ਮੁੱਖ ਮੰਤਰੀ ਬਾਦਲ ਨੇ ਕਲਾਨੋਰ ਦੇ ਸਰਕਾਰੀ ਡਿਗਰੀ ਕਾਲਜ ਤੇ ਸਬ-ਡਵੀਜ਼ਨ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ – 2 ਕਰੋੜ 61 ਲੱਖ ਰੁਪਏ ਦੇ ਚੈੱਕ ਵੀ ਵੰਡੇ

ss1

ਮੁੱਖ ਮੰਤਰੀ ਬਾਦਲ ਨੇ ਕਲਾਨੋਰ ਦੇ ਸਰਕਾਰੀ ਡਿਗਰੀ ਕਾਲਜ ਤੇ ਸਬ-ਡਵੀਜ਼ਨ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ – 2 ਕਰੋੜ 61 ਲੱਖ ਰੁਪਏ ਦੇ ਚੈੱਕ ਵੀ ਵੰਡੇ

ਕੇਜਰੀਵਾਲ ਸਤਲੁਜ ਯਮੁਨਾ ਲਿੰਕ ਨਹਿਰ ਤੇ ਆਪਣੀ ਸਹੂਲਤ ਅੁਨਸਾਰ ਬਦਲਦੇ ਹਨ ਬਿਆਨਬਾਜ਼ੀ : ਬਾਦਲ

ਕਲਾਨੌਰ (ਗੁਰਦਾਸਪੁਰ), 13 ਦਸੰਬਰ, 2016 : ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਰਹੱਦੀ ਲੋਕ ਅਸਲ ਦੇਸ਼ ਭਗਤ ਹਨ, ਜੋ ਸਰਹੱਦਾਂ ਤੇ ਮੁਸੀਬਤਾਂ ਝੱਲ ਕੇ ਦੇਸ਼ ਦੀ ਸੇਵਾ ਕਰਦੇ ਹਨ ਅਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਸਰਹੱਦੀ ਕਿਸਾਨਾਂ ਦੀ ਬਾਂਹ ਫੜ੍ਹੀ ਜਾਵੇ।
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਥਾਨਕ ਦਾਣਾ ਮੰਡੀ ਕਲਾਨੋਰ ਵਿਖੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਿਸਾਨ ਜਿਨਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਸੀ ਨੂੰ 2 ਕਰੋੜ 61 ਲੱਖ ਰੁਪਏ ਦੇ ਮੁਆਵਜ਼ੇ ਦੇ ਚੈੱਕ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਹਮੇਸਾਂ ਬਾਂਹ ਫੜੀ ਹੈ ਅਤੇ ਹਰ ਔਖ ਦੀ ਘੜੀ ਵਿਚ ਲੋਕਾਂ ਦੇ ਸਾਥ ਦਿੱਤਾ ਹੈ ਤੇ ਜਿਨਾਂ ਕਿਸਾਨਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ ਉਨਾਂ ਦੀ ਵਿੱਤੀ ਸਹਾਇਤਾ ਕੀਤੀ ਹੈ, ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ। । ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੈਂਕੜੇ ਕਿਸਾਨ ਜਿਨਾਂ ਦੀ 21 ਹਜ਼ਾਰ ਏਕੜ ਦੇ ਕਰੀਬ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਹੈ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਧਰਤੀ ਦੇ ਪੁੱਤਰ ਕਿਸਾਨਾਂ ਲਈ ਹਮੇਸਾਂ ਉਨਾਂ ਅੱਗੇ ਹੋ ਕੇ ਕਿਸਾਨੀ ਦੇ ਹੱਕ ਦੇ ਗੱਲ ਕੀਤੀ ਹੈ ਅਤੇ ਸਰਕਾਰ ਵੀ ਇਸ ਨੂੰ ਡਿਊਟੀ ਸਮਝਦੀ ਹੋਈ ਆਪਣੇ ਫਰਜ਼ ਅਦਾ ਕਰਦੀ ਹੈ।
ਮੁੱਖ ਮੰਤਰੀ ਪੰਜਾਬ ਸ. ਬਾਦਲ ਨੇ ਅੱਗੇ ਕਿਹਾ ਕਿ ਉਹ ਸਰਹੱਦੀ ਕਿਸਾਨਾਂ ਦੀ ਮੁਸ਼ਕਿਲ ਤੋਂ ਜਾਣੂੰ ਹੈ ਅਤੇ ਉਨਾਂ ਦੇ ਮੁਸ਼ਕਿਲਾਂ ਦੇ ਹੱਲ ਲਈ ਭਾਰਤ ਸਰਕਾਰ ਨਾਲ ਮੁਸ਼ਕਿਲਾਂ ਸਾਂਝੀਆਂ ਕਰਦੇ ਹਨ। ਸ. ਬਾਦਲ ਨੇ ਕਿਹਾ ਕਿ 1992 ਤੋਂ 2002 ਨੂੰ ਅਕਾਲੀ –ਭਾਜਪਾ ਸਰਕਾਰ ਦੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ , ਜਿਸਨੂੰ ਹੁਣ ਵਧਾ ਕੇ 10 ਹਜਾਰ ਰੁਪਏ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦ ਤੇ ਮੁਸ਼ਕਿਲਾਂ ਸਹਿ ਕੇ ਕੰਮ ਕਰਦੇ ਲੋਕਾਂ ਦੇ ਹਿੱਤ ਲਈ ਹਮੇਸ਼ਾਂ ਯਤਨਸੀਲ ਰਹੀ ਹੈ।
ਸ. ਬਾਦਲ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਚਾਹੇ ਉਹ ਰਾਜ ਵਿਚ ਹੋਵੇ ਜਾਂ ਕੇਂਦਰ ਵਿਚ ਉਸਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਦੌਰਾਨ ਕਾਸਨਾਂ ਨੂੰ ਮੁਆਵਜ਼ਾ ਦੇਣਾ ਬੰਦ ਕਰ ਦਿੱਤਾ ਗਿਆ ਸੀ ਪਰ ਅਕਾਲੀ –ਭਾਜਪਾ ਸਰਕਾਰ ਵਲੋਂ ਫਿਰ ਤੋਂ ਕਿਸਾਨਾਂ ਨੂੰ ਹਰ ਸਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਸ. ਬਾਦਲ ਨੇ ਕਲਾਨੋਰ ਵਿਖੇ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਬ ਡਵੀਜ਼ਨ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪੱਕਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਸਬੰਧੀ ਆਪਣਾ ਬਿਆਨ ਆਪਣੀ ਸਹੂਲਤ ਮੁਤਾਬਿਕ ਲਗਾਤਰ ਬਦਲਦੇ ਰਹਿੰਦੇ ਹਨ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਆਪ ਪਾਰਟੀ ਸਤਲੁਜ ਯਮੁਨਾ ਲਿੰਕ ਨਹਿਰ ਤੇ ਗਲਤ ਤੇ ਗੁੰਮਰਾਹ ਕੁੰਨ ਬਿਆਨਬਾਜ਼ੀ ਕਰਕੇ ਰਾਜਨੀਤਿਕ ਲਾਹਾ ਖੱਟਣਾ ਚਾਹੁੰਦੀ ਹੈ ਅਤੇ ਉਨਾਂ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਲਗਾਅ ਨਹੀਂ ਹੈ।
ਸ. ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਹਰਿਆਣਵੀ ਹੈ ਅਤੇ ਉਸਦੇ ਹਿੱਤ ਵੀ ਹਰਿਆਣਾ ਨਾਲ ਜੁੜੇ ਹੋਏ ਹਨ। ਉਨਾਂ ਕਿਹਾ ਉਸਦੇ ਪੰਜਾਬ ਨਾਲ ਕੋਈ ਪਿਆਰ ਜਾਂ ਹਮਦਰਦੀ ਨਹੀਂ ਹੈ ਸਗੋਂ ਉਹ ਪੰਜਾਬੀਆਂ ਦੇ ਹੱਕ ਖੋਹ ਕੇ ਹਰਿਆਣੇ ਨੂੰ ਦੇਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਸੁਪਰੀਮ ਕੋਰ ਵਿਚ ਪਾਣੀਆਂ ਦੇ ਮੁੱਦੇ ਤੇ ਆਪ ਵਲੋਂ ਐਫੀਡੇਵਿਟ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਪੰਜਾਬ ਵਲੋਂ ਲਏ ਗਏ ਸਟੈਂਡ ਨਾਲ ਦੇਸ਼ ਅਖੰਡ ਹੋ ਜਾਵੇਗਾ। ਆਪ ਨੇ ਕਿਹਾ  ਸੀ ਕਿ ਇਹ ਦੇਸ਼ ਵਿਰੋਧੀ ਤੇ ਅਣਸੰਵਿਧਾਨਿਕ ਹੈ। ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਆਪ ਪੰਜਾਬ ਦੇ ਹਿੱਤ ਵਿਚ ਨਹੀਂ ਹੈ।
ਇਸ ਮੌਕੇ ਸ. ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ, ਸ੍ਰੀ ਕੁਮਾਰ ਅਮਿਤ ਜੁਆਇੰਟ ਸੈਕਰਟਰੀ ਮੁੱਖ ਮੰਤਰੀ ਪੰਜਾਬ, ਡੀ.ਆਈ.ਜੀ ਏ.ਕੇ ਮਿੱਤਲ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ, ਸ੍ਰੀ ਜਸਦੀਪ ਸਿੰਘ ਐਸ.ਐਸ.ਪੀ , ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ, ਸ੍ਰੀ ਸੰਦੀਪ ਸਿੰਘ ਐਸ.ਡੀ.ਐਮ. ਤੇ ਸ. ਸੁਖਜਿੰਦਰ ਸਿੰਘ ਸੋਨੂੰ ਲੰਗਾਹ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *