ਮੁੱਖ ਮੰਤਰੀ ਬਾਦਲ ਵੱਲੋਂ ਸੰਗਤ ਦਰਸ਼ਨ ਵਿੱਚ ਐਲਾਨੀਆਂ ਗ੍ਰਾਂਟਾਂ ਪੰਚਾਇਤਾਂ ਨੂੰ ਨਾ ਮਿਲਣ ਕਾਰਨ ਸਰਪੰਚ ਪ੍ਰੇਸ਼ਾਨ

ਮੁੱਖ ਮੰਤਰੀ ਬਾਦਲ ਵੱਲੋਂ ਸੰਗਤ ਦਰਸ਼ਨ ਵਿੱਚ ਐਲਾਨੀਆਂ ਗ੍ਰਾਂਟਾਂ ਪੰਚਾਇਤਾਂ ਨੂੰ ਨਾ ਮਿਲਣ ਕਾਰਨ ਸਰਪੰਚ ਪ੍ਰੇਸ਼ਾਨ

screenshot_2016-10-11-15-18-53-1-1ਦਿੜ੍ਹਬਾ ਮੰਡੀ 11 ਅਕਤੂਬਰ (ਰਣ ਸਿੰਘ ਚੱਠਾ)-ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਦੇ ਲਈ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਪੰਜਾਬ ਦੇ ਸਾਰੇ ਹੀ ਹਲਕਿਆਂ ਵਿੱਚ ਸੰਗਤ ਦਰਸ਼ਨ ਕੀਤੇ ਗਏ ਸਨ ਅਤੇ ਕੁੱਝ ਹਲਕਿਆਂ ਵਿੱਚ ਅੱਜ ਜਾਰੀ ਹਨ।ਇਸੇ ਲੜੀ ਤਹਿਤ 2-3 ਜੁਲਾਈ ਨੂੰ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਵੀ ਸ੍ਰ ਪ੍ਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ,ਵਿੱਤ ਮੰਤਰੀ ਸ੍ ਪ੍ਰਮਿੰਦਰ ਸਿੰਘ ਢੀਂਡਸਾ ਨੇ ਹਲਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਚ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਨੂੰ ਖੁਸ਼ ਕਰਨ ਲਈ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੱਖਾ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਸੀ।ਪਰ ਸੰਗਤ ਦਰਸ਼ਨ ਦੇ ਲਗਭਗ 3-4 ਮਹੀਨੇ ਬੀਤ ਜਾਣ ਦੇ ਬਾਵਜੂਦ ਪੰਚਾਇਤਾਂ ਨੂੰ ਐਲਾਨੀਆਂ ਗ੍ਰਾਂਟਾਂ ਦਾ ਇੱਕ ਵੀ ਪੈਸਾ ਨਹੀਂ ਮਿਲਿਆ। ਜਿਸ ਕਾਰਨ ਸਰਪੰਚਾਂ ਵਿੱਚ ਭਾਰੀ ਨਮੋਸ਼ੀ ਵੇਖਣ ਨੂੰ ਮਿਲ ਰਹੀ ਹੈ।ਪੰਚਾਇਤਾਂ ਕੋਲ ਗ੍ਰਾਂਟਾਂ ਦਾ ਪੈਸਾ ਨਾ ਆਉਣ ਕਾਰਨ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਸਾਰੇ ਕੰਮ ਠੱਪ ਪਏ ਹਨ ਅਤੇ ਇੱਕਾ ਦੁੱਕਾ ਸਰਪੰਚਾਂ ਵੱਲੋਂ ਪੈਸੇ ਆਉਣ ਦੀ ਆਸ ਵਿੱਚ ਆਪਣੀ ਨਿੱਜੀ ਕਮਾਈ ਨਾਲ ਪਿੰਡਾਂ ਵਿੱਚ ਵਿਕਾਸ ਕਾਰਜ ਸੁਰੂ ਕੀਤੇ ਹੋਏ ਹਨ।ਸ੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ।ਜਿਸ ਦਾ ਖਮਿਆਜ਼ਾ ਸ੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।ਹਲਕਾ ਦਿੜ੍ਹਬਾ ਨਾਲ ਸਬੰਧਤ ਮਲਕੀਤ ਸਿੰਘ ਰਟੋਲਾਂ, ਰਾਜਵੀਰ ਸਿੰਘ ਖਡਿਆਲ,ਜਗਤਾਰ ਸਿੰਘ ਜਨਾਲ,ਰੱਬਦਾਸ ਛਾਜਲੀ,ਗੋਗੀ ਚੋਧਰੀ ਰੋਗਲਾ,ਪਰਮਿੰਦਰ ਸਿੰਘ ਚੱਠਾ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਸ੍ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਿੜਬੇ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਆ ਰਹੇ ਹਨ।ਏਨਾ ਇਕੱਠੇ ਹੋਏ ਨੋਜਵਾਨਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਆਪਣੀ ਇੱਜਤ ਬਚਾਉਣ ਲਈ ਹਾਰ ਦੇ ਡਰ ਤੋਂ ਲਹਿਰੇ ਹਲਕੇ ਦੇ ਪਿੰਡਾਂ ਨੂੰ ਧੜਾ ਧੜ ਬੇ ਹਿਸਾਬਾ ਪੈਸਾ ਵੰਡ ਰਹੇ ਹਨ।ਦੁਜੇ ਪਾਸੇ ਦਿੜ੍ਹਬਾ ਹਲਕੇ ਦੇ ਪਿੰਡ ਵਿਕਾਸ ਪੱਖੋਂ ਪਛੜ ਰਹੇ ਹਨ।ਨੋਜਵਾਨਾਂ ਨੇ ਕਿਹਾ ਕਿ ਇਕੱਲਾ ਲਹਿਰਾ ਸੀਟ ਜਿੱਤਣ ਨਾਲ ਪੰਜਾਬ ਵਿੱਚ ਦੁਆਰਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀ ਬਣ ਸਕਦੀ।ਉਨ੍ਹਾਂ ਕਿਹਾ ਕਿ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਪੰਜਾਬ ਸਰਕਾਰ ਦਾ ਖਜਾਨਾ ਮੰਤਰੀ ਹੋਣ ਦੇ ਨਾਂ ਤੇ ਸਾਰੇ ਹੀ ਹਲਕਿਆਂ ਨੂੰ ਇੱਕ ਬਰਾਬਰ ਗ੍ਰਾਂਟਾਂ ਦੇਣ ਦਾ ਫਰਜ ਬਣਦਾ ਹੈ।ਪਰ ਢੀਂਡਸਾ ਪਰਿਵਾਰ ਸੰਗਰੂਰ ਜਿਲੇ ਦੇ ਬਾਕੀ ਹਲਕਿਆਂ ਦੀ ਅਣਦੇਖੀ ਕਰਕੇ,ਸਿਰਫ ਲਹਿਰਾ ਹਲਕੇ ਨੂੰ ਤਰਜੀਹ ਦੇ ਰਿਹਾ।
ਕੀ ਕਹਿੰਦਾਂ ਹੈ ਹਲਕੇ ਦਾ ਵਿਧਾਇਕ: ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਵਿੱਚ ਹਲਕੇ ਨੂੰ ਮੁੱਖ ਮੰਤਰੀ ਵੱਲੋਂ 25 ਕਰੋੜ ਦੀਆਂ ਗ੍ਰਾਂਟਾਂ ਐਲਾਨੀਆਂ ਗਈਆਂ ਸਨ।ਜਿਸ ਵਿੱਚ 5 ਕਰੋੜ ਦੀ ਹੋਰ ਗ੍ਰਾਂਟ ਮਨਜੂਰ ਕਰਵਾਉਣ ਲੱਗਿਆ ਦੇਰੀ ਜਰੂਰ ਹੋ ਗਈ।ਉਨਾਂ ਕਿਹਾ ਕਿ ਕੁੱਝ ਦਿਨਾਂ ਵਿੱਚ ਹੀ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: