ਮੁੱਖ ਮੰਤਰੀ ਵੱਲੋਂ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਘੰਰਸ਼ ਦਾ ਐਲਾਨ

ss1

ਮੁੱਖ ਮੰਤਰੀ ਵੱਲੋਂ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਘੰਰਸ਼ ਦਾ ਐਲਾਨ

5 ਨਵੰਬਰ ਨੂੰ ਸ਼੍ਰੀ ਅਮ੍ਰਿੰਤਸਰ ਸਾਹਿਬ, 16 ਨਵੰਬਰ ਨੂੰ ਲੁਧਿਆਣਾ ਤੇ 25 ਨਵੰਬਰ ਨੂੰ ਪਟਿਆਲਾ ਦੇ ਬਜ਼ਾਰਾਂ ‘ਚ ਕੱਚੇ ਮੁਲਾਜ਼ਮਾਂ ਤੇ ਨੋਜਵਾਨਾਂ ਦੇ ਦੁਖਾਂਦ ਨੂੰ ਦਰਸਾਉਦੀਆ ਝਾਕੀਆ ਕੱਢਣ ਦਾ ਐਲਾਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤ ਮਹੀਨੇ ਬੀਤ ਜਾਣ ਤੇ ਠੇਕਾ ਮੁਲਾਜ਼ਮਾਂ ਨਾਲ ਇਕ ਵਾਰ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਰਕਾਰ ਵਿਰੁੱਧ ਸਘੰਰਸ਼ ਦਾ ਐਲਾਨ ਕਰ ਦਿੱਤਾ ਹੈ।ਠੇਕਾ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਤਿੰਨ ਨਗਰ ਨਿਗਮਾਂ ਸ਼੍ਰੀ ਅਮ੍ਰਿੰਤਸਰ ਸਾਹਿਬ, ਲੁਧਿਆਣਾ ਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸਰਕਾਰ ਦੇ ਝੂਠੇ ਵਾਅਦਿਆ/ਦਾਵਇਆ ਤੇ ਨੋਜਵਾਨਾਂ ਦੇ ਦੁਖਾਂਦ ਨੂੰ ਦਰਸਾਉਦਦੀਆ ਝਾਕੀਆ ਕੱਢਣ ਦਾ ਐਲਾਨ ਕਰ ਦਿੱਤਾ ਹੈ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ, ਅਮ੍ਰਿੰਤਪਾਲ ਸਿੰਘ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਜੋਤ ਰਾਮ ਨੇ ਕਿਹਾ ਕਿ ਕਾਂਗਰਸ ਵੱਲੋਂ ਸਰਕਾਰ ਵਿਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨੋਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਅਤੇ ਕਈ ਹੋਰ ਵਾਅਦੇ ਕੀਤੇ ਗਏ ਸਨ ਪ੍ਰੰਤੂ ਹੁਣ ਸਰਕਾਰ ਨੇ ਇਸ ਮਸਲੇ ਤੇ ਚੁੱਪੀ ਧਾਰ ਲਈ ਹੈ ਅਤੇ ਬੀਤੇ 7 ਮਹੀਨਿਆ ਵਿਚ ਨੋਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਪ੍ਰਤੀ ਕੋਈ ਠੋਸ ਉਪਰਾਲਾ ਨਹੀ ਕੀਤਾ ਗਿਆ ਹੋਰ ਤਾਂ ਹੋਰ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਦੇ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਹਨ।ਆਗੂਆ ਨੇ ਕਿਹਾ ਕਿ ਨਗਰ ਨਿਗਮਾਂ ਵਿਚ ਕੱਢੀਆ ਜਾਣ ਵਾਲੀਆ ਝਾਕੀਆ ਵਿਚ ਦੱਸਿਆ ਜਾਵੇਗਾ ਕਿ ਪੰਜਾਬ ਵਿਚ ਕਿਵੇ ਇਕ ਯੋਜਨਾਬੰਦ ਤਰੀਕੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਸੋਸ਼ਣ ਕੀਤਾ ਜਾ ਰਿਹਾ ਹੈ। ਝਾਕੀਆ ਵਿਚ ਇਹ ਵੀ ਵਿਖਾਇਆ ਜਾਵੇਗਾ ਕਿ ਬੱਚਾ ਕਿੰਨ੍ਹਾ ਹਲਾਤਾਂ ਵਿਚ ਸਕੂਲ/ਕਾਲਜ ਵਿਚ ਪੜ ਕੇ ਨੋਕਰੀ ਦੀ ਭਾਲ ਕਰਦਾ ਹੈ ਅਤੇ ਕਿਹੜੇ ਹਲਾਤਾਂ ਵਿਚ ਉਨਾਂ੍ਹ ਨੂੰ ਨੋਕਰੀ ਦਿੱਤੀ ਜਾ ਰਹੀ ਹੈ।ਇਹਨਾਂ ਨੋਕਰੀਆ ਤੇ ਕੰਮ ਕਰਦੇ ਹੋਏ ਉਨ੍ਹਾਂ ਦਾ ਭਵਿੱਖ ਕੀ ਹੈ ਅਤੇ ਇਸ ਤਰ੍ਹਾ ਦੀ ਨੋਕਰੀ ਕਰਦੇ ਹੋਏ ਉਨ੍ਹਾਂ ਨੋਜਵਾਨਾਂ ਦਾ ਪਰਿਵਾਰਿਕ ਤੇ ਸਮਾਜਿਕ ਸਟੇਟਸ ਕੀ ਹੈ।ਇਸ ਦੇ ਨਾਲ ਹੀ ਕਾਗਰਸ ਵੱਲੋਂ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਅਤੇ ਉਨ੍ਹਾਂ ਵਾਅਦਿਆ ਤੇ ਕੀਤੀ ਕਾਰਵਾਈ ਨੂੂੰ ਝਾਕੀਆ ਵਿਚ ਦਰਸਾਇਆ ਜਾਵੇਗਾ। ਇਨ੍ਹਾਂ ਝਾਕੀਆ ਰਾਹੀ ਇਹ ਵੀ ਦੱਸਿਆ ਜਾਵੇਗਾ ਕਿ ਪੰਜਾਬ ਦਾ ਨੋਜਵਾਨ ਇਸ ਸਮੇਂ ਕਿਸ ਸਥਿਤੀ ਵਿਚ ਹੈ ਅਤੇ ਅੱਜ ਦੇ ਨੋਜਵਾਨ ਨੂੰ ਪੱਕਾ ਰੋਜਗਾਰ ਨਾ ਦੇ ਕੇ ਕਿਵੇ ਉਸ ਦੀ ਮਜਬੂਰੀ ਦਾ ਫਾਇਦਾ ਲਿਆ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਮੋਜੂਦਾ ਸਮੇਂ ਵਿਚ ਕਿਸਾਨਾ ਵੱਲੋਂ ਖੁਦਕੁਸ਼ੀਆ ਕੀਤੀਆ ਜਾ ਰਹੀਆ ਹਨ ਅਤੇ ਪੰਜਾਬ ਦੇ ਨੋਜਵਾਨਾਂ ਦੇ ਹਲਾਤ ਵੀ ਇਸ ਤਰ੍ਹਾ ਬਣਾਏ ਜਾ ਰਹੇ ਕਿ ਆਉਣ ਵਾਲੇ ਸਮੇਂ ਵਿਚ ਨੋਜਵਾਨ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜਬੂਰ ਹੋਣਗੇ ਕਿਉਕਿ ਨੋਜਵਾਨਾਂ ਨੂੰ ਪੱਕਾ ਰੋਜਗਾਰ ਨਹੀ ਦਿੱਤਾ ਜਾ ਰਿਹਾਅਤੇ 10-12 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਨਿਗੁਣੀਆ ਤਨਖਾਹਾਂ ਦੇ ਕੇ ਕੱਚੇ ਤੋਰ ਤੇ ਰੱਖਿਆ ਹੋਇਆ ਹੈ ਅਤੇ ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪੱਕਾ ਨਹੀ ਕੀਤਾ ਜਾ ਰਿਹਾ।
ਆਗੂਆ ਨੇ ਕਿਹਾ ਕਿ ਠੇਕਾ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿਚ ਐਕਟ ਬਣਾਇਆ ਗਿਆ ਸੀ ਪ੍ਰੰਤੂ ਹੁਣ ਮੋਜੂਦਾ ਕਾਂਗਰਸ ਸਰਕਾਰ ਐਕਟ ਵਿਚ ਸੋਧ ਕਰਨ ਜਾਂ ਰਹੀ ਹੈ ਜੋ ਕਿ ਸਰਾਸਰ ਮੁਲਾਜ਼ਮਾਂ ਨਾਲ ਧੱਕਾ ਹੈ। ਆਗੂਆ ਨੇ ਕਿ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਵੀ ਸਰਕਾਰ ਬਹੁਤ ਸਮਾਂ ਟਪਾ ਰਹੀ ਹੈ। ਆਗੂਆ ਨੇ ਕਿਹਾ ਕਿ ਇਕ ਪਾਸੇ ਪਹਿਲ਼ਾਂ ਸੁਵਿਧਾਂ ਮੁਲਾਜ਼ਮਾ ਆਪਣੀਆ ਤਨਖਾਹਾਂ ਅਤੇ ਦਫਤਰੀ ਖਰਚੇ ਦੀ ਪੂਰਤੀ ਕਰਨ ਉਪਰੰਤ ਵੀ ਸਰਕਾਰ ਨੂੰ ਕਮਾਈ ਕਰਕੇ ਦਿੰਦੇ ਸਨ ਪ੍ਰੰਤੂ ਹੁਣ ਸੇਵਾਂ ਕੇਂਦਰਾਂ ਦੇ ਨਾਮ ਤੇ ਨਾ ਤਾਂ ਕੰਮ ਹੋ ਰਹੇ ਹਨ ਉਲਟਾਂ ਸਰਕਾਰ ਕੰਪਨੀ ਨੂੰ ਵਾਧੂ ਪੈਸੇ ਦੇ ਕੇ ਆਪਣਾ ਬੋਝ ਵਧਾ ਰਹੀ ਹੈ।
ਆਗੂਆ ਨੇ ਕਿਹਾ ਕਿ 2 ਵਾਰ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਜੀ ਨਾਲ ਹੋਈ ਮੀਟਿੰਗ ਵਿਚ ਵੀ ਉਨਾਂ੍ਹ ਨੇ ਭਰੋਸ ਾਦਿੱਤਾ ਸੀ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਪਿਛਲ਼ੇ ਮਹੀਨੇ ਸਰਕਾਰ ਵੱਲੋਂ ਬਣਾਈ ਕਮੇਟੀ ਵਿਚ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਭਵਨ ਚੰਡੀਗੜ ਵਿਖੇ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ ਵਿਚ ਵੀ ਭਰੋਸਾ ਦਿੱਤਾ ਸੀ ਕਿ ਗੁਰਦਾਸਪੁਰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਮੁਲਾਜ਼ਮ ਾਂਨਾਲ ਮੀਟਿੰਗ ਕਰਨਗੇ ਪ੍ਰੰਤੂ ਹੁਣ ਗੁਰਦਾਸਪੁਰ ਚੋਣ ਜਿੱਤਣ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਤੋਂ ਮੁੰਹ ਮੋੜ ਲਿਆ ਹੈ ਅਤੇ ਕੋਈ ਗੱਲਬਾਤ ਨਹੀ ਕੀਤੀ ਜਾ ਰਹੀ ਹੈ।ਆਗੂਆ ਨੇ ਕਿਹਾ ਕਿ ਸਰਕਾਰ ਕੀਤੇ ਵਾਅਦੇ ਦੇ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਨੂੰ ਅਣਗੋਲਿਆ ਕਰਨ ਰਹੀ ਹੈ ਜਿਸ ਕਰਕੇ ਮੁਲਾਜ਼ਮ ਸਘੰਰਸ਼ ਕਰਨ ਨੂੰ ਮਜ਼ਬੂਰ ਹਨ। ਇਸੇ ਤਹਿਤ ਮੁਲਾਜ਼ਮਾਂ ਵੱਲੋਂ5 ਨਵੰਬਰ ਨੂੰ ਸ਼੍ਰੀ ਅਮ੍ਰਿੰਤਸਰ ਸਾਹਿਬ, 16 ਨਵੰਬਰ ਨੂੰ ਲੁਧਿਆਣਾ ਤੇ 25 ਨਵੰਬਰ ਨੂੰ ਪਟਿਆਲਾ ਵਿਖੇਕੱਚੇ ਮੁਲਾਜ਼ਮਾਂ ਤੇ ਨੋਜਵਾਨਾਂ ਦੇ ਦੁਖਾਂਦ ਨੂੰ ਦਰਸਾਉਦੀਆ ਝਾਕੀਆ ਕੱਢਣ ਦਾ ਐਲਾਨ ਕਰ ਦਿੱਤਾ ਹੈ।ਮੁਲਾਜ਼ਮ ਝਾਕੀਆ ਬਣਾ ਕੇ ਬਜ਼ਾਰਾਂ ਵਿੂਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਕੀਤੇ ਵਾਅਦਿਆ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ। ਜੇਕਰ ਫਿਰ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਮੁਲਾਜ਼ਮ ਦਸੰਬਰ ਮਹੀਨੇ ਵਿਧਾਨ ਸਭਾਂ ਸੈਸ਼ਨ ਤੋਂ ਪਹਿਲਾਂ ਚੰਡੀਗੜ ਵਿਖੇ ਭੁੱਖ ਹੜਤਾਲ ਸ਼ੁਰੂ ਕਰਨਗੇ।

Share Button

Leave a Reply

Your email address will not be published. Required fields are marked *