Sun. May 26th, 2019

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਕੋਠੀ ਦਾ ਘਿਰਾਓ ਕਰਨ ਆਏ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਬੋਲਤੀ ਹੋਈ ਬੰਦ : ਨਕੱਈ

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਕੋਠੀ ਦਾ ਘਿਰਾਓ ਕਰਨ ਆਏ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਬੋਲਤੀ ਹੋਈ ਬੰਦ : ਨਕੱਈ

 

ਚੰਡੀਗੜ੍ਹ, 16 ਮਈ (ਨਿਰਪੱਖ ਆਵਾਜ਼): ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਵੱਲੋਂ ਅੱਜ ਪੰਜਾਬ ਸਰਕਾਰ ਤੇ 12 ਹਜਾਰ ਕਰੋੜ ਰੁਪਏ ਦੇ ਘੋਟਾਲਾ ਕਰਨ ਦੇ ਬੇਵਜਾਹ ਦੋਸ਼ ਲਾਉਂਦਿਆਂ ਸਿਆਸਤ ਚਮਕਾਉਣ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸਿਸ਼ ਕੀਤੀ ਗਈ ਪਰ ਆਪ ਪਾਰਟੀ ਦੇ ਲੀਡਰਾਂ ਦੀ ਉਸ ਸਮੇਂ ਬੋਲਤੀ ਹੀ ਬੰਦ ਹੋ ਗਈ ਜਦੋਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਪਹਿਲਾਂ ਤੋਂ ਹੀ ਵਰਕਰਾਂ ਦਾ ਰਿਹਾਇਸ਼ ਤੇ ਇੰਤਜਾਰ ਕਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੈਲਕਮ ਕੀਤਾ ਅਤੇ ਸਾਰੀਆਂ ਗੱਲਾਂ ਦਾ 1-1 ਕਰਕੇ ਠੋਕਵਾਂ ਜਵਾਬ ਦਿੱਤਾ। ਹੈਰਾਨਗੀ ਉਸ ਵੇਲੇ ਹੋਰ ਵੀ ਦੇਖਣ ਨੂੰ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਰਕਾਰ ਤੇ ਦੋਸ਼ ਲਾਉਣ ਲਈ ਕੋਈ ਸਵਾਲ ਹੀ ਨਾ ਬਹੁੜਿਆ ਤੇ 15 ਮਿੰਟ ਮੁੱਖ ਮੰਤਰੀ ਸਾਹਿਬ ਨੇ ਆਪ ਦੇ ਲੀਡਰਾਂ ਦੀਆਂ ਗੱਲਾਂ ਸੁਣੀਆਂ। ਆਖਰਕਾਰ ਸਿਆਸੀ ਡਰਾਮਾ ਕਰਨ ਆਏ ਆਮ ਆਦਮੀ ਦੇ ਵਰਕਰ ਮੂੰਹ ਲਮਕਾ ਕੇ ਵਾਪਸ ਜਾਂਦੇ ਰਹੇ ”ਸਲਾਮ ਹੈ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ” ਜਿਹਨਾਂ ਦੀ ਅਗਵਾਈ ਵਿੱਚ ਪੰਜਾਬ ਹਮੇਸ਼ਾ ਹੀ ਤਰੱਕੀ ਵੱਲ ਅਗਰਸਰ ਰਿਹਾ।

Leave a Reply

Your email address will not be published. Required fields are marked *

%d bloggers like this: