ਮੁੱਖ ਮੰਤਰੀ ਵੱਲੋਂ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਨ ’ਤੇ ਵਧਾਈ

ss1

ਮੁੱਖ ਮੰਤਰੀ ਵੱਲੋਂ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਨ ’ਤੇ ਵਧਾਈ

ਚੰਡੀਗੜ, 16 ਜੂਨ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਲੋਟ ਤੋਂ ਆਪਣੀ ਪਾਰਟੀ ਦੇ ਵਿਧਾਇਕ ਅਜੈਬ ਸਿੰਘ ਭੱਟੀ ਦੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਸ੍ਰੀ ਭੱਟੀ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਭੱਟੀ ਦਾ ਪ੍ਰਸ਼ਾਸਨਿਕ ਤੇ ਸਿਆਸੀ ਤਜਰਬਾ ਇਸ ਪਵਿੱਤਰ ਅਹੁਦੇ ਦੀ ਸ਼ਾਨ ਵਿੱਚ ਵਧਾਏਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਿਆਸਤ ਭੱਟੀ ਦੇ ਖੂਨ ਵਿੱਚ ਹੈ ਜੋ ਉਨਾਂ ਨੂੰ ਆਪਣੇ ਪਿਤਾ ਸਵਰਗੀ ਸ. ਅਰਜਨ ਸਿੰਘ ਪਾਸੋਂ ਵਿਰਸੇ ਵਿੱਚ ਮਿਲੀ ਹੈ ਜਿਨਾਂ ਨੇ ਸਾਲ 1957 ਵਿੱਚ ਨਿਹਾਲ ਸਿੰਘ ਵਾਲਾ ਦੇ ਤਤਕਾਲੀ ਸਾਂਝੇ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ।ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ੍ਰੀ ਭੱਟੀ ਨੂੰ ਸਾਦਗੀ, ਸਲੀਕਾ ਅਤੇ ਬੇਬਾਕ ਸੁਭਾਅ ਵਜੋਂ ਜਾਣਿਆ ਜਾਂਦਾ ਹੈ, ਜੋ ਲੋਕਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਭਲਾਈ ਲਈ ਡਟ ਕੇ ਕੰਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਭੱਟੀ ਡਿਪਟੀ ਸਪੀਕਰ ਦੇ ਵੱਕਾਰੀ ਅਹੁਦੇ ਦਾ ਮਾਣ ਹੋਰ ਵਧਾਉਣਗੇ।ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਸ੍ਰੀ ਭੱਟੀ ਨੇ ਸਾਲ 2007 ਅਤੇ 2012 ਵਿੱਚ ਭੁੱਚੋ ਵਿਧਾਨ ਸਭਾ ਹਲਕਾ ਅਤੇ ਸਾਲ 2017 ਵਿੱਚ ਮਲੋਟ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ।

Share Button

Leave a Reply

Your email address will not be published. Required fields are marked *