ਮੁੱਖ ਮੰਤਰੀ ਬਾਦਲ 8 ਅਤੇ 9 ਜੁਲਾਈ ਨੂੰ ਵੱਖ ਵੱਖ ਪਿੰਡਾਂ ਵਿਚ ਕਰਨਗੇ ਸੰਗਤ ਦਰਸ਼ਨ -:ਡਾ: ਦਲਜੀਤ ਸਿੰਘ ਚੀਮਾ

ਮੁੱਖ ਮੰਤਰੀ ਬਾਦਲ 8 ਅਤੇ 9 ਜੁਲਾਈ ਨੂੰ ਵੱਖ ਵੱਖ ਪਿੰਡਾਂ ਵਿਚ ਕਰਨਗੇ ਸੰਗਤ ਦਰਸ਼ਨ -:ਡਾ: ਦਲਜੀਤ ਸਿੰਘ ਚੀਮਾ

ਸੰਗਤ ਦਰਸ਼ਨਾਂ ਦੋਰਾਂਨ ਜਿੱਥੇ ਮੁੱਖ ਮੰਤਰੀ ਪੰਜਾਬ ਲੋਕਾਂ ਦੀਆਂ ਸਮਸਿੱਆਵਾਂ ਸੁਨਣਗੇ ਉਥੇ ਵਿਕਾਸ ਦੇ ਕੰਮਾਂ ਲਈ ਗਰਾਂਟਾਂ ਦਾ ਐਲਾਨ ਵੀ ਕਰਨਗੇ-: ਡਾ:ਚੀਮਾ

7-37

 

ਸ਼੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ 8 ਅਤੇ 9 ਜੁਲਾਈ ਨੂੰ ਵੱਖ ਵੱਖ ਪਿੰਡਾਂ ਵਿਚ ਸੰਗਤ ਦਰਸ਼ਨ ਕਰਨਗੇ। ਇਹ ਪ੍ਰਗਟਾਵਾ ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅਜ ਪਿੰਡ ਮਕੋੜੀ ਅਤੇ ਦੁੱਗਰੀ ਪਿੰਡਾਂ ਦਾ ਦੋਰਾ ਕਰਨ ਮੌਕੇ ਪਿੰਡ ਦੁੱਗਰੀ ਵਿਖੇ ਕੀਤਾ। ਉਨਾਂ ਦਸਿਆ ਕਿ 8 ਜੁਲਾਈ ਨੂੰ ਮੁਖ ਮੰਤਰੀ ਪੰਜਾਬ ਪਿੰਡ ਖੁਆਸਪੁਰਾ, ਲੋਦੀਮਾਜਰਾ, ਘਨੌਲੀ, ਨਵੀ ਅਨਾਜ ਮੰਡੀ ਰੂਪਨਗਰ (ਨੂਰਪੁਰਬੇਦੀ ਬਲਾਕ ਦੇ ਬਾਕੀ ਰਹਿੰਦੇ 13 ਪਿੰਡਾਂ ਦਾ )ਅਤੇ ਫੂਲਪੁਰਗਰੇਵਾਲ ਵਿਖੇ ਸੰਗਤ ਦਰਸਨ ਕਰਨਗੇ ਅਤੇ 9 ਜੁਲਾਈ ਨੂੰ ਪਿੰਡ ਪੁਰਖਾਲੀ ਮੀਆਂਪੁਰ,ਰੂਪਨਗਰ ਸ਼ਹਿਰ ਦੀ ਨਵੀਂ ਦਾਣਾ ਮੰਡੀ, ਖੈਰਾਬਾਦ , ਅਤੇ ਜੀ.ਐਸ.ਅਸਟੇਟ ਵਿਖੇ ਸੰਗਤ ਦਰਸ਼ਨ ਕਰਨਗੇ। ਉਨ੍ਰਾਂ ਇਹ ਵੀ ਦਸਿਆ ਕਿ ਇਹ ਸੰਗਤ ਦਰਸ਼ਨ ਪ੍ਰੋਗਰਾਂਮ ਦੋਵੇ ਦਿਨ ਸਵੇਰੇ 7 ਵਜ਼ੇ ਸੂਂਰੂ ਹੋ ਜਾਣਗੇ।
ਉਨਾਂ ਕਿਹਾ ਕਿ ਇੰਨਾ ਸੰਗਤ ਦਰਸ਼ਨਾਂ ਦੋਰਾਂਨ ਜਿੱਥੇ ਮੁੱਖ ਮੰਤਰੀ ਪੰਜਾਬ ਲੋਕਾਂ ਦੀਆਂ ਸਮਸਿੱਆਵਾਂ ਸੁਨਣਗੇ ਉਥੇ ਵਿਕਾਸ ਦੇ ਕੰਮਾਂ ਲਈ ਗਰਾਂਟਾਂ ਦਾ ਐਲਾਨ ਵੀ ਕਰਨਗੇ। ਉਨ੍ਰਾਂ ਇਹ ਵੀ ਕਿਹਾ ਕਿ ਇੰਨਾ ਸੰਗਤ ਦਰਸ਼ਨਾ ਦੌਰਾਨ ਵਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਆਪਣੀਆਂ ਸਮਸਿਆਵਾਂ ਮੁਖ ਮੰਤਰੀ ਪੰਜਾਬ ਨੂੰ ਦਸੋ ਤਾਂ ਜੋ ਉਹ ਮੋਕੇ ਹਾਜਰ ਅਧਿਕਾਰੀਆਂ ਨੂੰ ਇੰਨਾਂ ਦੇ ਹਲ ਲਈ ਹਦਾਇਤਾ ਜਾਰੀ ਕਰ ਸਕਣ। ਉਨਾਂ ਖਾਸ ਕਰ ਮਹਿਲਾ ਮੰਡਲਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਵੀ ਇੰਨਾ ਸੰਗਤ ਦਰਸ਼ਨਾ ਦੌਰਾਨ ਆਉਣ ਤਾਂ ਜੋ ਉਨਾਂ ਨੂੰ ਵੀ ਮਹਿਲਾ ਮੰਡਲਾਂ ਲਈ ਸਹਾਇਤਾ ਮਿਲ ਸਕੇ।ਡਾ. ਚੀਮਾਂ ਨੇ ਪਿੰਡ ਦੇ ਸਪੋਰਟਸ ਕਲੱਬ ਦੇ ਮੈਬਰਾਂ ਨੂੰ ਵੀ ਪੰਚਾਇਤ ਮੈਬਰਾਂ ਨਾਲ 8 ਜੁਲਾਈ ਨੂੰ ਘਨੌਲੀ ਵਿਖੇ ਸੰਗਤ ਦਰਸ਼ਨ ਵਿੱਚ ਸ਼ਮੂਲੀਅਤ ਕਰਨ ਦੀ ਪ੍ਰਰੇਣਾ ਕੀਤੀ।
ਇਸ ਮੋਕੇ ਡਾ. ਚੀਮਾਂ ਨੇ ਕਿਹਾ ਕਿ ਪਿੰਡ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਪਿੰਡ ਦੇ ਹਾਈ ਸਕੂਲ ਨੂੰ ਅੱਪਗਰੇਡ ਕਰਦੇ ਹੋਏ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਸਾਲ ਦੋਰਾਂਨ ਇਸ ਸਕੂਲ ਵਿਚ ਪਲੱਸ-ਵੰਨ ਦੇ ਦਾਖਲੇ ਸ਼ੂਰੂ ਹੋ ਜਾਣਗੇ ਅਤੇ ਜਲਦੀ ਹੀ ਇਸ ਸਕੂਲ ਵਿਚ ਪ੍ਰਿੰਸੀਪਲ ਅਤੇ ਬਾਕੀ ਸਟਾਫ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਇਸ ਤੌ ਇਲਾਵਾ ਬਾਕੀ ਸਹੂਲਤਾਂ ਵੀ ਹੋਲੀ ਹੋਲੀ ਇਸ ਸਕੂਲ ਵਿਚ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।ਉਨ੍ਰਾਂ ਇਹ ਵੀ ਦਸਿਆ ਕਿ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਮੁੱਖ ਸੜਕ ਤੌਂ ਪਿੰਡ ਦੀ ਧਰਮਸ਼ਾਲਾ ਤੱਕ ਦੀ ਸੜਕ ਦੀ ਮੰਜੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਸੜਕ ਨੂੰ 27.47 ਲੱਖ ਰੁਪਏ ਦੀ ਲਾਗਤ ਨਾਲ ਬਣਾ ਦਿੱਤਾ ਜਾਵੇਗਾ।ਇਸ ਸੜਕ ਦਾ ਟੈਂਡਰ ਲਗਾਇਆ ਜਾ ਚੁਕਿੱਆ ਹੈ।ਉਨ੍ਰਾਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸੀ ਲਈ ਐਸਟੀਮੈਟ ਲਗਾਉਣ ਲਈ ਵੀ ਕਿਹਾ।
ਇਸ ਮੋਕੇ ਹੋਰਨਾਂ ਤੋ ਇਲਾਵਾ ਸ਼੍ਰੀਮਤੀ ਲੀਲਾ ਦੇਵੀ ਸਰਪੰਚ , ਸ਼੍ਰੀ ਸੁਭਾਸ ਚੰਦ ਸਰਪੰਚ ਥਲੋ ਚੈੜੀਆਂ,ਸ਼੍ਰੀ ਰਾਜੇਸ਼ ਕੁਮਾਰ ਰਾਜੂ ਦੁਗਰੀ, ਸ਼੍ਰੀ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨਿਅਰ,ਸ਼੍ਰੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ,ਡਾ. ਹਰਚਰਨਦਾਸ ਸੈਰ ਜਿਲਾ ਸਿਖਿਆ ਅਫਸਰ (ਪ੍ਰਾਈਮਰੀ),ਸ਼੍ਰੀ ਮੇਜਰ ਸਿੰਘ ਉਪ ਸਿਖਿਆ ਅਫਸਰ , ਸ਼੍ਰੀ ਰਾਜੇਸਵਰ ਜੈਨ, ਸ਼੍ਰੀ ਮੁਕੇਸ਼ ਮਹਾਜਨ,ਸ਼੍ਰੀ ਪਰਵਿੰਦਰਪਾਲ ਸਿੰਘ ਬਿੰਟਾਂ, ਸ਼੍ਰੀ ਬਾਊ ਰਾਮ ਪੰਚ , ਸ਼੍ਰੀ ਧਰਮ ਸਿੰਘ ਠੇਕੇਦਾਰ,ਸ਼੍ਰੀ ਸੁਰਮੁੱਖ ਸਿੰਘ,ਸ਼੍ਰੀ ਨਵੀਨ ਬਾਲੀ ਖੁਰਾਕ ਸਪਲਾਈ ਅਫਸਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: