੈਨ ਜੋ ਕਦੇ ਬਾਬਾ ਸੀ
ਕਾਲੇ ਧੰਨ ਤੇ ਰੌਲਾ ਪਾਉਂਦਾ ਪਾਉਂਦਾ
ਆਪਣੇ ਮੂੰਹ ਤੇ ਟੇਪ ਲਗਾ ਕੇ
ਟੀ ਵੀ ਤੇ ਚੀਜ਼ਾਂ ਵੇਚ ਰਿਹਾ ਸੀ।
ਡਿਜੀਟਲ ਇੰਡੀਆ ਬਨਾਉਣ ਵਾਲੇ
ਕਿਉਂ ਜਾਨਵਰਾਂ ਦੇ ਪਿੱਛੇ ਕਤਲ ਕਰਨ
ਗੱਲ ਸਮਝ ਨਹੀਂ ਆਉਂਦੀ
ਫਿਰ ਵੀ ਕੋਸ਼ਿਸ਼ ਜਾਰੀ ਹੈ।
ਕੋਈ ਇਕ ਵੀ ਨਾ ਮਿਲਿਆ
ਉਸਦੇ ਹੱਕ ਚ ਖੜਨ ਵਾਲਾ
ਮਾਸੂਮ ਜਿਹਾ ਬੱਚਾ ਜੋ
ਬਚਪਨ ਤੋਂ ਚਾਹ ਵੇਚ ਰਿਹਾ ਸੀ।

ਐਮੀ

Share Button

Leave a Reply

Your email address will not be published. Required fields are marked *