ਮੁੱਲ ਪੈਂਦਾ ਨੀ ਕਲਮ ਦਾ ਸੱਚ ਬਿਨਾ………।

ss1

ਮੁੱਲ ਪੈਂਦਾ ਨੀ ਕਲਮ ਦਾ ਸੱਚ ਬਿਨਾ………।

ਛਾਂ ਠੰਡੀ ਲੱਭਨੀ ਨੀ ਬੋਹੜ ਜੇਹੀ,ਚਾਹੇ A C ਲੱਖਵਧਾਈ ਜਾਓ
ਸਕੂਨ ਮਿਲਣਾ ਨੀ ਮਾਂ ਦੇ ਚਰਨਾਂ ਜੇਹਾ, ਲੱਖ ਪੱਥਰਾਂ ਤੇ ਨੱਕ ਘਸਾਈ ਜਾਓ
ਨੂਰ ਦਿਸਦਾ ਨੀ ਸਿਰ ਦੇ ਸਾਈ ਬਿਨਾ , ਲੱਖ ਮਾਲਸ਼ਾ ਮੂੰਹ ਤੇ ਕਰਾਈ ਜਾਓ
ਨਜ਼ਾਰਾ ਆਉਂਦਾ ਨੀ ਆਪਣੀ ਚੀਜ ਜੇਹਾ, ਲੱਖ ਮੰਗਕੇ ਟੋਰ ਬਣਾਈ ਜਾਓ
ਸਕੇ ਭਾਈਆਂ ਜਿਹਾ ਲੱਭਣਾ ਨਾ ਸਾਕ ਕੋਈ, ਲੱਖ ਭਾਵੇਂ ਯਾਰ ਬਣਾਈ ਜਾਓ।
ਹੋਵੇ ਨਾ ਚੜ੍ਹਾਈ ਗੁਰੂ ਜੀ ਦੀ ਮਿਹਰ ਬਿਨ, ਲੱਖ ਮੁੱਛਾਂ ਨੂੰ ਵੱਟ ਚੜਾਈ ਜਾਓ।
ਅਕਲ ਨਾ ਆਵੇ ਅਪਣੇ ਤੇ ਲੱਗੀ ਬਿਨ, ਲੱਖ ਕਿਸੇ ਨੂੰ ਗਿਆਨ ਪੜਾਈ ਜਾਓ।
ਬੰਦਾ ਜਚਦਾ ਨੀ ਬਿਨਾਂ ਕੰਮ ਨੇਕ ਕੀਤਿਆਂ, ਲੱਖ ਤਾਜ ਸਿਰ ਤੇ ਸਜਾਈ ਜਾਓ।
ਖੁਸੀਆ ਨਾ ਆਉਣ ਘਰ ਪਿਆਰ ਤੋਂ ਬਿਨਾ, ਲੱਖ ਭਾਵੇਂ ਤਿਉਹਾਰ ਮਨਾਈ ਜਾਓ
ਐਬ ਕੋਈ ਵੀ ਹੋਵੇ ਬੰਦੇ ਨੂੰ ਬਹੁਤ ਮਾੜਾ,ਨਹੀਂ ਹਟਦਾ ਲੱਖ ਹਟਾਈ ਜਾਓ।
ਪਿਆਰ ਰੂਹਾਂ ਦੇ ਮਿਲਣ ਤੇ ਹੋ ਜਾਂਦਾ, ਜਲੱਖ ਨਜ਼ਰਾਂ ਭਾਵੇਂ ਚੁਰਾਈ ਜਾਓ।
ਇਸ਼ਕ਼ ਨਿਭਦਾ ਨੀ ਕਦੇ ਵਿਸ਼ਵਾਸ ਬਿਨਾ, ਭਾਵੇਂ ਲੱਖ ਤਵੀਤ ਕਰਾਈ ਜਾਓ।
ਮੁੱਲ ਪੈਂਦਾ ਨੀ Wਕਲਮ ਦਾ ਸੱਚ ਬਿਨਾ, ਭਾਵੇਂ ਲਿਖ ਲਿਖ ਚੁੰਝ ਘਸਾਈ ਜਾਓ।
ਦਾਰੂ ਛੁਟਦੀ ਨੀ ਮਾਰੇ ਮਨ ਦੇ ਬਿਨਾ, ਲੱਖ ਭਾਵੇਂ ਡੋਜ ਘਟਾਈ ਜਾਓ।
” ਭੀਖੀ ਵਾਲਿਆ ” ਚੇਹਰੇ ਤੇ ਰੱਖ ਹਾਸਾ ਉੱਚੇ ਵੇਖ ਨਾ ਖੂਨ ਮਚਾਈ ਜਾਓ।
ਹੈਪੀ ਸਿੰਘ ਖ਼ੁਰਮੀ, ਭੀਖੀ ।

9815060166
Share Button

Leave a Reply

Your email address will not be published. Required fields are marked *