Thu. Apr 25th, 2019

ਮੂਰਤੀਆਂ ਮਾਮਲੇ ਤੇ ਮਾਇਆਵਤੀ ਦਾ ਜਵਾਬ, ਜੇਕਰ ਭਗਵਾਨ ਰਾਮ ਤੇ ਸਰਦਾਰ ਪਟੇਲ ਦੀ ਮੂਰਤੀ ਸਹੀ ਹੈ ਤਾਂ ਮੇਰੀ ਕਿਉਂ ਨਹੀਂ?

ਮੂਰਤੀਆਂ ਮਾਮਲੇ ਤੇ ਮਾਇਆਵਤੀ ਦਾ ਜਵਾਬ, ਜੇਕਰ ਭਗਵਾਨ ਰਾਮ ਤੇ ਸਰਦਾਰ ਪਟੇਲ ਦੀ ਮੂਰਤੀ ਸਹੀ ਹੈ ਤਾਂ ਮੇਰੀ ਕਿਉਂ ਨਹੀਂ?

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਮੁੱਖ ਮਾਇਆਵਤੀ ਨੇ ਲਖਨਊ ਅਤੇ ਨੋਇਡਾ ‘ਚ ਬਣੇ ਸਮਾਰਕਾਂ ‘ਚ ਲੱਗੀਆਂ ਆਪਣੀਆਂ ਮੂਰਤੀਆਂ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਇਹ ਜਨਭਾਵਨਾ ਦਾ ਪ੍ਰਤੀਕ ਹਨ। ਉਨ੍ਹਾਂ ਮੁੱਖ ਮੰਤਰੀ ਕਾਰਜਕਾਲ ‘ਚ ਵਾਂਝੇ ਅਤੇ ਦਲਿਤ ਸਮੁਦਾਇ ਲਈ ਕੀਤੇ ਗਏ ਕੰਮਾਂ ਤੇ ਤਿਆਗ ਨੂੰ ਦੇਖਦੇ ਹੋਏ ਅਤੇ ਦਲਿਤ ਮਹਿਲਾ ਆਗੂ ਹੋਣ ਦੇ ਨਾਤੇ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਜਨਭਾਵਨਾ ਦੇ ਪ੍ਰਤੀਕ ਵਜੋਂ ਆਪਣੀਆਂ ਮੂਰਤੀਆਂ ਲਗਵਾਈਆਂ ਹਨ।

ਮਾਇਆਵਤੀ ਨੇ ਕਿਹਾ ਕਿ ਕਾਂਸ਼ੀਰਾਮ ਦੀਆਂ ਮੂਰਤੀਆਂ ਨਾਲ ਉਨ੍ਹਾਂ ਦੀਆਂ ਮੂਰਤੀਆਂ ਲਗਾਉਣ ਦੀ ਵਿਧਾਨ ਸਭਾ ਦੀ ਇੱਛਾ ਖ਼ਿਲਾਫ਼ ਉਹ ਨਹੀਂ ਜਾ ਸਕਦੀ ਸੀ। ਉਨ੍ਹਾਂ ਦੀਆਂ ਮੂਰਤੀਆਂ ਲਗਾਉਣਾ ਵਿਧਾਨ ਸਭਾ ਦੀਆਂ ਜਨਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਦੀ ਇੱਛਾ ਦਾ ਨਤੀਜਾ ਹੈ।

ਮਾਇਆਵਤੀ ਨੇ ਸਿਰਫ਼ ਉਨ੍ਹਾਂ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾਉਣ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆ ‘ਚ ਵੀ ਸਰਕਾਰੀ ਖ਼ਰਚ ਨਾਲ ਮੂਰਤੀਆਂ ਬਣਾਈਆਂ ਗਈਅਂ ਹਨ, ਜਿਨ੍ਹਾਂ ਬਾਰੇ ਸਵਾਲ ਨਹੀਂ ਚੁੱਕੇ ਜਾ ਰਹੇ। ਇਨ੍ਹਾਂ ਵਿਚ ਬਸਪਾ ਨੇ ਗੁਜਰਾਤ ‘ਚ ਸਰਦਾਰ ਪਟੇਲ ਦਾ ‘ਸਟੈਚੂ ਆਫ ਯੂਨਿਟੀ’ ਅਤੇ ਆਯੁੱਧਿਆ ‘ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਭਗਵਾਨ ਰਾਮ ਦੀ ਸਭ ਤੋਂ ਵੱਡੀ ਮੂਰਤੀ ਬਣਾਏ ਜਾਣ ਦੇ ਐਲਾਨ ਦੀ ਉਦਾਹਰਨ ਦਿੱਤੀ। ਨਾਲ ਹੀ ਦੇਸ਼ ਦੇ ਹੋਰ ਹਿੱਸਿਆ ‘ਚ ਲੱਗੀਆਂ ਮੂਰਤੀਆਂ ਦਾ ਵੀ ਹਵਾਲਾ ਦਿੱਤਾ ਹੈ।

ਇੰਨਾ ਹੀ ਨਹੀਂ ਮਾਇਆਵਤੀ ਨੇ ਹਾਥੀਆਂ ਨੂੰ ਪਾਰਟੀ ਦਾ ਚਿੰਨ੍ਹ ਦੱਸਦੇ ਹੋਏ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਭਾਰਤੀ ਅਤੇ ਵਿਸ਼ਵ ਸੰਸਕ੍ਰਿਤੀ ‘ਚ ਹਾਥੀ ਆਰਕੀਟੈਕਚਰ ਕਲਾਕਾਰੀ ਅਤੇ ਸਵਾਗਤ ਦਾ ਪ੍ਰਤੀਕ ਮੰਨੇ ਗਏ ਹਨ। ਉਨ੍ਹਾਂ ਇਸ ਸਿਲਸਿਲੇ ‘ਚ ਰਾਸ਼ਟਰਪਤੀ ਭਵਨ ਤੇ ਹੋਰ ਥਾਵਾਂ ‘ਤੇ ਲੱਗੀਆਂ ਹਾਥੀਆਂ ਦੀਆਂ ਮੂਰਤੀਆਂ ਦਾ ਹਵਾਲਾ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: