ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਮੂਨਕ ਵਿੱਖੇ ਤਕਰੀਬਨ 12 ਕਿੱਲੇ ਕਣਕ ਅਤੇ 50 ਕਿੱਲੇ ਨਾੜ ਸੜਿਆ

ਮੂਨਕ ਵਿੱਖੇ ਤਕਰੀਬਨ 12 ਕਿੱਲੇ ਕਣਕ ਅਤੇ 50 ਕਿੱਲੇ ਨਾੜ ਸੜਿਆ

ਮੂਨਕ 24 ਅਪ੍ਰੈਲ (ਸੁਰਜੀਤ ਸਿੰਘ ਭੁਟਾਲ) ਨਜਦੀਕੀ ਪਿੰਡ ਬੱਲਰਾਂ ਅਤੇ ਦੇਹਲਾ ਰੋਡ ਮੂਨਕ ਵਿੱਖੇ ਤਕਰੀਬਨ 12 ਕਿੱਲੇ ਕਣਕ ਅਤੇ 50 ਕਿੱਲੇ ਨਾੜ ਸੜਣ ਦਾ ਸਮਾਚਾਰ ਪ੍ਰਾਪਤ ਹੋਇਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਲਰਾਂ ਮੂਨਕ ਰੋਡ ਤੇ ਬਖੇਲ ਸਿੰਘ ਦੇ ਟਰਾਂਸਫਰਮ ਦੇ ਬਿਜਲੀ ਦੀ ਸਪਾਰਕ ਹੋਣ ਕਾਰਨ ਖੇਤ ਵਿੱਚ ਖੜੀ ਤਕਰੀਬਨ 4.5 ਕਿੱਲੇ ਕਣਕ ਅਤੇ 25 ਕਿੱਲੇ ਨਾੜ ਸੜ ਕੇ ਸਵਾਹ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਲਰਾਂ ਫੀਡਰ ਦੀ ਬਿਜਲੀ ਦੀ ਸਪਾਲਈ ਰਾਤ ਨੂੰ ਬੰਦ ਕੀਤੀ ਹੋਈ ਸੀ। ਜਦੋਂ ਵਾਰੀ ਆਉਣ ਤੇ ਸਵੇਰੇ 4 ਵਜੇ ਬਿਜਲੀ ਗਰਿੱਡ ਵੱਲੋਂ ਬਿਜਲੀ ਦੀ ਸਪਾਲਈ ਛੱਡੀ ਗਈ ਤਾਂ ਬਖੇਲ ਸਿੰਘ ਦੇ ਟਰਾਂਸਫਾਰਮਰ ਦੀ ਤਾਰ ਟੁੱਟੀ ਹੋਈ ਸੀ ਜਿਸ ਕਾਰਨ ਉਤੇ ਬਿਜਲੀ ਦੀ ਸਪਾਰਕਿੰਗ ਹੋਈ ਅਤੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ।ਇਸ ਮੋਕੇ ਨਾਇਬ ਤਹਿਸੀਲਦਾਰ ਹਰੀ ਸਿੰਘ ਅਤੇ ਐਸ.ਐਚ.ਓ ਮੂਨਕ ਗੁਰਪ੍ਰੀਤ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪਿੰਡ ਵਾਸੀਆ ਅਤੇ ਖੇਤਾ ਦੇ ਮਾਲਕਾ ਨੇ ਬਹੁੱਤ ਹੀ ਮੁਸ਼ਕਿਲ ਨਾਲ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
ਇਸ ਸਬੰਧੀ ਕਿਸਾਨ ਪ੍ਰੇਮ ਸਿੰਘ ਬੱਲਰਾਂ, ਮਿੱਠੂ ਸਿੰਘ ਬੱਲਰਾਂ, ਕਾਲਾ ਸਿੰਘ ਬੱਲਰਾਂ, ਮਹਿੰਦਰ ਸਿੰਘ (ਮਿੰਦਾ) ਸਾਬਕਾ ਸਰਪੰਚ ਨੇ ਪੰਜਾਬ ਸਰਕਾਰ ਅਤੇ ਉੱਕਤ ਮਾਲ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾ ਦੀ ਕਣਕ ਦੀ ਫਸਲ ਨੂੰ ਅਤੇ ਨਾੜ ਨੂੰ ਅੱਗ ਲਾਗੀ ਹੈ ਉਹਨਾ ਨੂੰ ਮੁਆਵਜਾ ਦਿੱਤਾ ਜਾਵੇ।
ਦੂਜੇ ਪਾਸੇ ਅੱਜ ਦੁਪਿਹਰ ਦੇਹਲਾਂ ਮੂਨਕ ਰੋਡ ਬਾਬਾ ਬਾਲਕ ਨਾਥ ਫੀਡਰ ਤੇ ਬਿਜਲੀ ਦੀਆਂ ਢਿੱਲੀਆਂ ਤਾਰਾ ਕਾਰਨ ਸਪਾਰਕ ਹੋਣ ਤੇ ਤਕਰੀਬਨ 25 ਤੋਂ 30 ਕਿੱਲਿਆ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਨੁਕਸਾਨ ਵੱਜੋ ਤਕਰੀਬਨ 6 ਕਿੱਲੇ ਕਣਕ ਅਤੇ 20 ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ ਹੈ। ਇਸ ਮੌਕੇ ਫਾਇਰ ਬ੍ਰਿਗੇਡ ਅਤੇ ਮੌਕੇ ਮੌਜੁਦ ਲੋਕਾ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ।ਇਸ ਮੌਕੇ ਪੀੜਤ ਕਿਸਾਨ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਮੂਨਕ , ਜੋਗਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਮੀਹਾਂ ਸਿੰਘ ਸਮੇਤ ਦਰਜਨਾ ਕਿਸਾਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾ ਨੂੰ ਹੋਏ ਨੁਕਸਾਨ ਦਾ ਬਨਦਾ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾਵੇ ਅਤੇ ਢਿੱਲੀਆਂ ਤਾਰਾ ਸਬੰਧੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਐਸ.ਡੀ.ਓ ਅਮਿਤ ਗੁੱਪਤਾ ਆਪਣੇ ਕਰਮਚਾਰੀਆ ਨਾਲ ਮੋਕੇ ਦਾ ਜਾਇਜਾ ਲੈਣ ਪਹੁੰਚੇ ਅਤੇ ਉਹਨਾ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਹਾਦਸਾ ਬਿਜਲੀ ਦੀਆਂ ਢਿੱਲੀਆਂ ਤਾਰਾ ਕਾਨ ਹੋਇਆ ਹੈ। ਇਸ ਲਾਈਨ ਬਿਜਲੀ ਦੀਆ ਤਾਰਾ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਅਤੇ ਠੇਕੇਦਾਰ ਨਾਲ ਗੱਲਬਾਤ ਕਰਕੇ ਤਾਰਾ ਢਿੱਲੀਆ ਹੋਣ ਸਬੰਧੀ ਪੜਤਾਲ ਕਰਾਂਗੇ ਅਤੇ ਕਿਸਾਨਾ ਦਾ ਜੋ ਵੀ ਨੁਕਸਾਨ ਹੋਇਆ ਹੈ ਇਸ ਦੀ ਰਿਪੋਰਟ ਵਿਭਾਗ ਨੂੰ ਭੇਜਾਗੇ।
ਜਦੋਂ ਇਸ ਸਬੰਧੀ ਨਾਇਬ ਤਹਿਸੀਲਦਾਰ ਮੂਨਕ ਹਰੀ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾ ਨੇ ਕਿਹਾ ਕਿ ਮੌਕੇ ਤੇ ਮੌਜੂਦ ਲੋਕਾ ਦੇ ਦੱਸਣ ਮੁਤਾਬਕ ਇਹ ਅੱਗ ਬਿਜਲੀ ਦੀਆਂ ਤਾਰਾ ਦੇ ਸਪਾਰਕ ਨਾਲ ਹੋਈ ਹੈ॥ ਬਾਕੀ ਪੜਤਾਲ ਜਾਰੀ ਹੈ।

Leave a Reply

Your email address will not be published. Required fields are marked *

%d bloggers like this: